ਫਰੀਦਕੋਟ 7 ਨਵੰਬਰ (ਵਰਲਡ ਪੰਜਾਬੀ ਟਾਈਮਜ਼ )
ਅੱਜ ਕੱਲ ਚੋਰਾਂ ਦੇ ਹੋਸਲੇ ਏਨੇ ਵਧ ਗਏ ਹਨ ਕਿ ਚੋਰ ਬੇਖੌਫ ਹੋ ਕੇ ਫਰੀਦਕੋਟ ਸਹਿਰ ਵਿੱਚ ਹਰ ਰੋਜ ਦਰਜ਼ਨਾਂ ਦੇ ਹਿਸਾਬ ਨਾਲ ਮੋਟਰ ਸਾਈਕਲ ਐਕਟਿਵਾ ਸਕੂਟਰ ਚੋਰੀ ਕਰ ਰਹੇ ਹਨ । ਇਸ ਤਰ੍ਹਾਂ ਹੀ ਕੱਲ ਬਾਅਦ ਦੁਪਹਿਰ ਗੁਰਦੁਆਰਾ ਸਾਹਿਬ ਹਰਿੰਦਰਾ ਨਗਰ ਫ਼ਰੀਦਕੋਟ ਦੇ ਗੇਟ ਦੇ ਕੋਲੋਂ ਪੱਤਰਕਾਰ ਧਰਮ ਪ੍ਰਵਾਨਾਂ ਕਿਲ੍ਹਾ ਨੌਂ ਦਾ ਹੀਰੋ ਡੀਲਕਸ ਮੋਟਰਸਾਈਕਲ ਤਕਰੀਬਨ ਸ਼ਾਮ 3.50 ਸਾਮ ਨੂੰ ਹੀਰੋ ਡੀਲਕਸ ਮੋਟਰ ਸਾਈਕਲ ਨੰਬਰ ਪੀ ਬੀ 04 T 2322, ਰੰਗ ਕਾਲਾ ਜਾਮਨੀ ਲੈ ਕੇ ਫਰਾਰ ਹੋ ਗਏ। ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਤੋਂ ਚੋਰਾਂ ਦੇ ਚਿਹਰੇ ਸਾਫ਼ ਦਿਸ ਰਹੇ ਹਨ ਕਿ ਦੋ ਅਣਪਛਾਤੇ ਵਿਆਕਤੀ ਜਹਿੜੇ ਕਿ ਸਿਰੋ ਮੋਨੇ ਨੇ ਉਨ੍ਹਾਂ ਚੋਂ ਇੱਕ ਦੇ ਲੋਅਰ ਟੀ -ਸ਼ਰਟ ਪਾਈ ਹੈ ਅਤੇ ਦੂਸਰੇ ਦੇ ਜੀਨ ਪੈਂਟ ਸ਼ਰਟ ਪਹਿਨੀ ਹੋਈ ਹੈ।ਬੜੀ ਅਸਾਨੀ ਨਾਲ ਮੋਟਰ ਸਾਈਕਲ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਕੋਤਵਾਲੀ ਵਿੱਚ ਰਿਪੋਰਟ ਦਰਜ਼ ਕਰਵਾ ਦਿੱਤੀ ਹੈ । ਜਿਸ ਦੀ ਪੜਤਾਲ ਰਾਜ ਸਿੰਘ ਏ ਐਸ ਆਈ ਕਰ ਰਹੇ ਹਨ ।