ਸਰੀ, 22 ਜਨਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ-ਡੈਲਟਾ ਵਿਖੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ‘ਤੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਵਾਈ।
ਕੈਨੇਡਾ ਦੇ ਜੰਮਪਲ ਨੌਜਵਾਨ ਤੇ ਪੁੰਗਰਦੇ ਕਵੀਆਂ ਦੇ ਨਾਲ ਨਾਲ ਪ੍ਰਸਿੱਧ ਕਵੀਆਂ ਨੇ ਗੁਰੂ ਜੀ ਦੇ ਮਹਾਨ ਜੀਵਨ ‘ਤੇ ਆਪਣੀਆਂ ਕਵਿਤਾਵਾਂ ਰਾਹੀਂ ਸ਼ਬਦਾਂ ਦੇ ਮੋਤੀਆਂ ਦੀਆਂ ਮਾਲਾਵਾਂ ਸੰਗਤਾਂ ਨੂੰ ਭੇਟਾ ਕੀਤੀਆਂ। ਇਸ ਕਵੀ ਦਰਬਾਰ ਵਿੱਚ ਪ੍ਰੋ. ਅਮਰੀਕ ਸਿੰਘ ਫੁੱਲ, ਬੀਬੀ ਮੰਨਤ ਕੌਰ, ਹਰਚੰਦ ਸਿੰਘ ਗਿੱਲ ਅੱਚਰਵਾਲ, ਬੀਬੀ ਜਸਲੀਨ ਕੌਰ, ਭਾਈ ਹਰਦਿਆਲ ਸਿੰਘ, ਬੀਬੀ ਇੰਦਰਪ੍ਰੀਤ ਕੌਰ, ਬੀਬੀ ਲਵਲੀਨ ਕੌਰ, ਮਨਪ੍ਰੀਤ ਸਿੰਘ, ਮਾਸਟਰ ਅਮਰੀਕ ਸਿੰਘ ਲੇਹਲ, ਗੁਰਮੀਤ ਸਿੰਘ ਕਾਲਕਟ ਅਤੇ ਕੁਲਵੀਰ ਸਿੰਘ ਸਹੋਤਾ ਡਾਨਸੀਵਾਲ ਨੇ ਹਾਜ਼ਰੀ ਲਵਾਈ। ਕਵੀ ਦਰਬਾਰ ਦਾ ਸੰਚਾਲਨ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ।
ਅੰਤ ਵਿੱਚ ਕਵੀਆਂ ਨੂੰ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਹਰਜੀਤ ਸਿੰਘ ਬੱਲ ਵੱਲੋਂ ਸਰਟੀਫਿਕੇਟ ਭੇਟ ਕੀਤੇ ਗਏ। ਭਾਈ ਗੁਰਮੀਤ ਸਿੰਘ ਤੂਰ ਨੇ ਗੁਰਦੁਆਰਾ ਸੰਸਥਾ ਵੱਲੋਂ ਵਿਸ਼ੇਸ਼ ਤੌਰ ਤੇ ਕਵੀ ਸਾਹਿਬਾਨ ਦਾ ਧੰਨਵਾਦ ਕੀਤਾ।
Leave a Comment
Your email address will not be published. Required fields are marked with *