ਕੋਟਕਪੂਰਾ, 13 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਸੰਸਥਾਵਾਂ ਦੇ ਚੇਅਰਮੈਨ ਐਡਵੋਕੇਟ ਇੰਦਰਜੀਤ ਸਿੰਘ ਖਾਲਸਾ ਦੇ ਫੁੱਲ ਚੁਗਣ ਦੀ ਰਸਮ ਦੀ ਬਜਾਇ ਅੰਗੀਠਾ ਇਕੱਤਰ ਕਰਕੇ ਸਥਾਨਕ ਨਹਿਰਾਂ ’ਤੇ ਬਣੇ ਗੁਰਦਵਾਰਾ ਸਾਹਿਬ ਵਾਲੇ ਸਥਾਨ ਰਾਹੀਂ ਅੰਗੀਠਾ ਜਲ ਪ੍ਰਵਾਹ ਕੀਤਾ ਗਿਆ। ਜਿਕਰਯੋਗ ਹੈ ਕਿ ਇੰਦਰਜੀਤ ਸਿੰਘ ਖਾਲਸਾ ਬੀਤੇ ਐਤਵਾਰ ਸਦੀਵੀ ਵਿਛੋੜਾ ਦੇ ਗਏ ਸਨ, ਸੋਮਵਾਰ ਉਹਨਾਂ ਦਾ ਅੰਤਿਮ ਸਸਕਾਰ ਹੋਇਆ ਸੀ। ਬਾਬਾ ਫਰੀਦ ਸੰਸਥਾਵਾਂ ਦੇ ਕਾਰਜਕਾਰੀ ਚੇਅਰਮੈਨ ਡਾ ਗੁਰਇੰਦਰ ਮੋਹਨ ਸਿੰਘ ਨੇ ਦੱਸਿਆ ਕਿ ਇੰਦਰਜੀਤ ਸਿੰਘ ਖਾਲਸਾ ਦੇ ਗ੍ਰਹਿ ਫਿਰੋਜਪੁਰ ਰੋਡ ਫਰੀਦਕੋਟ ਵਿਖੇ ਰੋਜਾਨਾ ਸ਼ਾਮ 7:00 ਤੋਂ 8:00 ਵਜੇ ਤੱਕ ਕੀਰਤਨ ਸਮਾਗਮ ਹੋਵੇਗਾ, 15 ਦਸੰਬਰ ਤਿੰਨ ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਐਤਵਾਰ ਸਵੇਰੇ ਕਰੀਬ 10:00 ਵਜੇ ਗ੍ਰਹਿ ਵਿਖੇ ਭੋਗ ਪਾਏ ਜਾਣਗੇ, ਉਪਰੰਤ ਅੰਤਿਮ ਅਰਦਾਸ ਅਤੇ ਸ਼ਰਧਾਂਜ਼ਲੀ ਸਮਾਗਮ ਗੁਰਦਵਾਰਾ ਸਾਹਿਬ ਮਾਈ ਗੋਦੜੀ ਫਰੀਦਕੋਟ ਵਿਖੇ ਬਾਅਦ ਦੁਪਹਿਰ 12:00 ਤੋਂ 1:00 ਵਜੇ ਤੱਕ ਹੋਵੇਗਾ। ਇਸ ਮੌਕੇ ਇੰਦਰਜੀਤ ਸਿੰਘ ਖਾਲਸਾ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਿਸ਼ਤੇਦਾਰ ਅਤੇ ਦੋਸਤ-ਮਿੱਤਰ ਵੀ ਭਾਰੀ ਗਿਣਤੀ ’ਚ ਹਾਜਰ ਸਨ।
Leave a Comment
Your email address will not be published. Required fields are marked with *