ਰੂਹ ਮੇਰੀ ਦਾ ਤੂੰ ਇੱਕੋ ਇੱਕ ਗਹਿਣਾ।
ਵਗੈਰ ਤੇਰੇ ਮੇਰਾ ਕੁੱਝ ਵੀ ਨਾ ਰਹਿਣਾ।।
ਤੂੰ ਤੂੰ ਮੈਂ ਮੈਂ ਵਿੱਚ ਆਪਾਂ ਨਾ ਕਦੇ ਪੈਣਾ।
ਇੱਕ ਜਿੰਦ ਇੱਕ ਜਾਨ ਬਣ ਕੇ ਰਹਿਣਾ।।
ਬੁਰੀਆਂ ਨਜ਼ਰਾਂ ਤੋਂ ਬੱਚ ਕੇ ਚੱਲਣਾ ਪੈਣਾ।
ਰੀਝਾਂ ਚਾਵਾਂ ਨਾਲ ਰੂਹ ਨੂੰ ਸਿੰਜਣਾ ਪੈਣਾ।।
ਰੂਹ ਦੀ ਖ਼ੁਰਾਕ ਆਪਾਂ ਬਣ ਕੇ ਹੈ ਰਹਿਣਾ।
ਪਹਾੜ ਜਿਹਾ ਜਿਗਰਾ ਵੀ ਰੱਖਣਾ ਪੈਣਾ।।
ਘਿਓ ਸ਼ਕਰ ਵਾਂਗ ਘੁੱਲ ਮਿਲਕੇ ਰਹਿਣਾ।
ਫੁੱਲ ਗੁਲਾਬ ਵਾਂਗਰਾ ਮਹਿਕਦੇ ਰਹਿਣਾ।।
ਸੂਦ ਵਿਰਕ ਕਲਮ ਤੇਰੀ ਅਨਮੋਲ ਗਹਿਣਾ।
ਸ਼ਹਿਦ ਨਾਲੋਂ ਵੱਧ ਮਿੱਠੇ ਬਣ ਕੇ ਹੈ ਰਹਿਣਾ।।

ਲੇਖਕ :- ਮਹਿੰਦਰ ਸੂਦ ਵਿਰਕ
ਜਲੰਧਰ
98766-66381