ਹਰਿਆਣਾ ਹੁਸ਼ਿਆਰਪੁਰ 25 ਜਨਵਰੀ (ਪ੍ਰੀਤ ਕੌਰ ਪ੍ਰੀਤੀ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ 20ਜਨਵਰੀ ਨੂੰ ਹੁਸ਼ਿਆਰਪੁਰ ਦੇ ਹਰਿਆਣਾ ਜੀ. ਜੀ .ਡੀ ਐਸ. ਡੀ .ਕਾਲਜ ਹਰਿਆਣਾ ਵਿਖੇ ਕਾਲਜ ਦੀ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਡਾ. ਦੇਸ਼ ਬੰਧੂ, ਸਕੱਤਰ ਡਾ. ਗੁਰਦੀਪ ਕੁਮਾਰ ਸ਼ਰਮਾ ਦੇ ਨਿਰਦੇਸ਼ਾਂ ਅਧੀਨ ਪ੍ਰਿੰਸੀਪਲ ਡਾ.ਰਾਜੀਵ ਕੁਮਾਰ ਜੀ ਦੀ ਅਗਵਾਈ ਤੇ ਪ੍ਰੋਫੈਸਰ ਸੁਰੇਸ਼ ਕੁਮਾਰ ਤੇ ਡਾ.ਹਰਵਿੰਦਰ ਕੌਰ ਦੀ ਨਿਗਰਾਨੀ ਹੇਠ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਤੇ ਐਲੂਮਨੀ ਐਸੋਸੀਏਸ਼ਨ ਵੱਲੋਂ ਜਗਤ ਪੰਜਾਬੀ ਸਭਾ ਕੈਨੇਡਾ ਦੇ ਸਹਿਯੋਗ ਨਾਲ ਨੈਤਿਕਤਾ ਤੇ ਪੰਜਾਬੀ ਮਾਂ ਬੋਲੀ ਦੇ ਵਿਸ਼ੇ ਦੇ ਸੰਦਰਭ ਵਿੱਚ ਇਕ ਦਿਨਾ ਅੰਤਰਰਾਸ਼ਟਰੀ ਸੈਮੀਨਾਰ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਤੇ ਵੱਖ ਵੱਖ ਖੇਤਰਾਂ ਵਿਚ ਪਹੁੰਚੇ ਸਮੂਹ ਹਾਜ਼ਰੀਨ ਨਾਲ ਪੰਜਾਬੀ ਮਾਂ ਬੋਲੀ ਦੇ ਸੰਬੰਧ ਤੇ ਹੋਂਦ ਅਤੇ ਨੈਤਿਕ ਕਦਰਾਂ ਕੀਮਤਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਸੈਮੀਨਾਰ ਵਿਚ ਵੱਖ ਵੱਖ ਕੂੰਜੀਪਤ ਬੁਲਾਰਿਆਂ ਵਲੋਂ ਨੈਤਿਕਤਾ ਤੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਤੇ ਡਟੇ ਪੰਜਾਬੀ ਮਾਂ ਬੋਲੀ ਦੀ ਹੋਂਦ ਨੂੰ ਕਾਇਮ ਰੱਖਣ ਲਈ ਵਿਸ਼ੇਸ਼ ਪ੍ਰਕਾਰ ਦੇ ਕੀਤੇ ਜਾ ਰਹੇ ਉਪਰਾਲਿਆਂ ਤੇ ਚਰਚਾ ਕੀਤੀ ਗਈ। ਇਸ ਮੌਕੇ ਜਗਤ ਪੰਜਾਬੀ ਸਭਾ ਦੇ ਪ੍ਰੈਜ਼ੀਡੈਂਟ ਸਰਦਾਰ ਸਰਦੂਲ ਸਿੰਘ ਥਿਆੜਾ ਨੇ ਆਪਣਾ ਚਿੰਤਨ ਪ੍ਰਗਟਾਉਂਦਿਆਂ ਕਿਹਾ ਕਿ ਜਿੱਥੇ ਅੱਜ ਕੱਲ੍ਹ ਪੰਜਾਬੀ ਯੁਵਾ ਪੀੜ੍ਹੀ ਤਕਨਾਲੋਜੀ ਦੇ ਖੇਤਰ ਵਿੱਚ ਮੱਲਾਂ ਮਾਰ ਰਹੀ ਹੈ, ਲਗਾਤਾਰ ਵਿਦੇਸ਼ਾਂ ਦਾ ਰੁੱਖ ਕਰ ਰਹੀ ਹੈ ਉੱਥੇ ਹੀ ਉਹ ਆਪਣੇ ਵਿਰਸੇ ਵਿਰਾਸਤ ਤੇ ਮਾਂ ਬੋਲੀ ਨੂੰ ਵਿਸਾਰਦੀ ਜਾ ਰਹੀ ਹੈ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਪਰ ਉੱਥੇ ਹੀ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੇ ਸੰਬੰਧ ਵਿਚ ਕੀਤੇ ਜਾ ਰਹੇ ਵੱਖ ਵੱਖ ਤਰ੍ਹਾਂ ਦੇ ਉਪਰਾਲਿਆਂ ਦੀ ਵਿਸ਼ੇਸ਼ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਡੀ ਪੁਰਜ਼ੋਰ ਕੋਸ਼ਿਸ਼ ਰਹੇਗੀ ਕਿ ਅਸੀਂ ਯੁਵਾ ਪੀੜ੍ਹੀ ਤੇ ਪੰਜਾਬੀ ਮਾਂ ਬੋਲੀ ਦੇ ਵਿਚਲੀ ਦੂਰੀ ਨੂੰ ਖਤਮ ਕਰਨ ਲਈ ਯਤਨ ਕਰਦੇ ਰਹੀਏ ਤੇ ਵਚਨਬੱਧ ਰਹੀਏ। ਇਸ ਮੌਕੇ ਜਗਤ ਪੰਜਾਬੀ ਸਭਾ ਕੈਨੇਡਾ ਦੇ ਚੇਅਰਪਰਸਨ ਅਜੈਬ ਸਿੰਘ ਚੱਠਾ ਨੇ ਨੈਤਿਕ ਕਦਰਾਂ ਕੀਮਤਾਂ ਦੀ ਮਹੱਤਤਾ ਸਮਝਾਉਂਦੇ ਹੋਏ ਕਿਹਾ ਕਿ ਅਸੀਂ ਸਮੁੱਚੇ ਸਮਾਜ ਵਿੱਚ ਆਪਣੀਆਂ ਮੁੱਢਲੀਆਂ ਨੈਤਿਕ ਕਦਰਾਂ ਕੀਮਤਾਂ ਦੇ ਕਾਰਣ ਹੀ ਵਿਚਰਦੇ ਹਾਂ ਤੇ ਸਾਡੇ ਵਿਹਾਰ ਸਾਡੀ ਨੈਤਿਕਤਾ ਦੇ ਅਧਾਰ ਤੇ ਹੀ ਨਿਰਭਰ ਕਰਦਾ ਹੈ ਤੇ ਸਾਡੇ ਆਚਰਣ ਨੂੰ ਦਰਸਾਉਂਦਾ ਹੈ। ਇਸ ਮੌਕੇ ਵੱਖ ਵੱਖ ਖੇਤਰਾਂ ਵਿੱਚ ਪ੍ਰਸਿੱਧੀ ਹਾਸਲ ਕਰ ਚੁੱਕੀਆਂ ਸ਼ਖ਼ਸੀਅਤਾਂ ਵਲੋਂ ਆਪਣੇ ਆਪਣੇ ਅਨੁਭਵ ਸਮੂਹ ਹਾਜ਼ਰੀਨ ਨਾਲ ਸਾਂਝੇ ਕੀਤੇ ਗਏ। ਤੇ ਉਹਨਾਂ ਵਲੋਂ ਪੰਜਾਬੀ ਮਾਂ ਬੋਲੀ ਤੇ ਨੈਤਿਕਤਾ ਤੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ।
