ਜਲਦ ਹੋਣਗੀਆਂ ਜ਼ਿਲ੍ਹਾ ਪੱਧਰੀ ਨਿਯੁਕਤੀਆਂ
ਸੰਗਤ ਮੰਡੀ 23 ਦਸੰਬਰ ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪੱਤਰਕਾਰਾਂ ਦੇ ਹਿੱਤਾਂ ਅਤੇ ਹੱਕਾਂ ਦੀ ਰਾਖੀ ਲਈ ਗਠਿਤ ਜਰਨਲਿਸਟ ਪ੍ਰੈੱਸ ਕਲੱਬ (ਰਜਿ.) ਪੰਜਾਬ ਵੱਲੋਂ ਪੱਤਰਕਾਰਾਂ ਦੀ ਮੀਟਿੰਗ ਨਰੋਗਿਆ ਵੈਲੈਨੈਸ ਦੇ ਦਫਤਰ ਬਠਿੰਡਾ ਵਿਖੇ ਹੋਈ । ਜਿਸਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਪੰਜਾਬ ਕਾਰਜ਼ਕਾਰਨੀ ਮੈਂਬਰ ਜਸਵੀਰ ਸਿੰਘ ਸਿੱਧੂ ਨੇ ਕੀਤੀ । ਇਸ ਮੀਟਿੰਗ ਵਿੱਚ ਉਹਨਾਂ ਨੇ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲ ਸਬੰਧੀ ਵਿਸ਼ੇਸ਼ ਚਰਚਾ ਕਰਦੇ ਹੋਏ ਦੱਸਿਆ ਕਿ ਆਮ ਆਦਮੀ ਤੋਂ ਲੈਕੇ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਤੱਕ ਦੀਆਂ ਮੁਸ਼ਕਿਲਾਂ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਵਾਲ਼ਾ ਮੀਡੀਆ ਅੱਜ ਖ਼ੁਦ ਸੁਰੱਖਿਅਤ ਦਿਖਾਈ ਨਹੀਂ ਦੇ ਰਿਹਾ। ਜਿਸਦੀ ਮਿਸਾਲ ਹਨ ਆਏ ਦਿਨ ਪੱਤਰਕਾਰਾਂ ਤੇ ਹੁੰਦੇ ਹਮਲੇ ਅਤੇ ਝੂਠੇ ਪਰਚੇ। ਉਨਾਂ ਕਿਹਾ ਕਿ ਜਦੋਂ ਤੱਕ ਅਸੀਂ ਅੱਡੋ ਅੱਡੀ ਅਤੇ ਆਪੋ ਧਾਪੀ ਚਲਦੇ ਰਹਾਂਗੇ, ਇਹ ਜ਼ੁਲਮ ਅਤੇ ਧੱਕਾ ਏਸੇ ਤਰ੍ਹਾਂ ਚੱਲਦਾ ਰਹੇਗਾ। ਜੇਕਰ ਅਸੀਂ ਇੱਕਠੇ ਮਿਲਕੇ ਚੱਲਦੇ ਹਾਂ ਤਾਂ ਕੋਈ ਵੀ ਅਜਿਹੀ ਤਾਕਤ ਨਹੀਂ ਕਿ ਸਾਨੂੰ ਹਰਾ ਸਕੇ । ਉਹਨਾਂ ਕਿਹਾ ਕਿ ਜਰਨਲਿਸਟ ਪ੍ਰੈੱਸ ਕਲੱਬ ਪੰਜਾਬ ਵੱਲੌਂ ਪੂਰੇ ਪੰਜਾਬ ਦੀ ਤਰਜ਼ ਤੇ ਬਠਿੰਡਾ ਅੰਦਰ ਵੀ ਪੱਤਰਕਾਰਾਂ ਨਾਲ ਤਾਲਮੇਲ ਕਰਕੇ ਜ਼ਿਲ੍ਹਾ ਪੱਧਰੀ ਨਿਯੁਕਤੀਆਂ ਕੀਤੀਆਂ ਜਾਣੀਆਂ ਹਨ।ਉਨਾ ਕਿਹਾ ਕਿ ਸਾਫ਼ ਸੁਥਰੀ ਛਵੀ ਵਾਲਾ ਜ਼ੋ ਵੀ ਪੱਤਰਕਾਰ ਇਸ ਗਰੁੱਪ ਵਿੱਚ ਸ਼ਾਮਲ ਹੋਣਾਂ ਚਹੁੰਦਾ ਹੈ, ਉਸਦਾ ਸਵਾਗਤ ਹੈ ਅਤੇ ਖੁੱਲਾ ਸੱਦਾ ਹੈ ।ਉਹਨਾਂ ਨੇ ਕਿਹਾ ਜ਼ਲਦੀ ਹੀ ਇਸ ਗਰੁੱਪ ਦੀ ਚੋਣ ਕਰਕੇ ਚੇਅਰਮੈਨ,ਪ੍ਰਾਧਨ, ਕੈਸ਼ੀਅਰ, ਸੈਕਟਰੀ,ਮੀਤ ਪ੍ਰਧਾਨ, ਆਦਿ ਦੀ ਚੋਣ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਪੱਤਰਕਾਰ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਲ ਆਉਂਦੀ ਹੈ ਤਾਂ ਉਸਦਾ ਹੱਲ ਕਲੱਬ ਵੱਲੋਂ ਕੀਤਾ ਜਾ ਸਕੇ । ਇਸ ਮੋਕੇ ਤੇ ਪੱਤਰਕਾਰ ਗੁਰਜੀਤ ਚੌਹਾਨ, ਪੱਤਰਕਾਰ ਚਰਨਜੀਤ ਮਛਾਣਾ, ਪੱਤਰਕਾਰ ਭੀਮ ਚੰਦ ਅਗਰਵਾਲ, ਪੱਤਰਕਾਰ ਗੁਰਪ੍ਰੀਤ ਸਿੰਘ ਚਹਿਲ, ਪੱਤਰਕਾਰ ਰਾਜਦੀਪ ਜੋਸ਼ੀ, ਪੱਤਰਕਾਰ ਰਾਜਦੀਪ ਡੱਬੂ, ਪੱਤਰਕਾਰ ਨਸ਼ੀਬ ਚੰਦ ਸ਼ਰਮਾ ਆਦਿ ਹਾਜ਼ਰ ਸਨ
Leave a Comment
Your email address will not be published. Required fields are marked with *