ਫਰੀਦਕੋਟ 22 ਨਵੰਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਜ਼ਿਲਾ ਰੈਡ ਕ੍ਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫਰੀਦਕੋਟ ਦੇ ਮੈਂਬਰ ਕੰਵਰ ਇੰਦਰਪਾਲ ਸਿੰਘ ਰਿਟਾਇਰਡ ਸਰਕਲ ਹੈਡ ਡਰਾਸਮੈਨ ,ਦਾ ਜਨਮ ਦਿਨ ਕਲੱਬ ਦੇ ਦਫਤਰ ਵਿੱਚ ਪ੍ਰਧਾਨ ਦਰਸ਼ਨ ਲਾਲ ਚੁੱਘ ਦੀ ਪ੍ਰਧਾਨਗੀ ਹੇਠ ਛਾਂਦਾਰ ਅਤੇ ਫਲਦਾਰ 11 ਬੂਟੇ ਲਾ ਕੇ ਮਨਾਇਆ।
ਇਸ ਮੌਕੇ ਤੇ ਕਲੱਬ ਮੈਂਬਰਾਂ ਵੱਲੋਂ ਕੇ ਪੀ ਸਿੰਘ ਜੀ ਨੂੰ ਜਨਮਦਿਨ ਦੀਆਂ ਵਧਾਈਆਂ ਦਿੰਦਿਆਂ ਹੋਇਆਂ ,ਖੇਤੀਬਾੜੀ ਮਾਹਿਰ ਡਾਕਟਰ ਅਜੀਤ ਸਿੰਘ ਗਿੱਲ ਨੇ ਦੱਸਿਆ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਾਉਣਾ ਬਹੁਤ ਹੀ ਵਧੀਆ ਤੇ ਜਰੂਰੀ ਕੰਮ ਹੈ ।ਆਪਾਂ ਸਭ ਨੂੰ ਆਪਣੀਆਂ ਖੁਸ਼ੀਆਂ ਇਸੇ ਤਰ੍ਹਾਂ ਮਨਾਉਣੀਆਂ ਚਾਹੀਦੀਆਂ ਹਨ।। ਇਸ ਮੌਕੇ ਤੇ ਨਿਬੂ , ਅਮਰੂਦ, ਅੰਬ ਅਤੇ ਕੜ੍ਹੀ ਪੱਤੇ ਤੇ ਹੋਰ ਫਲਦਾਰ ਬੂਟੇ ਦਫਤਰ ਦੇ ਅਹਾਤੇ ਵਿੱਚ ਲਾਏ ਗਏ।
ਇਸ ਮੌਕੇ ਤੇ ਕਲੱਬ ਮੈਂਬਰ ਅਮਰਜੀਤ ਸਿੰਘ ਵਾਲੀਆ, ਨਰਿੰਦਰ ਸਿੰਘ ਗਿੱਲ, ਗੁਰਚਰਨ ਸਿੰਘ ਗਿੱਲ ,ਸ਼ਾਮ ਦਾਸ ਨਾਰੰਗ, ਬਲਦੇਵ ਸਿੰਘ ਮਾਨ, ਅਜਮੇਰ ਸਿੰਘ ਚੌਹਾਨ, ਵਜ਼ੀਰ ਚੰਦ ਗੁਪਤਾ, ਪ੍ਰਵੀਨ ਕੁਮਾਰ ਸਚਰ ,ਸਰਬਿੰਦਰ ਸਿੰਘ ਬੇਦੀ ,ਬਿਕਰ ਸਿੰਘ ਸਰਾਂ ਅਤੇ ਮਹਿੰਦਰ ਸਿੰਘ ਸੰਧੂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੈਂਬਰ ਹਾਜ਼ਰ ਸਨ।
Leave a Comment
Your email address will not be published. Required fields are marked with *