ਇਸ ਤੋਂ ਇਲਾਵਾ ਨੈਤਿਕਤਾ ਤੇ ਬਣਾਈਆਂ ਗਈਆਂ ਛੋਟੀਆਂ ਛੋਟੀਆਂ ਮੂਵੀ ਕਲਿੱਪ ਵੀ ਦਿਖਾਈਆਂ ਗਈਆਂ ਤੇ ਉਹਨਾਂ ਮੂਵੀ ਕਲਿੱਪ ਰਾਹੀਂ ਨੈਤਿਕਤਾ ਦੇ ਮਹੱਤਵ ਸਮਝਾਏ ਗਏ। ਇਸ ਨੈਤਿਕਤਾ ਸੈਮੀਨਾਰ ਦੇ ਮੁੱਖ ਮਹਿਮਾਨ ਸ.ਮਹੰਤ ਸਿੰਘ ਤੇਜਾ ਐਮ ਏ , ਵਿਧਾਇਕ ਜਸਵੀਰ ਸਿੰਘ ਗਿੱਲ ਉੜਮੁੜ ਟਾਂਡਾ,ਡਾ. ਲਖਵੀਰ ਸਿੰਘ ( ਜ਼ਿਲਾ ਸਿਹਤ ਅਫ਼ਸਰ) ਰਹੇ। ਇਸ ਤੋਂ ਇਲਾਵਾ ਜਸਵੰਤ ਰਾਏ ਭਾਸ਼ਾ ਵਿਭਾਗ ਹੁਸ਼ਿਆਰਪੁਰ ਇਸ ਸੈਮੀਨਾਰ ਦੇ ਚੇਅਰਪਰਸਨ ਰਹੇ।ਪਹਿਲੇ ਸੈਸ਼ਨ ਵਿੱਚ ਕੂੰਜੀਵਤ ਬੁਲਾਰੇ ਪ੍ਰਿੰਸੀਪਲ ਜਸਵੀਰ ਸਿੰਘ, ਮੋਰੋਂ ਪ੍ਰਿੰਸੀਪਲ ਹਰਕੀਰਤ ਕੌਰ,ਡਾ.ਹਰਮਨਪ੍ਰੀਤ ਸਿੰਘ,ਡਾ.ਮਨਿੰਦਰਜੀਤ ਕੌਰ,ਡਾ.
ਸਤਿੰਦਰ ਕੌਰ ਕਾਲੋਂ ,ਤੇ ਪ੍ਰੋਫੈਸਰ ਦਲਜੀਤ ਕੌਰ ਨੇ ਪੰਜਾਬੀ ਮਾਂ ਬੋਲੀ ਤੇ ਨੈਤਿਕਤਾ ਤੇ ਪਰਚੇ ਪੜ੍ਹੇ। ਦੂਜੇ ਭਾਗ ਵਿਚ ਵੱਖ ਵੱਖ ਖੇਤਰਾਂ ਵਿਚ ਉਪਲਬਧੀ ਹਾਸਲ ਕਰ ਚੁੱਕੇ ਵੱਖ ਵੱਖ ਨਾਮਵਰ ਹਸਤੀਆਂ ਦਾ ਸਨਮਾਨ ਕੀਤਾ ਗਿਆ। ਤੇ ਉਹਨਾਂ ਦੇ ਅਨਮੋਲ ਵਿਚਾਰ ਸੁਣੇ ਗਏ। ਫਿਰ ਤੀਜੇ ਭਾਗ ਵਿਚ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਤੇ ਉਹਨਾਂ ਨੇ ਆਪਣੀ ਪੇਸ਼ਕਾਰੀ ਰਾਹੀਂ ਸਮੂਹ ਹਾਜ਼ਰੀਨ ਨੂੰ ਪੰਜਾਬੀ ਪੁਰਾਤਨ ਸੱਭਿਆਚਾਰ ਦੇ ਰੂਬਰੂ ਕਰਵਾਇਆ । ਇਸ ਮੌਕੇ ਸਰਦਾਰ ਕੁਲਵਿੰਦਰ ਸਿੰਘ ਥਿਆੜਾ, ਬਲਵਿੰਦਰ ਕੌਰ ਚੱਢਾ, ਸਰਦਾਰ ਅਜੀਤ ਸਿੰਘ ਸੂਚ, ਪ੍ਰਿੰਸੀਪਲ ਹਰਕੀਰਤ ਸਿੰਘ, ਕਰਮਜੀਤ ਸਿੰਘ ਸ਼ਾਹੀ, ਅਵਤਾਰ ਸਿੰਘ ਜੌਹਲ,ਡਾ.ਸਰਬਜੀਤ ਸਿੰਘ,ਡਾ.ਪੁਕਾਰ ਸਿੰਘ ਸੂਚ, ਬਲਜੀਤ ਸਿੰਘ, ਸੁਖਵਿੰਦਰ ਸਿੰਘ ਅਰੋੜਾ, ਪ੍ਰੋਫੈਸਰ ਡਾ.