ਬਚਪਨ ਵਿੱਚ ਕੀਤਾ ਸੱਚਾ ਸੌਦਾ
ਸਾਧੂਆਂ ਨੂੰ ਕਰਵਾਇਆ ਭੋਜਨ।
ਪਿਤਾ ਨੇ ਕੰਮ-ਕਾਰ ਲਈ ਜ਼ੋਰ ਦਿੱਤਾ
ਵਪਾਰ ‘ਚ ਨਹੀਂ ਲੱਗਦਾ ਸੀ ਮਨ।
ਸਾਧੂ-ਸੰਗਤ ਲੱਗੇ ਚੰਗੀ
ਮਨ ਨੂੰ ਭਾਉਂਦਾ ਸੀ ਭਜਨ-ਕੀਰਤਨ।
ਗੁਰੂ ਨਾਨਕ ਸਨ ਸੰਤ ਮਹਾਨ
ਚਰਨਾਂ ਵਿੱਚ ਕਰੀਏ ਨਮਨ-ਨਮਨ।
ਗ੍ਰਹਿਸਥੀ ਵੀ ਬਣੇ, ਬੱਚੇ ਵੀ ਹੋਏ
ਪਰ ਦੁਨੀਆਂ ‘ਚ ਨਾ ਲੱਗਦਾ ਸੀ ਮਨ।
ਪ੍ਰਭੂ-ਭਗਤੀ ‘ਚ ਰਹਿੰਦੇ ਲੀਨ
ਉਦਾਸੀਆਂ ‘ਚ ਬੀਤਿਆ ਲੰਮਾ ਜੀਵਨ।
ਸੇਵਾ-ਭਗਤੀ, ਸਾਧ-ਸੰਗਤ ਹੀ
ਦਿੰਦੇ ਰਹੇ ਦੁਨੀਆਂ ਨੂੰ ਪ੍ਰਵਚਨ।
ਗੁਰੂ ਨਾਨਕ ਸਨ ਸੰਤ ਮਹਾਨ
ਚਰਨਾਂ ਵਿੱਚ ਕਰੀਏ ਨਮਨ-ਨਮਨ।
ਸੱਚੇ ਮਨ ਨਾਲ ਕੰਮ ਕਰੋ
ਤੇ ਵਾਹਿਗੁਰੂ ਦਾ ਕਰੋ ਸਿਮਰਨ।
ਪਰਮਾਤਮਾ ਸਿਰਫ਼ ਇੱਕ ਹੈ
ਉਹਨੂੰ ਨਾ ਭੁਲਾਓ ਇੱਕ ਛਿਣ।
ਜਗਤ ਗੁਰੂ ਦਾ ਇਹ ਸੰਦੇਸ਼
ਐਸਾ ਸੀ ਉਨ੍ਹਾਂ ਦਾ ਜੀਵਨ।
ਗੁਰੂ ਨਾਨਕ ਸਨ ਸੰਤ ਮਹਾਨ
ਚਰਨਾਂ ਵਿੱਚ ਕਰੀਏ ਨਮਨ-ਨਮਨ।

~ ਡਾ. ਅਨਿਲ ਸ਼ਰਮਾ ‘ਅਨਿਲ’