ਹੁਸ਼ਿਆਰਪੁਰ 4 ਮਈ (ਵਰਲਡ ਪੰਜਾਬੀ ਟਾਈਮਜ਼)
ਪਿੰਡ ਕੁੱਕੜਾਂ ਤਹਿ.ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਸੂਦ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਜੇਠ ਮਹੀਨੇ ਦੇ ਜੇਠੇ ਐਤਵਾਰ ਨੂੰ 19 ਮਈ 2024 ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ।ਪੰਜਾਬ ਦੇ ਪ੍ਰਸਿੱਧ ਲੇਖਕ ਮਹਿੰਦਰ ਸੂਦ ਵਿਰਕ ਨੇ ਗੱਲਬਾਤ ਦੌਰਾਨ ਦੱਸਿਆ ਕਿ ਝੰਡੇ ਦੀ ਰਸਮ ਵੀ ਸਵੇਰੇ 10 ਵਜੇ ਅਦਾ ਕੀਤੀ ਜਾਵੇਗੀ ਉਪਰੰਤ ਸਟੇਜ਼ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਚਲਾਈ ਜਾਵੇਗੀ। ਉੱਘੇ ਗਾਇਕ ਪਾਲੀ ਭਾਰਸਿੰਘਪੁਰ ਵਾਲੇ, ਹਰਨਾਮ ਸਿੰਘ ਬਹਿਲਪੁਰੀ, ਬੀਬੀ ਪੂਨਮ ਬਾਲਾ ਅਤੇ ਕੁਲਵਿੰਦਰ ਸੂਦ (ਸੁੰਨੀ ਪਿੰਡ ਵਾਲੇ) ਧਾਰਮਿਕ ਗੀਤਾਂ ਅਤੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਇਸ ਮੇਲੇ ਦਾ ਲਾਈਵ ਟੈਲੀਕਾਸਟ BSPUNJABTV ਤੇ ਦੇਖ ਸਕਣ ਗਈਆਂ। ਸਮੂਹ ਸਾਧ ਸੰਗਤਾਂ ਦੇ ਸਹਿਯੋਗ ਨਾਲ ਚਾਹ-ਪਕੌੜੇ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਦਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ। ਸਮੂਹ ਸੂਦ ਪਰਿਵਾਰ ਦੀ ਸਾਧ ਸੰਗਤ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਮੂਹ ਪਰਿਵਾਰ ਸਮੇਤ ਦਰਬਾਰ ਵਿੱਚ ਪਹੁੰਚ ਕੇ ਮੇਲੇ ਵਿਚ ਪਹੁੰਚ ਕਿ ਮੇਲੇ ਦੀ ਰੌਣਕ ਨੂੰ ਵਧਾਓ। ਸਮੂਹ ਪਰਿਵਾਰ ਸਮੇਤ ਦਰਬਾਰ ਵਿੱਚ ਪਹੁੰਚ ਕੇ ਆਪ ਵੱਡੇ ਵਡੇਰਿਆਂ ਦੀ ਸੇਵਾ ਕਰੋ ਜੀ ਅਤੇ ਆਪਣੇ ਵੱਡੇ ਵਡੇਰਿਆਂ ਦਾ ਆਸ਼ੀਰਵਾਦ ਵੀ ਪ੍ਰਾਪਤ ਕਰਕੇ ਅਪਣਾ ਜੀਵਨ ਸਫਲਾ ਕਰੋ ਜੀ ।