
ਜਪਾਨ 20 ਅਕਤੂਬਰ (ਪੱਤਰ ਪ੍ਰੇਰਕ )ਗਾਇਕ ਛਿੰਦਾ ਰਾਏਕੋਟੀ ਅਤੇ ਹਰਮਨ ਬਾਠ ਦਾ ਨਵਾਂ ਦੋਗਾਣਾ “ਪਿੰਡਾਂ ਦੇ ਲੋਕ” ਰੀਲੀਜ਼ ਕੀਤਾ ਗਿਆ । ਜੋਧਾਂ ਰਿਕਾਰਡਜ਼ ਕੈਸਿਟ ਕੰਪਨੀ ਵੱਲੋਂ ਰੀਲੀਜ਼ ਕੀਤੇ ਗਏ “ਪਿੰਡਾਂ ਦੇ ਲੋਕ”ਦੋਗਾਣਾ ਗੀਤ ਬਾਰੇ ਜਾਣਕਾਰੀ ਦਿੰਦਿਆਂ ਗਾਇਕ ਛਿੰਦਾ ਰਾਏਕੋਟੀ ਨੇ ਦੱਸਿਆ ਕਿ ਚਰਚਿਤ ਗੀਤਕਾਰ ਰੁਪਿੰਦਰ ਜੋਧਾਂ ਜਪਾਨ ਵੱਲੋਂ ਲਿਖੇ ਗਏ ਦੋਗਾਣਾ ਗੀਤ ਨੂੰ ਮੇਰੇ ਵੱਲੋਂ ਮਤਲਬ ਛਿੰਦਾ ਰਾਏਕੋਟੀ ਅਤੇ ਹਰਮਨ ਬਾਠ ਦੀ ਗਾਇਕ ਜੋੜੀ ਨੇ ਬਾਖੂਬੀ ਗਾਇਆ ਅਤੇ ਨਿਭਾਇਆ ਹੈ ਜਦਕਿ “ਪਿੰਡਾਂ ਦੇ ਲੋਕ” ਦੋਗਾਣੇ ਵਿੱਚ ਸੰਗੀਤਕ ਰੰਗ ਭਰਨ ਅਤੇ ਵੀਡੀਓ ਫ਼ਿਲਮਾਂਕਣ ਕਰਨ ਦੀ ਜ਼ਿੰਮੇਵਾਰੀ ਅਵਤਾਰ ਧੀਮਾਨ ਨੇ ਬਾਖੂਬੀ ਨਿਭਾਈ ਹੈ। ਅੰਤਰਰਾਸ਼ਟਰੀ ਇਨਕਲਾਬੀ ਮੰਚ ਦੇ ਵਿਸ਼ੇਸ਼ ਸਹਿਯੋਗ ਨਾਲ ਰੀਲੀਜ਼ ਹੋਏ ਦੋਗਾਣੇ ਪਿੰਡਾਂ ਦੇ ਲੋਕ ਬਾਰੇ ਹੋਰ ਜਾਣਕਾਰੀ ਦਿੰਦਿਆਂ ਕੰਪਨੀ ਪ੍ਰਡਿਊਸਰ ਅਤੇ ਗੀਤਕਾਰ ਰੁਪਿੰਦਰ ਜੋਧਾਂ ਜਪਾਨ ਨੇ ਦੱਸਿਆ ਕਿ ਗਾਇਕ ਛਿੰਦਾ ਰਾਏਕੋਟੀ ਅਤੇ ਗਾਇਕਾਂ ਹਰਮਨ ਬਾਠ ਦੀ ਗਾਇਕ ਜੋੜੀ ਵੱਲੋਂ ਗਾਏ ਦੋਗਾਣੇ ਪਿੰਡਾਂ ਦੇ ਲੋਕ ਵਿੱਚ ਮਹਾਨ ਗੁਰੂਆਂ , ਸ਼ਹੀਦ ਸੂਰਮਿਆਂ ਤੇ ਧਰਤੀ ਤੇ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਬਾਰੇ ਗੱਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਅਖੌਤੀ ਹਾਕਮਾਂ ਵੱਲੋਂ ਗਿਣੀ ਮਿਥੀ ਸਾਜ਼ਿਸ਼ ਤਹਿਤ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਵਾਰਿਸ ਪੰਜਾਬ ਦੇ ਨੌਜਵਾਨਾਂ ਦੀ ਵਿੱਲਖਣਤਾ ਨੂੰ ਖਤਮ ਕਰਨ ਲਈ ਉਨ੍ਹਾਂ ਨੂੰ ਨਸ਼ਿਆਂ ਤੇ ਹੋਰ ਮਾੜੀਆਂ ਆਦਤਾਂ ਤੇ ਲਾਇਆ ਜਾ ਰਿਹਾ ਹੈ ਅਜਿਹੇ ਅਖ਼ੌਤੀ ਹਾਕਮਾਂ ਤੋਂ ਦੇਸ਼ ਦਾ ਖਹਿੜਾ ਛਡਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪੋਂ ਆਪਣੇ ਪਿੰਡਾ ਨੂੰ ਨਸ਼ਿਆਂ ਤੋਂ ਬਚਾਉਣ ਦੀ ਲੋੜ ਹੈ ਰੁਪਿੰਦਰ ਜੋਧਾਂ ਜਪਾਨ ਨੇ ਕਿਹਾ ਕਿ ਸਾਡੇ ਪਹਿਲੇ ਗੀਤਾਂ ਵਾਂਗ ਸਰੋਤੇ ਇਸ ਨਵੇਂ ਦੋਗਾਣਾ ਗੀਤ ਪਿੰਡਾਂ ਦੇ ਲੋਕ ਨੂੰ ਵੀ ਮਣਾਂ ਮੂੰਹੀਂ ਪਿਆਰ ਸਤਿਕਾਰ ਦੇ ਕੇ ਪਸੰਦ ਕਰਨਗੇ।