ਫਰੀਦਕੋਟ , 10 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਚੈੱਕ ਬਾਊਂਸ ਹੋਣ ਦੇ ਇੱਕ ਮਾਮਲੇ ਵਿੱਚ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਨਵਜੀਤਪਾਲ ਕੌਰ ਫਿਰੋਜਪੁਰ ਦੀ ਅਦਾਲਤ ਵੱਲੋਂ ਫਰੀਦਕੋਟ ਦੇ ਵਸਨੀਕ ਅਰਨਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਨੂੰ ਚੈੱਕ ਬਾਊਂਸ ਮਾਮਲੇ ਦੇ ਦੋਸ਼ ਹੇਠ ਇੱਕ ਸਾਲ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਜਦਕਿ ਚੈੱਕ ਜਿੰਨੀ ਰਕਮ ’ਤੇ 9 ਪ੍ਰਤੀਸ਼ਤ ਵਿਆਜ ਵੀ ਦੇਣਾ ਪਵੇਗਾ। ਸ਼ਿਕਾਇਤਕਰਤਾ ਸ਼੍ਰੀਰਾਮ ਟਰਾਂਸਪੋਰਟ ਫਾਈਨਾਂਸ ਕੰਪਨੀ ਲਿਮ ਦੇ ਅਖਤਿਆਰੇ ਸੁਨੀਲ ਕੁਮਾਰ ਨੇ ਦੱਸਿਆ ਕਿ ਦੋਸ਼ੀ ਅਰਨਦੀਪ ਸਿੰਘ ਨੇੇ ਮੈਸ. ਸ਼੍ਰੀਰਾਮ ਟਰਾਂਸਪੋਰਟ ਫਾਈਨਾਂਸ ਕੰਪਨੀ ਫਿਰੋਜਪੁਰ ਪਾਸੋਂ 7 ਲੱਖ 79 ਹਜਾਰ 600 ਰੁਪਏ ਲਏ ਸਨ, ਜਦ ਸ਼ਿਕਾਇਤਕਰਤਾ ਵੱਲੋਂ ਆਪਣੀ ਰਕਮ ਦੀ ਮੰਗ ਕੀਤੀ ਗਈ ਤਾਂ ਦੋਸ਼ੀ ਵੱਲੋਂ ਉਕਤ ਰਕਮ ਦਾ ਚੈੱਕ ਜਾਰੀ ਕਰ ਦਿੱਤਾ ਗਿਆ, ਜੋ ਸ਼ਿਕਾਇਤ ਕਰਤਾ ਵੱਲੋਂ ਬੈਂਕ ਵਿੱਚ ਪੇਸ਼ ਕਰਨ ’ਤੇ ਬਾਊਂਸ ਹੋ ਗਿਆ। ਉਸ ਉਪਰੰਤ ਸ਼ਿਕਾਇਤ ਕਰਤਾ ਵੱਲੋਂ ਆਪਣੇ ਵਕੀਲ ਰਾਹੀ ਮਾਣਯੋਗ ਅਦਾਲਤ ਵਿੱਚ ਦੋਸ਼ੀ ਖਿਲਾਫ ਜੇਰੇ ਧਾਰਾ 138 ਐੱਨ.ਆਈ. ਐਕਟ ਤਹਿਤ ਸ਼ਿਕਾਇਤ ਕੀਤੀ ਗਈ।
Leave a Comment
Your email address will not be published. Required fields are marked with *