ਸਾਹਿਬਜ਼ਾਦੇ ਚਾਰੇ ਸੀ ਬਹੁਤ ਮਹਾਨ,
ਦੁਨੀਆਂ ਵਿੱਚ ਉਹਨਾਂ ਦੀ ਵੱਖਰੀ ਹੈ ਸ਼ਾਨ।
ਆਉ ਉਹਨਾਂ ਅਸੀਂ ਨੂੰ ਯਾਦ ਕਰੀਏ,
ਕੀ ਕੀ ਹੋਇਆ ਸਾਰਾ ਇਤਿਹਾਸ ਪੜ੍ਹੀਏ।
ਜੰਗ ਦੇ ਮੈਦਾਨ ਵਿੱਚ ਚੜ੍ਹ ਚੜ੍ਹ ਵਰਦੇ ਨੇ,
ਗੋਬਿੰਦ ਦੇ ਲਾਲ ਸੂਬੇ ਕੋਲੋ ਕਿੱਥੇ ਡਰਦੇ ਨੇ।
ਵੈਰੀ ਵੀ ਦੇਖ ਕੰਬੇ ਜਦੋਂ ਚਮਕੌਰ ਵਿੱਚ ਲੜੇ,
ਦੋ ਲਾਉਣ ਜੈਕਾਰੇ ਸਰਹਿੰਦ ਦੀਆਂ ਨੀਹਾਂ ਵਿੱਚ ਖੜੇ,
ਯਾਦ ਕਰੀਏ ਉਹ ਤੇ ਜ਼ਿੰਦ ਕੌਮ ਦੇ ਲੇਖੇ ਲਾ ਗਏ,
ਹੱਸਦੇ ਹੱਸਦੇ ਧਰਮ ਦੀ ਖ਼ਾਤਰ ਸ਼ਹੀਦੀਆਂ ਪਾ ਗਏ।

ਜਸ਼ਨਪ੍ਰੀਤ ਕੌਰ
ਦੱਸਵੀਂ ਬੀ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਲ ਕਲਾਂ