ਮਿਲਾਨ, 14 ਨਵੰਬਰ : (ਨਵਜੋਤ ਪਨੈਚ ਢੀਂਡਸਾ/ਵਰਲਡ ਪੰਜਾਬੀ ਟਾਈਮਜ਼)
ਦੀਵਾਲੀ ਜਾਂ ਬੰਦੀਛੋੜ ਦਿਵਸ ਪੂਰੀ ਦੁਨੀਆਂ ਦੇ ਭਾਰਤੀਆਂ ਨੇ ਪੂਰੇ ਜਸ਼ਨਾਂ ਨਾਲ ਮਨਾਇਆ ਪਰ ਅਫ਼ਸੋਸ ਇਟਲੀ ਦੇ ਲਾਸੀਓ ਸੂਬੇ ਦੇ ਜਿ਼ਲ੍ਹਾ ਲਾਤੀਨਾ ਦੇ ਸ਼ਹਿਰ ਸਬਾਊਦੀਆ ਬੇਲਾਫਾਰਨੀਆਂ ਵਿਖੇ ਭਾਰਤੀ ਲੋਕਾਂ ਨੇ ਦੀਵਾਲੀ ਦੀ ਚੱਲ ਰਹੀ ਪਾਰਟੀ ਵਿੱਚ ਕਿਸੇ ਗੱਲ ਨੂੰ ਲੈ ਹੋਏ ਤਕਰਾਰ ਦੌਰਾਨ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਬੇਲਾਫਾਰਨੀਆਂ ਪਿੰਡ ਜਿੱਥੇ ਕਿ ਬਹੁਗਿਣਤੀ ਭਾਰਤੀ ਰਹਿੰਦੇ ਹਨ ਇੱਥੇ ਕੁਝ ਭਾਰਤੀ ਨੌਜਵਾਨਾਂ ਨੇ ਦੀਵਾਲੀ ਦੀਆਂ ਖੁਸ਼ੀਆਂ ਮਨਾਉਣ ਲਈ ਪਾਰਟੀ ਕੀਤੀ ਜਿਸ ਵਿੱਚ ਪਿੰਡ ਦੇ ਬਾਹਰੋਂ ਵੀ ਭਾਰਤੀ ਨੌਜਵਾਨਾਂ ਨੇ ਪਾਰਟੀ ਦਾ ਆਨੰਦ ਲੈਣ ਲਈ ਆਮਦ ਕੀਤੀ।ਦੀਵਾਲੀ ਦੀ ਰਾਤ ਸਾਰਾ ਪਿੰਡ ਜਸ਼ਨ ਮਨਾ ਰਿਹਾ ਸੀ ਲੋਕ ਢੋਲ ਤੇ ਭੰਗੜੇ ਵੀ ਪਾ ਰਹੇ ਸਨ ਪਟਾਖੇ ਵੀ ਚਲਾ ਰਹੇ ਸਨ ਇਸ ਦੌਰਾਨ ਬਹੁਤੀਆਂ ਚੱਲ ਰਹੀਆਂ ਪਾਰਟੀਆਂ ਵਿੱਚ ਸ਼ਰਾਬ ਤੇ ਕਬਾਬ ਦਾ ਜ਼ੋਰ ਵਧੇਰੇ ਸੀ ਤੇ ਇੱਕ ਅਜਿਹੀ ਹੀ ਪਾਰਟੀ ਵਿੱਚ ਕੁਝ ਦੋਸਤ ਜ਼ਸਨ ਮਨਾਉਂਦੇ ਮਨਾਉਂਦੇ ਕਿਸੇ ਗੱਲ ਨੂੰ ਲੈ ਆਪਸ ਵਿੱਚ ਗਰਮੋ-ਗਰਮੀ ਹੋ ਗਏ।ਪਾਰਟੀ ਵਿੱਚ ਮਾਮੂਲੀ ਤਕਰਾਰ ਤੋਂ ਗੱਲ ਸੁਰੂ ਹੋ ਕੇ ਅਜਿਹੇ ਮਹਾਂ ਭਾਰਤ ਦਾ ਰੂਪ ਧਾਰਨ ਕਰ ਗਈ ਕਿ ਇੱਕ ਪੰਜਾਬ ਨੌਜਵਾਨ ਜਿਸ ਦਾ ਨਾਮ ਉਜਾਗਰ ਸਿੰਘ (48)(ਮੋਹਾਲੀ)ਦੱਸਿਆ ਜਾ ਰਿਹਾ ਹੈ ਦੀ ਝਗੜੇ ਦੌਰਾਨ ਇੱਕ ਦੋਸਤ ਨੇ ਬਹੁਤ ਬੇਰਹਿਮੀ ਨਾਲ ਹੱਤਿਆ ਕਰ ਦਿੱਤਾ।