ਤਪਦੇ ਹਿਰਦੇ ਠਾਰ ਗਿਆ ਗੁਰ ਨਾਨਕ।
ਡੁਬਦਿਆਂ ਨੂੰ ਤਾਰ ਗਿਆ ਗੁਰ ਨਾਨਕ।
ਦੱਬੇ ਕੁਚਲੇ ਲੋਕਾਂ ਨੂੰ ਲਾ ਨਾਲ ਗਲ਼ੇ,
ਕਰਕੇ ਪਰਉਪਕਾਰ ਗਿਆ ਗੁਰ ਨਾਨਕ ।
ਕੌਡੇ ਰਾਖਸ਼, ਵਲੀ ਕੰਧਾਰੀ, ਸੱਜਣ ਠੱਗ,
ਕਿੰਨੇ ਪੱਥਰ ਤਾਰ ਗਿਆ ਗੁਰ ਨਾਨਕ ।
ਬਾਬਰ ਵਰਗੇ ਜਾਬਰ ਰਾਜੇ ਨੂੰ ਡਟ ਕੇ,
ਲੋਕਾਂ ਵਿਚ ਵੰਗਾਰ ਗਿਆ ਗੁਰ ਨਾਨਕ ।
ਰੱਖਣ ਦੇ ਲਈ ਮਾਂ ਬੋਲੀ ਦਾ ਮਾਣ ਸਦਾ,
ਜਪੁਜੀ ਲਿਖ ਸ਼ਾਹਕਾਰ ਗਿਆ ਗੁਰ ਨਾਨਕ ।
ਸੁਰਜੀਤ ਸਿੰਘ ਲਾਂਬੜਾ
Leave a Comment
Your email address will not be published. Required fields are marked with *