ਦੌਰੇ ਦੌਰਾਨ ਪਾਣੀ ਦੇ ਨਮੂਨੇ ਕੀਤੇ ਇਕਤਰ
ਬਠਿੰਡਾ, 1 ਦਿਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ਼੍ਰੀ ਅਮਿਤ ਕੁਮਾਰ ਨੇ ਦੱਸਿਆ ਕਿ 2 ਮੈਬਰੀ ਟੀਮ ਨੇ ਜਲ ਜੀਵਨ ਮਿਸ਼ਨ ਤਹਿਤ ਅੱਜ ਦੂਸਰੇ ਦਿਨ ਜ਼ਿਲ੍ਹੇ ਦੇ ਪਿੰਡ ਹਾਕਮ ਸਿੰਘ ਵਾਲਾ, ਬੁਰਜ ਲੱਧਾ ਸਿੰਘ ਵਾਲਾ, ਭੋਡੀਪੁਰਾ, ਸਲਾਬਤਪੁਰਾ, ਘੰਡਾ ਬੰਨਾ, ਫੁੱਲੇਵਾਲਾ, ਮਾਨਸਾ ਖੁਰਦ ਅਤੇ ਬੁਰਜ ਮਾਨਸ਼ਾਹੀਆ ਦਾ ਦੌਰਾ ਕਰਕੇ ਜਾਇਜ਼ਾ ਲਿਆ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜਨੀਅਰ ਨੇ ਦੱਸਿਆ ਕਿ ਦੌਰੇ ਦੌਰਾਨ ਨੈਸ਼ਨਲ ਵਾਸ਼ ਐਕਸਪਰਟ ਸ਼੍ਰੀ ਸ਼ੀਸ਼ਆ ਪਾਲ ਸੇਠੀ ਤੇ ਸ਼੍ਰੀ ਪ੍ਰਕਾਸ਼ ਚੰਦਰ ਸਮਰ ਦੀ ਅਗਵਾਈ ਵਾਲੀ 2 ਮੈਂਬਰੀ ਕਮੇਟੀ ਵਲੋਂ ਵਾਟਰ ਸਪਲਾਈ, ਛੱਪੜਾ ਦੇ ਨਵੀਨੀਕਰਨ, ਠੋਸ ਕੂੜਾ ਪ੍ਰਬੰਧਨ, ਸਾਂਝੇ ਪਖਾਨੇ, ਸੋਕਟ ਪਿੱਟਾਂ, ਸਾਫ-ਸਫਾਈ ਆਦਿ ਦੀ ਪੜਤਾਲ ਕੀਤੀ ਗਈ। ਇਸ ਮੌਕੇ ਟੀਮ ਨਾਲ ਹਾਜਰ ਲੈਬ ਕਮਿਸਟ ਵੱਲੋ ਪਾਣੀ ਦੇ ਨਮੂਨੇ ਇਕਤਰ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਅੱਜ ਬਲਾਕ ਗੋਣਿਆਣਾ ਦੇ ਪਿੰਡ ਮਹਿਮਾ ਸਵਾਈ, ਦਾਨ ਸਿੰਘ ਵਾਲਾ, ਬਲਾਹੜ ਬਿੰਝੂ, ਨੇਹੀਆਂਵਾਲਾ ਅਤੇ ਬਲਾਕ ਰਾਮਪੁਰਾ ਦੇ ਪਿੰਡ ਬੁਰਜ ਮਾਨਸਾ, ਮਾਨਸਾ ਖੁਰਦ ਵਿਖੇ ਜਲ ਜੀਵਨ ਮਿਸ਼ਨ ਤਹਿਤ ਹੋਈਆਂ ਕਾਰਵਾਈਆਂ ਦਾ ਨਿਰੀਖਣ ਗਿਆ।
ਇਸ ਮੌਕੇ ਐਸਡੀਓ ਸ਼੍ਰੀ ਜਗਦੀਪ ਸਿੰਘ, ਸ਼੍ਰੀ ਅਸ਼ੋਕ ਕੁਮਾਰ, ਸ਼੍ਰੀ ਅਮਨ, ਸ਼੍ਰੀ ਰਜਿੰਦਰ ਸਿੰਘ ਜੇ ਈ, ਬੀਆਰਸੀ ਆਦਿ ਹਾਜਰ ਸਨ।