ਦੱਸਿਆ ਜਾ ਰਿਹਾ ਕਿ ਜਿਹਨਾਂ ਨੌਜਵਾਨਾਂ ਆਪਣੇ ਹੀ ਦੋਸਤ ਨੂੰ ਸਿਰ ਵਿੱਚ ਜੋ਼ਰਦਾਰ ਸੱਟ ਮਾਰ ਮੌਤ ਦੇ ਘਾਟ ਉਤਾਰ ਦਿੱਤਾ ਉਸ ਦੀ ਲਾਸ਼ ਅਗਲੇ ਸਵੇਰ ਇਟਾਲੀਅਨ ਪੁਲਸ ਨੂੰ ਖੇਤਾਂ ਵਿੱਚੋਂ ਮਿਲੀ।ਘਟਨਾ ਦੀ ਜਾਣਕਾਰੀ ਮਿਲਦੇ ਇਟਲੀ ਪੁਲਸ ਹਰਕਤ ਵਿੱਚ ਆ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ।ਇਸ ਘਟਨਾ ਦੀ ਪੂਰੇ ਇਲਾਕੇ ਵਿੱਚ ਜਿੱਥੇ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕਾਂ ਵਿੱਚ ਚਰਚਾ ਜ਼ੋਰਾਂ ਉੱਤੇ ਹਨ ਉੱਥੇ ਭਾਰਤੀਆਂ ਦੀਆਂ ਆਪਸੀ ਵੱਧ ਰਹੀਆਂ ਲੜਾਈਆਂ ਕਾਰਨ ਵਿਗੜ ਰਹੀ ਛਬੀ ਪ੍ਰਤੀ ਆਮ ਭਾਰਤੀ ਪਰਿਵਾਰ ਚਿੰਤਕ ਹਨ ਕਿਉਂਕਿ ਕਿ ਇਹ ਪਿੰਡ ਕਿਸੇ ਸਮੇਂ ਲੜਾਈਆਂ ਦਾ ਗੜ੍ਹ ਮੰਨਿਆਂ ਜਾਂਦਾ ਸੀ ਤੇ ਹੁਣ ਦੁਬਾਰਾ ਇਸ ਘਟਨਾ ਨੇ ਪਿਛਲੇ ਸਾਰੇ ਕਾਡਾਂ ਨੂੰ ਪੁਲਸ ਰਿਕਾਰਡ ਵਿੱਚ ਇੱਕ ਵਾਰ ਫਿਰ ਗਰਮਾ ਦਿੱਤਾ ਹੈ।ਇਸ ਦਿਨ ਹੀ ਇੱਕ ਹੋਰ ਵਿਦੇਸ਼ੀ ਨਾਈਜ਼ੀਰੀਅਨ (30)ਦੀ ਸਰਮੋਨੇਤਾ ਇਲਾਕੇ ਵਿੱਚ ਭੇਤ ਭਰੀ ਹਾਲਤ ਵਿੱਚ ਲਾਸ਼ ਮਿਲੀ ਹੈ ਜਿਸ ਕਾਰਨ ਪੁਲਸ ਕਾਫ਼ੀ ਸਖ਼ਤੀ ਨਾਲ ਇਲਾਕੇ ਵਿੱਚ ਪੁੱਛ ਪੜਤਾਲ ਕਰ ਰਹੀ ਹੈ।
Leave a Comment
Your email address will not be published. Required fields are marked with *