ਫਰੀਦਕੋਟ, 29 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਫ਼ੈਪ ਨੈਸ਼ਨਲ ਐਵਾਰਡ ਸਮਾਗਮ ਜੋ ਕਿ ਪ੍ਰਾਈਵੇਟ ਸਕੂਲ ਆਫ਼ ਐਸੋਸੀਏਸ਼ਨ ਦੁਆਰਾ ਪ੍ਰਧਾਨ ਜਗਜੀਤ ਸਿੰਘ ਧੂਰੀ ਅਤੇ ਸਮੂਹ ਕਮੇਟੀ ਦੁਆਰਾ ਕਰਵਾਇਆ ਗਿਆ। ਇਸ ਸਮੇਂ ਫ਼ਰੀਦਕੋਟ ਜ਼ਿਲੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼੍ਰੀ ਹਰਗੋਬਿੰਦ ਸਾਹਿਬ ਕਾਨਵੈਂਟ ਸਕੂਲ ਭਾਣਾ ਨੂੰ ਪੰਜ ਨੈਸ਼ਨਲ ਐਵਾਰਡ ਵੱਖ-ਵੱਖ ਸ਼੍ਰੇਣੀਆਂ ’ਚ ਪ੍ਰਾਪਤ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪਿ੍ਰੰਸੀਪਲ ਜਗਸੀਰ ਸਿੰਘ ਨੇ ਦੱਸਿਆ ਕਿ ਇਹ ਐਵਾਰਡ ਸੰਸਥਾ ਨੂੰ ਵਧੀਆ ਕਾਰਗੁਜ਼ਾਰੀ ਕਰਕੇ ਪ੍ਰਾਪਤ ਹੋਏ ਹਨ। ਇਹ ਬੈਸਟ ਪਿ੍ਰੰਸੀਪਲ ਐਵਾਰਡ, ਬੈਸਟ ਟੀਚਰ, ਬੈਸਟ ਸਕੂਲ ਐਵਾਰਡ, ਬੈਸਟ ਕੋਚ ਐਵਾਰਡ, ਬੈਸਟ ਸਟੂਡੈਂਟ ਐਵਾਰਡ ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਸੰਸਥਾ ਨੂੰ ਇੱਕੇ ਸਮੇਂ 5 ਐਵਾਰਡ ਮਿਲਣੇ ਸੰਸਥਾ ਲਈ ਵੱਡੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਸਕੂਲ ਦੀ ਇਹ ਤਿੰਨ ਵਾਰ ਦੀ ਪ੍ਰਾਪਤੀ ਹੈ। ਪਿਛਲੇ ਸਾਲ ਵੀ ਸੰਸਥਾ ਨੂੰ ਪੜਾਈ, ਖੇਡਾਂ ਅਤੇ ਵਧੀਆ ਕਾਰਗੁਜ਼ਾਰੀ ਵਾਸਤੇ ਸਨਮਾਨਿਤ ਕੀਤਾ ਗਿਆ ਸੀ। ਸੰਸਥਾ ਨੂੰ ਇਹ ਐਵਾਰਡ ਮਿਲਣ ’ਤੇ ਮੇਵਾ ਸਿੰਘ ਸਿੱਧੂ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ, ਪ੍ਰਦੀਪ ਦਿਓੜਾ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ, ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੀਲਮ ਰਾਣੀ, ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਵਨ ਕੁਮਾਰ, ਨਛੱਤਰ ਸਿੰਘ ਜ਼ਿਲਾ ਡੀਪੂ ਮੈਨੇਜਰ, ਸਹਾਇਕ ਡੀਪੂ ਮੈਨੇਜਰ ਬਲਰਾਜ ਸਿੰਘ, ਜ਼ਿਲਾ ਖੇਡ ਕੋਆਰਡੀਨੇਟਰ ਸਿੱਖਿਆ ਵਿਭਾਗ ਕੇਵਲ ਕੌਰ, ਕੁਲਦੀਪ ਸਿੰਘ ਗਿੱਲ, ਲੈਕਚਰਾਰ ਸਰਬਜੀਤ ਸਿੰਘ ਸਟੇਟ ਐਵਾਰਡੀ, ਸ਼ਮਿੰਦਰ ਸਿੰਘ ਮਾਨ, ਸਕੂਲ ਦੇ ਚੇਅਰਮੈਨ ਗੁਰਦੇਵ ਸਿੰਘ ਧਾਲੀਵਾਲ, ਚੇਅਰਪਰਸਨ ਨਸੀਬ ਕੌਰ ਧਾਲੀਵਾਲ, ਮੈਨੇਜਿੰਗ ਡਾਇਰੈਕਟਰ ਭਗਤ ਸਿੰਘ ਧਾਲੀਵਾਲ ਨੇ ਸਕੂਲ ਦੇ ਪਿ੍ਰੰਸੀਪਲ, ਸਟਾਫ਼, ਵਿਦਿਆਰਥੀਆਂ, ਐਵਾਰਡੀਆਂ ਨੂੰ ਸਨਮਾਨ ਮਿਲਣ ਤੇ ਵਧਾਈ ਦਿੱਤੀ ਹੈ।
Leave a Comment
Your email address will not be published. Required fields are marked with *