ਫਰੀਦਕੋਟ , 31 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ, ਡਾਇਰੈਕਟਰ ਰਾਜ ਵਿਦਿਅਕ ਖੋਜ ਤੇ ਸਿੱਖਿਆ ਪ੍ਰੀਸ਼ਦ ਪੰਜਾਬ ਵੱਲੋਂ ਰਾਸ਼ਟਰੀ ਅਵਿਸ਼ਕਾਰ ਅਭਿਆਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਪ੍ਰਦੀਪ ਕੁਮਾਰ ਦਿਓੜਾ ਉਪ ਜਿਲਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਫਰੀਦਕੋਟ ਦੀ ਦੇਖ ਰੇਖ ਹੇਠ 6ਵੀਂ ਤੋਂ 8ਵੀ ਜਮਾਤ ਦੇ ਵਿਦਿਆਰਥੀਆਂ ਦੀ ਡਾਕਟਰ ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕਡਰੀ ਸਕੂਲ ਫਰੀਦਕੋਟ ਵਿਖੇ ਵਿਗਿਆਨ ਪ੍ਰਦਰਸ਼ਨੀ ਲਗਾਈ ਗਈ। ਜਿਸ ਵਿੱਚ ਸਰਕਾਰੀ ਹਾਈ ਸਕੂਲ ਔਲਖ ਦੇ ਸਾਇੰਸ ਮਿਸਟਰੈਸ ਰਾਜਵੀਰ ਕੌਰ ਦੀ ਅਗਵਾਈ ਹੇਠ ਸਾਇੰਸ ਅਤੇ ਟੈਕਨੋਲੋਜੀ ਥੀਮ ਦੇ ਉਪ ਥੀਮ ਸਿਹਤ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀ ਸੁਮਨਪ੍ਰੀਤ ਕੌਰ, ਦੁਪਿੰਦਰ ਕੌਰ ਅੱਠਵੀਂ ਜਮਾਤ ਤੇ ਕਰਨਬੀਰਸਿੰਘ ਛੇਵੀਂ ਜਮਾਤ ਨੇ ਭਾਗ ਲੈ ਕੇ ਜਿਲਾ ਫਰੀਦਕੋਟ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹ ਜੇਤੂ ਵਿਦਿਆਰਥੀ ਮਿਤੀ 2 ਫਰਵਰੀ ਨੂੰ ਰਾਜ ਪੱਧਰ ‘ਤੇ ਮੈਰੀਟੋਰੀਅਸ ਸਕੂਲ ਲੁਧਿਆਣਾ ਵਿਖੇ ਹੋ ਰਹੇ ਮੁਕਾਬਲੇ ਵਿੱਚ ਭਾਗ ਲੈਣਗੇ। ਬਲਾਕ ਨੋਡਲ ਅਫਸਰ ਪ੍ਰਿੰਸੀਪਲ ਤਜਿੰਦਰ ਸਿੰਘ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੇ ਮੁੱਖ ਅਧਿਆਪਕ ਜਗਜੀਵਨ ਸਿੰਘ ਨੇ ਸਕੂਲ ਦੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ‘ਤੇ ਵਧਾਈ ਦਿੰਦਿਆਂ ਆਪਣੀ ਜ਼ਿੰਦਗੀ ਵਿੱਚ ਹੋਰ ਸਫਲਤਾ ਪ੍ਰਾਪਤ ਕਰਨ ਦੀਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ। ਇਸ ਮੌਕੇ ਜ਼ਿਲਾ ਮੈਂਟਰ ਬਿਹਾਰੀ ਲਾਲ, ਬਲਾਕ ਫਰੀਦਕੋਟ 2 ਦੇ ਮੈਂਟਰ ਅਸੀਮ ਕੁਮਾਰ, ਗੁਰਪਿੰਦਰ ਕੌਰ ਲੈਕਚਰਾਰ, ਪ੍ਰਿਅੰਕਾ ਲੈਕਚਰਾਰ, ਦੀਪਕ ਮਨਚੰਦਾ, ਅਮਿਤ ਕੁਮਾਰ, ਸਾਇੰਸ ਮਾਸਟਰ ਤੇ ਸੁਖਵੰਤ ਕੌਰ ਸਾਇੰਸ ਮਿਸਟਰੈਸ ਆਦਿ ਵੀ ਹਾਜ਼ਰ ਸਨ।
Leave a Comment
Your email address will not be published. Required fields are marked with *