ਕੋਟਕਪੂਰਾ, 5 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਚੇਅਰਮੈਨ ਪਲਾਨਿੰਗ ਬੋਰਡ ਇੰਜੀ. ਸੁਖਜੀਤ ਸਿੰਘ ਢਿੱਲਵਾਂ ਨੇ ਨੇੜਲੇ ਪਿੰਡ ਢਿੱਲਵਾਂ ਕਲਾਂ ਦੀ ਸੁਸਾਇਟੀ ਦੀ ਨਵੀ ਇਮਾਰਤ ਦਾ ਅੱਜ ਨੀਂਹ ਪੱਥਰ ਰੱਖਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੋਆਪਰੇਟਿਵ ਸੁਸਾਇਟੀ ਦੇ ਮੈਂਬਰਾਂ ਦੀ ਮਿਹਨਤ ਸਦਕਾ ਪਿਛਲੇ 11 ਸਾਲ ਬਾਅਦ ਸਰਬਸੰਮਤੀ ਨਾਲ ਕਮੇਟੀ ਬਣਾ ਕੇ ਸੁਸਾਇਟੀ ਦੇ ਨਾਲ ਜੁੜੇ ਸਾਰੇ ਕੰਮਾਂ ਨੂੰ ਇਮਾਨਦਾਰੀ ਦੇ ਨਾਲ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੁਸਾਇਟੀ ਦੀ ਇਮਾਰਤ ’ਤੇ ਇੱਕ ਇੱਕ ਪੈਸੇ ਦੀ ਸੁਚੱਜੇ ਢੰਗ ਨਾਲ ਯੋਗ ਤੇ ਆਧੁਨਿਕ ਤਰੀਕੇ ਨਾਲ ਵਰਤੋਂ ਕੀਤੀ ਜਾਵੇਗੀ ਤੇ ਸਮਾਂ ਸੀਮਾ ਵਿੱਚ ਰਹਿੰਦੇ ਹੋਏ ਇਸ ਇਮਾਰਤ ਨੂੰ ਪਿੰਡ ਵਾਸੀਆਂ ਨੂੰ ਸਪੁਰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੜੀ ਤਨਦੇਹੀ ਅਤੇ ਇਮਾਨਦਾਰੀ ਦੇ ਨਾਲ ਕੰਮ ਕਰਕੇ ਲੋਕਾਂ ਨੂੰ ਅਜਿਹੀਆਂ ਸਹੂਲਤਾਂ ਦੇਣ ’ਚ ਕੋਈ ਕਸਰ ਨਹੀਂ ਛੱਡ ਰਹੀ। ਉਹਨਾਂ ਇਹ ਵੀ ਦੱਸਿਆ ਕਿ ਹਰ ਇਮਾਰਤ ਦੀ ਉਸਾਰੀ ਲਈ ਵਰਤੇ ਗਏ ਇਕੱਲੇ-ਇਕੱਲੇ ਪੈਸੇ ਦਾ ਹਿਸਾਬ ਰੱਖਿਆ ਜਾ ਰਿਹਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਸਾਇਟੀ ਪ੍ਰਧਾਨ ਗਰਜਿੰਦਰ ਸਿੰਘ ਢਿੱਲੋਂ ਸਮੇਤ ਖੁਸ਼ਵੀਤ ਸਿੰਘ ਭਲੂਰੀਆ, ਗੋਪੀ ਸਿੰਘ ਗਿੱਲ, ਰਾਜਵਿੰਦਰ ਸਿੰਘ ਢਿੱਲੋਂ, ਪ੍ਰਭ ਸਿੰਘ ਢਿੱਲੋਂ, ਸੁਖਦੀਪ ਸਿੰਘ ਢਿੱਲੋਂ, ਜਗਦੀਪ ਸਿੰਘ ਬੁੱਟਰ, ਮਨਪ੍ਰੀਤ ਸਿੰਘ ਗਿੱਲ, ਜੀਤ ਸਿੰਘ ਧਾਲੀਵਾਲ ਅਤੇ ਹਰਜੀਤ ਸਿੰਘ ਫੌਜੀ ਆਦਿ ਵੀ ਹਾਜਰ ਸਨ।
Leave a Comment
Your email address will not be published. Required fields are marked with *