ਕੋਟਕਪੂਰਾ, 3 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਰਸ ਖੋਹਣ ਦੇ ਬਾਵਜੂਦ ਪੁਲਿਸ ਨੂੰ ਇਤਲਾਹ ਦੇਣ ’ਤੇ ਜਾਨੋ ਮਾਰਨ ਦੀ ਧਮਕੀ ਦੇਣ ਵਾਲਿਆਂ ਨੂੰ ਪੁਲਿਸ ਵਲੋਂ ਦੋ ਨੌਜਵਾਨਾ ਨੂੰ ਗਿ੍ਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਪੁਲਿਸ ਨੂੰ ਦਿੱਤੇ ਬਿਆਨਾ ਵਿੱਚ ਗੁਰਮੇਲ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਵਾੜਾਦਰਾਕਾ ਨੇ ਦੱਸਿਆ ਕਿ ਨਵੇਂ ਸਾਲ ਵਾਲੇ ਦਿਨ ਸਵੇਰ ਸਮੇਂ ਕਰੀਬ 9:30 ਵਜੇ ਉਹ ਆਪਣੇ ਘਰ ਵਾਪਸ ਪਰਤ ਰਿਹਾ ਸੀ ਕਿ ਦਾਣਾ ਮੰਡੀ ਵਾੜਾਦਰਾਕਾ ਵਿੱਚ ਖੜੇ ਇਸੇ ਪਿੰਡ ਦੇ ਟੋਨੀ ਅਤੇ ਜੱਸੀ ਨੇ ਉਸਨੂੰ ਘੇਰ ਕੇ ਰੋਕ ਲਿਆ ਅਤੇ ਪੈਸੇ ਲੈਣ ਦੀ ਮੰਗ ਕਰਨ ਲੱਗੇ। ਜਦ ਮੁਦੱਈ ਨੇ ਇਹਨਾ ਨੂੰ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਹਨਾਂ ਮੁਦੱਈ ਦੀ ਜੇਬ ਵਿੱਚ ਝਪਟ ਮਾਰ ਕੇ ਪਰਸ ਕੱਢ ਲਿਆ, ਜਿਸ ਵਿੱਚ ਦੋ ਹਜਾਰ ਰੁਪਏ ਦੀ ਨਗਦੀ ਸੀ। ਸ਼ਿਕਾਇਤ ਕਰਤਾ ਮੁਤਾਬਿਕ ਉਕਤਾਨ ਨੇ ਮੁਦੱਈ ਨੂੰ ਧਮਕੀ ਦਿੱਤੀ ਕਿ ਜੇਕਰ ਤੂੰ ਪੁਲਿਸ ਨੂੰ ਦੱਸਿਆ ਤਾਂ ਤੈਨੂੰ ਜਾਨੋ ਮਾਰ ਦਿਆਂਗੇ। ਤਫਤੀਸ਼ੀ ਅਫਸਰ ਏਐਸਆਈ ਹਾਕਮ ਸਿੰਘ ਮੁਤਾਬਿਕ ਸ਼ਿਕਾਇਤ ਕਰਤਾ ਦੇ ਬਿਆਨਾ ਦੇ ਆਧਾਰ ’ਤੇ ਉਕਤਾਨ ਖਿਲਾਫ ਸਥਾਨਕ ਸਦਰ ਥਾਣੇ ਵਿਖੇ ਆਈਪੀਸੀ ਦੀ ਧਾਰਾ 379ਬੀ/341/506/34 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਂਝ ਉਹਨਾਂ ਦੱਸਿਆ ਕਿ ਉਕਤਾਨ ਕੋਲੋਂ ਉਕਤ ਪਰਸ ਅਤੇ ਇਕ ਨਲਕੇ ਦਾ ਲੋਹੇ ਦਾ ਵਾਲ ਵੀ ਬਰਾਮਦ ਕੀਤਾ ਗਿਆ ਹੈ।