ਕੋਟਕਪੂਰਾ, 5 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸ਼ਹਿਰ ਦੇ ਪੱਤਰਕਾਰਾਂ ਦੀ ਸਮਾਜਸੇਵੀ ਸੰਸਥਾ ਕਰ ਭਲਾ ਹੋ ਭਲਾ ਪ੍ਰੈਸ ਕਲੱਬ ਦੇ ਲਗਾਤਾਰ ਤੀਜੀ ਵਾਰ ਚਰਨਦਾਸ ਗਰਗ ਨੂੰ ਸਰਬਸੰਮਤੀ ਨਾਲ ਇਸ ਸਾਲ ਲਈ ਪ੍ਰਧਾਨ ਚੁਣ ਲਿਆ ਗਿਆ। ਕਲੱਬ ਦੇ ਮੈਂਬਰ ਅਤੇ ਅਹੁਦੇਦਾਰਾਂ ਦੀ ਅਗਵਾਈ ’ਚ ਕਲੱਬ ਵੱਲੋਂ ਪਿਛਲੇ ਸਾਲ ਦੌਰਾਨ ਕੀਤੇ ਗਏ ਸਮਾਜਸੇਵੀ ਕੰਮਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਉਪਰੰਤ ਸਾਲ 2024 ਲਈ ਪ੍ਰਧਾਨਗੀ ਸਬੰਧੀ ਕਲੱਬ ਦੇ ਚੇਅਰਮੈਨ ਜਸਕਰਨ ਸਿੰਘ ਸੰਧਵਾਂ ਨੇ ਦੁਬਾਰਾ ਚਰਨਦਾਸ ਗਰਗ ਨੂੰ ਪ੍ਰਧਾਨ ਬਣਾਉਣ ਸਬੰਧੀ ਕਿਹਾ, ਜਿਸ ’ਤੇ 12 ਮੈਂਬਰਾਂ ’ਚੋਂ 10 ਮੈਂਬਰਾਂ ਨੇ ਸਹਿਮਤੀ ਪ੍ਰਗਟਾਈ ’ਤੇ ਬਹੁਮਤ ਨਾਲ ਚਰਨਦਾਸ ਗਰਗ ਨੂੰ ਸਾਲ 2024 ਲਈ ਪ੍ਰਧਾਨ ਚੁਣਿਆ ਗਿਆ ਤੇ ਉਹਨਾਂ ਨੂੰ ਪੁਰਾਣੀ ਕਮੇਟੀ ਭੰਗ ਕਰਕੇ ਨਵੀਂ ਕਮੇਟੀ ਚੁਣਨ ਦੇ ਅਧਿਕਾਰ ਦਿੱਤੇ। ਇਸ ਮੋਕੇ ਚਰਨਦਾਸ ਗਰਗ ਨੇ ਹਾਜ਼ਰ ਸਮੂਹ ਮੈਂਬਰਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਲੱਬ ਦੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਲਈ ਵਚਨਬੱਧ ਹਨ ਤੇ ਇਸ ਸਾਲ ਵੀ ਕਲੱਬ ਵੱਲੋ ਸਮਾਜਸੇਵਾ ਦੇ ਕੰਮਾਂ ’ਚ ਆਪਣਾ ਯੋਗਦਾਨ ਪਾਇਆ ਜਾਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾ. ਰਣਜੀਤ ਸਿੰਘ ਸਿੱਧੂ, ਕਮਲ ਕਟਾਰੀਆ, ਸਤਨਾਮ ਸਿੰਘ, ਹਰਜੀਤ ਸਿੰਘ ਬਰਾੜ, ਰਾਜੂ ਕੰਡਾ, ਰਿਸ਼ੀ ਪਲਤਾ, ਚੰਦਰ ਗਰਗ, ਜਤਿੰਦਰ ਸ਼ਰਮਾ ਆਦਿ ਵੀ ਹਾਜਰ ਸਨ।