ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਦੀ ਸਭ ਤੋਂ ਦਰਦਨਾਕ ਘਟਨਾ ਹੈ। ਅਤੇ ਦਿਲ ਨੂੰ ਝੰਜੋੜ ਕਰ ਦੇਣ ਵਾਲੇ ਪਾਪ ਦਾ ਵਿਸਥਾਰ।
ਛੋਟੇ ਸਾਹਿਬਜ਼ਾਦਿਆਂ ਨੂੰ ਮੁਗਲ ਹਾਕਮਾਂ ਨੇ ਦੀਵਾਰ ਵਿਚ ਜਿੰਦਾ ਜਿਣਵਾ ਦਿੱਤਾ।
ਕਿਉ ਫੜੀ ਸਿਪਾਹੀਆਂ ਨੇ ਹੰਸਾ ਦੀ ਜੋੜੀ।
ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ।
ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਅਨੰਦਪੁਰ ਛੋੜਦੇ ਵਕਤ ਸਰਸਾ ਨਦੀ ਪਾਰ ਹੋਏ।
ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਵਿਛੜ ਗਿਆ
ਮਾਤਾ ਗੁਜਰੀ ਜੀ ਅਤੇ ਦੋ ਛੋਟੇ ਸਾਹਿਬਜ਼ਾਦੇ ਅਲੱਗ ਗੰਗੂ ਰਸੋਈਏ ਨਾਲ ਸਨ। ਜੋ ਰਸੋਈਏ ਨੇ ਲਾਲਚ ਵਿਚ ਆ ਕੇ ਸੂਬਾ ਸਰਹਿੰਦ ਨੂੰ ਖਬਰ ਕਰਕੇ ਪਕੜ ਵਾ ਦਿੱਤੇ।
ਛੋਟੇ ਸਾਹਿਬਜ਼ਾਦੇ ਦੀ ਵੀਰਤਾ ਸਿਖਾਂ ਦੇ ਇਤਿਹਾਸ ਦਾ ਸੁਨਹਿਰਾ ਪੰਨਾ ਹੈ। ਧਰਮ ਲਈ ਬਲਿਦਾਨ ਦਿੱਤਾ। ਗੁਰੂ ਗੋਬਿੰਦ ਸਿੰਘ ਦੇ ਚਾਰੋਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਜਾਨ ਕਿਆ ਹੈ।
27ਦਸਬੰਰ1704 ਵਿਚ ਗੁਰੂ ਗੋਬਿੰਦ ਸਿੰਘ ਦੇ ਦੋ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਜੀ ਨੂੰ ਇਸਲਾਮ ਧਰਮ ਕਬੂਲ ਨ ਕਰਨ ਤੇ ਸਰਹਿੰਦ ਦੇ ਸੂਬੇ ਨੇ ਨੀਹਾਂ ਵਿਚ ਚਿਣਵਾ ਦਿੱਤਾ।
ਸਾਹਿਬਜ਼ਾਦਿਆਂ ਨੂੰ ਜਦੋਂ ਯਾਦ ਕਰਦੀ ਹੈ ਸੰਗਤ ਇਹ ਹੀ ਮੂੰਹ ਤੋਂ ਨਿਕਲਦਾ ਹੈ। ਨਿਕੀਆਂ ਜ਼ਿੰਦਾ ਵੱਡਾ ਸਾਕਾ।
ਜਦੋਂ ਸਰਸਾ ਨਦੀ ਪਾਰ ਕਰਦੇ ਹੋਏ ਮੁਗਲਾਂ ਨੇ ਬਦਲਾ ਲੈਣ ਵਾਸਤੇ ਸਰਸਾ ਨਦੀ ਵਿਚ ਹੀ ਹਮਲਾ ਕਰ ਦਿੱਤਾ।
ਗੁਰੂ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ।
ਸ਼ਹੀਦੀ ਹਫਤਾ20 ਤੋਂ 27ਦਸਬੰਰ ਨੂੰ ਸਿੱਖ ਕੌਮ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਹਫਤਾ ਮਨਾਉਦੀ ਹੈ। ਸਿੱਖਾਂ ਵਿਚ ਇਹ ਨੌ ਦਿਨ ਕੋਈ ਖੁਸ਼ੀ ਦਾ ਕੰਮ ਨਹੀਂ ਕਰਦਾ।ਸਾਡੇ ਵਾਸਤੇ ਤਾਂ ਪੂਰਾ ਦਸੰਬਰ ਹੀ ਸ਼ਹੀਦੀ ਮਹਿਨਾ ਮਨਿਆਂ ਜਾਂਦਾ ਹੈ। ਇਸੇ ਮਹਿਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ।
ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਵਾਸਤੇ ਆਪਣੇ ਪੁੱਤਰ ਵਾਰ ਦਿੱਤੇ ਮਾਤਾ ਵੀ ਵਾਰੀ ਪਿਤਾ ਵੀ ਵਾਰਿਆ। ਤਾਂ ਹੀ ਸਰਬੰਸ ਦਾਨੀ ਕਿਹਾ ਜਾਂਦਾ ਹੈ।
ਇਸ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ।

ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18