ਜਦ ਜ਼ੀਨਤ ਨੂੰ ਵਜ਼ੀਰ ਖਾਨ ਵਲੋਂ ਨੀਹਾਂ ਵਿੱਚ ਚਿਣਵਾ ਕੇ
ਸ਼ਹੀਦ ਕੀਤੇ ਜਾਣ ਦਾ ਪਤਾ ਲੱਗਦਾ ਹੈ।
ਜ਼ੀਨਤ ਨੂੰ ਬਹੁਤ ਦੁੱਖ ਹੁੰਦਾ ਹੈ।
ਉਹ ਚੀਕ ਮਾਰਦੀ ਹੋਈ
ਔਰੰਗਜ਼ੇਬ ਨੂੰ ਕਹਿੰਦੀ ਹੈ।
ਇਹ ਤਾਂ ਜ਼ੁਲਮ ਦੀ ਇਂਤਹਾ ਹੈ।
ਉਹ ਆਪਣੇ ਪਿਤਾ ਨੂੰ ਕਹਿੰਦੀ ਹੈ।
ਖੁਦਾ ਉਸ ਨੂੰ ਕਦੇ ਮਾਫ਼ ਨਹੀਂ
ਕਰੇਗਾ।
ਜ਼ੀਨਤ ਆਪਣੇ ਬਾਪ ਨੂੰ ਯਾਦ ਕਰਵਾਉਂਦੀ ਹੈ।
ਉਹ ਆਪਣੇ ਬੇਟੇ ਅਕਬਰ ਦੇ
ਮਰਨ ਤੇ ਬਹੁਤ ਰੋਇਆ ਸੀ।
ਇਸੇ ਤਰ੍ਹਾਂ ਉਸਦੀ ਬੇਟੀ
ਜੇਬ-ਉਨ-ਨਿਸਾ਼ ਦਾ ਦਿਹਾਂਤ
ਹੋਇਆ ਸੀ।
ਉਹ ਜਾ਼ਰ ਜਾ਼ਰ ਰੋਇਆ ਸੀ।
ਗੁਰੂ ਜੀ ਦੇ ਬਚਿਆਂ ਦੀ ਸ਼ਹੀਦੀ ਉਤੇ ਉਹ ਚੁੱਪ ਖੜਾ ਹੈ।
ਜ਼ੀਨਤ ਕਹਿੰਦੀ ਹੈ ਇਹ ਗੁਨਾਹ ਭਰਾਵਾਂ ਦੇ ਕੱਤਲ ਤੋਂ ਵੀ ਵੱਡਾ ਹੈ।
ਇਸ ਲਈ ਉਸ ਦੀ (ਔਰੰਗਜ਼ੇਬ) ਦੀ ਰੂਹ ਨੂੰ ਕਦੇ ਚੈਨ ਨਹੀਂ ਆਵੇਗਾ।

ਸੁਰਜੀਤ ਸਾੰਰਗ