ਕੋਟਕਪੂਰਾ, 2 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਮੈਂਬਰਾਂ ਰਜਿੰਦਰ ਸਿੰਘ ਰਾਜੂ ਸਚਦੇਵਾ ਅਤੇ ਡਾ. ਰਵਿੰਦਰਪਾਲ ਕੋਛੜ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ, ਜਦ ਰਾਜੂ ਸਚਦੇਵਾ ਦੀ ਵੱਡੀ ਭੈਣ ਅਤੇ ਡਾ. ਕੋਛੜ ਦੀ ਕੁੜਮਨੀ ਡਾ. ਮਨਜੀਤ ਕੌਰ ਸੇਠੀ (66) ਪਤਨੀ ਸਵ: ਬਲਦੇਵ ਸਿੰਘ ਸੇਠੀ ਅਚਾਨਕ ਸਦੀਵੀ ਵਿਛੋੜਾ ਦੇ ਗਏ| ਉਹਨਾਂ ਦੇ ਅੰਤਿਮ ਸਸਕਾਰ ਮੌਕੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ ਸਮੇਤ ਭਾਰੀ ਗਿਣਤੀ ਵਿੱਚ ਸਿਆਸੀ ਤੇ ਵੱਖ-ਵੱਖ ਸੰਸਥਾਵਾਂ/ਜਥੇਬੰਦੀਆਂ ਨਾਲ ਸਬੰਧਤ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ| ਸੇਠੀ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਵਾਲਿਆਂ ਵਿੱਚ ਉਪਰੋਕਤ ਤੋਂ ਇਲਾਵਾ ਅਜੈਪਾਲ ਸਿੰਘ ਸੰਧੂ, ਮਨਤਾਰ ਸਿੰਘ ਬਰਾੜ, ਬੀਰਇੰਦਰ ਸਿੰਘ ਸੰਧਵਾਂ, ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਸੁਖਵਿੰਦਰ ਸਿੰਘ ਬੱਬੂ, ਬਲਜੀਤ ਸਿੰਘ ਖੀਵਾ, ਕੁਲਤਾਰ ਸਿੰਘ ਬਰਾੜ, ਜਗਸੀਰ ਸਿੰਘ ਗਿੱਲ, ਸੁਖਵਿੰਦਰ ਸਿੰਘ ਧਾਲੀਵਾਲ, ਡਾ. ਮਨਜੀਤ ਸਿੰਘ ਢਿੱਲੋਂ, ਪੱਪੂ ਲਹੌਰੀਆ, ਰਜਿੰਦਰ ਸਿੰਘ ਸਰਾਂ, ਗੁਰਦੀਪ ਸਿੰਘ ਮੈਨੇਜਰ, ਸੁਨੀਲ ਕੁਮਾਰ ਗਰੋਵਰ, ਪੋ੍ਰ. ਦਰਸ਼ਨ ਸਿੰਘ ਸੰਧੂ, ਜਗਸੀਰ ਸਿੰਘ ਖਾਰਾ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਪ੍ਰੋ. ਐੱਚ.ਐੱਸ. ਪਦਮ, ਜਸਕਰਨ ਸਿੰਘ ਭੱਟੀ, ਗੁਰਿੰਦਰ ਸਿੰਘ ਮਹਿੰਦੀਰੱਤਾ, ਐੱਸ.ਐੱਸ. ਸੁਨਾਮੀ, ਊਧਮ ਸਿੰਘ ਔਲਖ, ਠੇਕੇਦਾਰ ਪ੍ਰੇਮ ਮੈਣੀ, ਦੀਦਾਰ ਸਿੰਘ ਮਾਡਰਨ, ਵਿਜੈ ਕੁਮਾਰ ਟੀਟੂ ਛਾਬੜਾ, ਸੁਰਜੀਤ ਸਿੰਘ ਘੁਲਿਆਣੀ, ਰਾਜੀਵ ਮਲਿਕ, ਹਰਪ੍ਰੀਤ ਸਿੰਘ ਚਾਨਾ, ਨਰਿੰਦਰ ਬੈੜ ਆਦਿ ਵੀ ਸ਼ਾਮਲ ਹਨ|