ਦਵਿੰਦਰ ਸਿੰਘ, ਪ੍ਰੋਫੈਸਰ ਡਾ. ਲਖਵਿੰਦਰ ਕੌਰ ਨੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਸੰਦੀਪ ਸਿੰਘ ਸੀਕਰੀ, ਮਹਿੰਦਰ ਸਿੰਘ ਕੈਂਥ, ਰਿਟਾਇਰਡ ਆਈ. ਏ.ਐਸ. ਡੀ.ਸੀ. ਵੀ ਮੌਜੂਦ ਰਹੇ। ਇਸ ਸੈਮੀਨਾਰ ਵਿੱਚ ਮਹਾਰਾਜਾ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਉਹਨਾਂ ਵਲੋਂ ਜਾਰੀ ਕੀਤਾ ਗਿਆ ਸ਼ਾਹਮੁਖੀ ਤੇ ਗੁਰਮੁਖੀ ਦਾ ਕੈਦਾ “ਕਾਇਦਾ ਏ ਨੂਰ” ਤੇ ਨੈਤਿਕ ਕਦਰਾਂ ਕੀਮਤਾਂ ਦੀ ਇੱਕ ਇੱਕ ਕਾਪੀ ਲੋਕ ਅਰਪਣ ਕੀਤੀ ਗਈ। ਅਖੀਰ ਵਿਚ ਜਗਤ ਪੰਜਾਬੀ ਸਭਾ ਕੈਨੇਡਾ ਵਲੋਂ ਸਮੂਹ ਹਾਜ਼ਰੀਨ ਤੇ ਜੀ ਜੀ ਡੀ ਐਸ ਡੀ ਕਾਲਜ ਹਰਿਆਣਾ ਦੀ ਸਮੂਹ ਮੈਨੇਜਿੰਗ
ਕਮੇਟੀ ਤੇ ਆਏ ਹੋਏ ਵਿਸ਼ੇਸ਼ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਤੇ ਹਰਿਆਣਾ ਕਾਲਜ ਤੇ ਸਮੂਹ ਟੀਮ ਵਲੋਂ ਵੀ ਅਜਿਹੇ ਉਪਰਾਲਿਆਂ ਤੇ ਜੀ ਜੀ ਡੀ ਐਸ ਡੀ ਕਾਲਜ ਦੇ ਵਿਹੜੇ ਇਹੋ ਜਿਹੇ ਸੈਮੀਨਾਰ ਕਰਵਾਉਣ ਲਈ ਜਗਤ ਪੰਜਾਬੀ ਸਭਾ ਦਾ ਸ਼ੁਕਰੀਆ ਅਦਾ ਕੀਤਾ ਗਿਆ। ਅਸੀਂ ਵੀ ਜਗਤ ਪੰਜਾਬੀ ਸਭਾ ਤੇ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਧੰਨਵਾਦੀ ਹਾਂ ਜੋ ਸਮੇਂ ਸਮੇਂ ਤੇ ਅਜਿਹੇ ਉਪਰਾਲਿਆਂ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਨਿਭਾਅ ਰਹੇ ਹਨ। ਸੈਮੀਨਾਰ ਤੇ ਸਨਮਾਨ ਸਮਾਰੋਹ ਦੇ ਸਫ਼ਲਤਾਪੂਰਵਕ ਸੰਪੰਨ ਹੋਣ ਦੀਆਂ ਜਗਤ ਪੰਜਾਬੀ ਸਭਾ ਨੂੰ ਬਹੁਤ ਬਹੁਤ ਮੁਬਾਰਕਾਂ। ਦੁਆਵਾਂ ਤੇ ਸ਼ੁਭਕਾਮਨਾਵਾਂ।
Leave a Comment
Your email address will not be published. Required fields are marked with *