ਨਾਭਾ 28 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਜ਼ਬਰ ਜ਼ੁਲਮ ਵਿਰੋਧੀ ਫਰੰਟ ਦੇ ਆਗੂ ਰਾਜ ਸਿੰਘ ਟੋਡਰਵਾਲ, ਪ੍ਰੋਗਰੈਸਿਵ ਵੈਲਵੇਅਰ ਫ਼ੋਰਮ ਦੇ ਇੰਜਨੀਅਰ ਆਰ. ਐਸ. ਸਿਆਣ, ਐਸ ਸੀ ਬੀ ਸੀ ਟੀਚਰ ਯੂਨੀਅਨ ਦੇ ਆਗੂ ਪ੍ਰਗਟ ਸਿੰਘ ਭੌਰਾ ਅਤੇ ਸਮਾਜ ਸੇਵੀ ਨੰਬਰਦਾਰ ਅਜਾਇਬ ਸਿੰਘ ਨੀਲੋਵਾਲ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਬਲਵੀਰ ਸਿੰਘ ਆਲਮਪੁਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ । ਆਗੂਆਂ ਨੇ ਬਲਵੀਰ ਸਿੰਘ ਆਲਮਪੁਰ ਤੇ ਪਾਏ ਝੂਠੇ ਕੇਸਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਆਲਮਪੁਰ ਸਮਾਜ ਦਾ ਯੋਧਾ ਹੈ ਜਿਸ ਨੇ ਅਨੂਸੂਚਿਤ ਜਾਤੀਆਂ ਦੇ ਹੱਕ ਮਾਰਨ ਵਾਲੇ ਸੈਂਕੜੇ ਜਾਅਲੀ ਸਰਟੀਫਿਕੇਟ ਧਾਰਕਾਂ ਦੇ ਸਰਟੀਫਿਕੇਟ ਰੱਦ ਕਰਵਾਏ ਹਨ। ਉਹਨਾਂ ਕਿਹਾ ਕਿ ਅੱਜ ਪੂਰਾ ਸਮਾਜ ਉਹਨਾਂ ਦੇ ਨਾਲ ਖੜ੍ਹਾ ਹੈ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਜਾਅਲੀ ਕੇਸ ਦਰਜ ਕਰਕੇ ਸਮਾਜ ਦੀ ਆਵਾਜ਼ ਨਹੀਂ ਬੰਦ ਕਰ ਸਕਦੀ, ਸਗੋਂ ਆਲਮਪੁਰ ਨੂੰ ਇਨਸਾਫ ਦਿਵਾਉਣ ਲਈ ਪੂਰਾ ਸਮਾਜ ਸੜਕਾਂ ਤੇ ਉਤਰੇਗਾ। ਉਹਨਾਂ ਪਰਿਵਾਰ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਵੀ ਦਿੱਤਾ ਹੈ।
Leave a Comment
Your email address will not be published. Required fields are marked with *