ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਮਾਗਮਾਂ ਦਾ ਕਰਨਗੇ ਉਦਘਾਟਨ
ਫ਼ਰੀਦਕੋਟ, 7 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਪ੍ਰੋ. (ਡਾ.) ਰਜੀਵ ਸੂਦ ਵਾਈਸ ਚਾਂਸਲਰ ਬੀ.ਐਫ.ਯੂ.ਐਚ.ਐੱਸ. ਫਰੀਦਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 1973 ’ਚ ਸ਼ੁਰੂ ਕੀਤੇ ਗਏ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਦੀ ਗੋਲਡਨ ਜੁਬਲੀ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਂਲਥ ਸਾਇੰਸਿਜ ਫਰੀਦਕੋਟ ਯੂਨੀਵਰਸਿਟੀ ਦੀ ਸਿਲਵਰ ਜੁਬਲੀ ਸਮਾਗਮ 8 ਦਸੰਬਰ ਤੋਂ 10 ਦਸੰਬਰ ਤੱਕ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ 8 ਦਸੰਬਰ ਨੂੰ ਮਾਨਯੋਗ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਗੋਲਡਨ ਜੁਬਲੀ ਅਤੇ ਸਿਲਵਰ ਜੁਬਲੀ ਸਮਾਗਮਾਂ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕਰਨਗੇ। ਇਸ ਦੌਰਾਨ ਮੁੱਖ ਮੰਤਰੀ ਜੀ ਵੱਲੋਂ ਨਵ-ਨਿਯੁਕਤ 250 ਸਟਾਫ ਨਰਸਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ। ਇਸ ਮੌਕੇ ਚਾਰ ਮੰਜਲਾਂ ਚਾਇਲਡ ਵਿੰਗ, ਜੋ ਕਿ 55 ਹਜਾਰ ਵਰਗ ਫੁੱਟ ’ਚ 11 ਕਰੌੜ ਦੀ ਲਾਗਤ ਨਾਲ ਬਣਿਆ ਗਿਆ, ਦਾ ਉਦਘਾਟਨ ਕਰਨਗੇ। ਜਿਸ ਦੀ ਸਮਰੱਥਾ 170 ਬੈੱਡ ਹੈ, ਜਿਸ ਨੂੰ ਵਧਾ ਕੇ 200 ਬੈੱਡ ਕੀਤੀ ਜਾਵੇਗੀ। ਇਸ ਵਿੱਚ ਐਮਰਜੈਂਸੀ ਵਾਰਡ, 2 ਅਪ੍ਰੇਸ਼ਨ ਥੀਏਟਰ, ਕਨਸੈਲਟੈਂਟ ਰੂਮ, ਸੈਮੀਨਰ ਰੂਮ, 50 ਬੈੱਡ ਨਿਕੂ, 12 ਬੈੱਡ ਐੱਚ.ਡੀ.ਯੂ. ਅਤੇ 8 ਬੈੱਡ ਪਿਕੂ, ਟੀਕਾਕਰਨ ਕੇਂਦਰ, ਜਨਰਲ ਅਤੇ ਸਪੈਸ਼ਲ ਵਾਰਡ ਬਣਾਏ ਗਏ ਹਨ। ਇਸ ਨਵੇ ਉਸਾਰੇ ਗਏ ਚਾਇਲਡ ਬਲਾਕ ਸਮੇਤ ਮਦਰ ਬਲਾਕ ਦੀ ਕੁੱਲ ਲਾਗਤ 29.36 ਕਰੌੜ ਆਈ ਹੈ। ਇਸ ਤੋਂ ਇਲਾਵਾ ਮਾਨਯੋਗ ਮੁੱਖ ਮੰਤਰੀ 4.17 ਕਰੌੜ ਦੀ ਲਾਗਤ ਨਾਲ ਨਵੇ ਉਸਾਰੇ ਗਏ ਅਤਿ ਅਧੁਨਿਕ ਕੈਫੇਟੇਰੀਆ ਦਾ ਉਦਘਾਟਨ ਕਰਨਗੇ।
Leave a Comment
Your email address will not be published. Required fields are marked with *