ਕਲਾ ਪ੍ਰਦਰਸ਼ਨੀ ਪਿੰਡ ਚਿੱਲਾ ਨੂੰ ਸਮਰਪਿਤ

ਚੰਡੀਗੜ੍ਹ, 1 ਦਿਸੰਬਰ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ)
ਚਿੱਤਰਕਾਰ ਅਮਰਾਓ ਸਿੰਘ ਦੀ ਕਲਾ ਪ੍ਰਦਰਸ਼ਨੀ ‘ਮੇਰੀ ਧਰਤੀ ਮੇਰੇ ਲੋਕ’ ਅੱਜ ਕਲਾ ਭਵਨ, ਚੰਡੀਗੜ੍ਹ ਵਿਖੇ ਸ਼ੁਰੂ ਹੋਈ। ਸੱਭਿਆਚਾਰਕ ਵਿਭਾਗ ਦੇ ਕੈਬਨਟ ਮਨਿਸਟਰ ਸ੍ਰੀਮਤੀ ਗਗਨ ਅਨਮੋਲ ਨੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਉਹ।ਨਾਂ ਕਿਹਾ ਕਿ ਪੇਂਡੂ ਸੱਭਿਆਚਾਰ ਨੂੰ ਰੂਪਮਾਨ ਕਰਦੀ ਇਹ ਕਲਾ ਸਮੂਹ ਵਿਦਿਆਰਥੀਆਂ ਕੋਲ ਵੀ ਜਾਣੀ ਚਾਹੀਦੀ ਹੈ।
ਉਦਘਾਟਨ ਮੌਕੇ ਕਲਾ ਪ੍ਰੇਮੀ ਪ੍ਰਿੰਸੀਪਲ ਦਲੀਪ ਸਿੰਘ ਕਪੂਰ ਅਤੇ ਸ੍ਰੀਮਤੀ ਸਰੋਜ ਚਮਨ ਨੇ ਵੀ ਅਮਰਾਓ ਗਿਲ ਦੀ ਚਿਤਰ ਕਲਾ ਦੀ ਪ੍ਰਸ਼ੰਸਾ ਕੀਤੀ ।
ਐਮਐਲਏ ਦੇਵ ਮਾਨ ਨੇ ਕਿਹਾ ਕਿ ਅਮਰਾਓ ਗਿੱਲ ਦੀ ਚਿੱਤਰਕਾਰੀ ਪੇਂਡੂ ਜੀਵਨ ਦਾ ਪ੍ਰਗਟਾਵਾ ਕਰਦੀ ਹੈ।
ਕਲਾ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਨ 40 ਪੇਂਟਿੰਗਸ ਪਿੰਡ ਦੀ ਨੁਹਾਰ, ਢਲਦੀ ਸ਼ਾਮ, ਪਹੁ ਫੁਟਾਲਾ, ਕਿਰਤੀ ਲੋਕ, ਪੰਛੀ ਅਤੇ ਹੋਰ ਜੀਵ ਜੰਤੂ ਸ਼ਾਮਿਲ ਹਨ ਜਿਨਾਂ ਦੀਆਂ ਆਕ੍ਰਿਤੀਆਂ ਅਤੇ ਰੰਗ ਮਨ ਨੂੰ ਮੋਹਦੇ ਹਨ। ਚਿੱਤਰਕਾਰ ਅਮਰਾਓ ਗਿੱਲ ਨੇ ਦੱਸਿਆ ਕਿ ਉਹ ਰਹਿ ਭਾਵੇਂ ਅਮਰੀਕਾ ਰਹੇ ਹਨ ਪਰ ਉਹਨਾਂ ਦੀ ਜਿੰਦ ਜਾਨ ਇੱਥੇ ਪੇਂਡੂ ਜੀਵਨ ਵਿੱਚ ਵਸਦੀ ਹੈ । ਉਨਾਂ ਨੇ ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਵਿੱਚੋਂ ਚਿੱਤਰ ਕਲਾ ਦੀ ਪੜ੍ਹਾਈ ਕੀਤੀ ਸੀ। ਉਹਨਾਂ ਨੇ ਐਲਾਨ ਕੀਤਾ ਕਿ ਉਹ ਆਪਣੇ ਪਿੰਡ ਚਿੱਲਾ ਵਿਚਲੇ ਘਰ ਨੂੰ ਲਾਇਬਰੇਰੀ ਅਤੇ ਚਿੱਤਰ ਕਲਾ ਦੀ ਲਾਇਬਰੇਰੀ ਬਣਾ ਰਹੇ ਹਨ।