ਮੁਹਾਲੀ 31 ਦਸੰਬਰ, 23 ( ਅੰਜੂ ਅਮਨਦੀਪ ਗਰੋਵਰ /ਭਗਤ ਰਾਮ ਰੰਗਾੜਾ/ਵਰਲਡ ਪੰਜਾਬੀ ਟਾਈਮਜ਼)
ਕਵੀ ਮੰਚ (ਰਜਿ:) ਮੁਹਾਲੀ ਵੱਲੋਂ ਸ਼ਿਵਾਲਿਕ ਪਬਲਿਕ ਸਕੂਲ ਫੇਜ਼-6 ਮੋਹਾਲੀ ਵਿਖੇ ਇੱਕ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਤੌਰ ਤੇ ਪ੍ਰਸਿੱਧ ਸਾਹਿਤਕਾਰ, ਧਾਰਮਿਕ ਵਿਅਕਤੀ, ਸਮਾਜ ਸੇਵੀ ਜਸਪਾਲ ਸਿੰਘ ਦੇਸੂਵੀ (ਕੈਨੇਡਾ) ਨੇ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਸਾਹਿਤ, ਧਾਰਮਿਕ ਤੇ ਸਮਾਜ ਸੇਵਾ ਦੇ ਤਿੰਨ ਖੇਤਰਾਂ ਵਿੱਚ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਪ੍ਰਦਾਨ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਬਲਕਾਰ ਸਿੰਘ ਸਿੱਧੂ ਨੈਸ਼ਨਲ ਐਵਾਰਡੀ ਸਨ ਜਦੋਂ ਕਿ ਪ੍ਰਧਾਨਗੀ ਉਸਤਾਦ ਸ਼ਾਇਰ ਸਿਰੀ ਰਾਮ ਅਰਸ਼ ਨੇ ਕੀਤੀ। ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਗੁਰਪ੍ਰੀਤ ਸਿੰਘ ਨਿਆਮੀਆਂ, ਸੀਨੀਅਰ ਪੱਤਰਕਾਰ ਜੱਗਬਾਣੀ, ਸਤਵਿੰਦਰ ਸਿੰਘ ਧੜਾਕ, ਸੀਨੀਅਰ ਪੱਤਰਕਾਰ ਜਾਗਰਣ ਤੋਂ ਇਲਾਵਾ ਭਗਤ ਰਾਮ ਰੰਗਾੜਾ ਪ੍ਰਧਾਨ ਕਵੀ ਮੰਚ ਅਤੇ ਡਾ. ਅਜੀਤ ਕੰਵਲ ਸਿੰਘ ਹਮਦਰਦ ਸ਼ਾਮਲ ਸਨ। ਮੁੱਖ ਮਹਿਮਾਨ ਅਤੇ ਪ੍ਰਧਾਨਗੀ ਮੰਡਲ ਵੱਲੋਂ ਜਸਪਾਲ ਸਿੰਘ ਦੇਸੂਵੀ (ਕੈਨੇਡਾ) ਨੂੰ ਇੱਕ ਮੋਮੈਂਟੋ, ਇੱਕ ਸ਼ਾਲ, ਸਨਮਾਨ ਪੱਤਰ, ਇੱਕ ਮੈਡਲ, ਪੁਸਤਕਾਂ ਦਾ ਸੈੱਟ ਅਤੇ ਕਿਰਪਾਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਜੀਤ ਕੰਵਲ ਸਿੰਘ ਹਮਦਰਦ ਸੰਪਾਦਕ ਹਮਦਰਦ ਮੀਡੀਆ (ਯੂ ਟਿਊਬ ਚੈਨਲ) ਨੂੰ ਵੀ ਉਨ੍ਹਾਂ ਦੀਆਂ ਸਾਹਿਤਕ ਤੇ ਸਮਾਜਿਕ ਸੇਵਾਵਾਂ ਲਈ ਸਨਮਾਨ ਪੱਤਰ, ਮੋਮੈਂਟੋ ਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ ਜਦ ਕਿ ਮਰਹੂਮ ਵਰਿਆਮ ਸਿੰਘ ਬਟਾਲਵੀ ਪ੍ਰਧਾਨ ਸਾਹਿਤਕ ਵਿੰਗ ਮੋਹਾਲੀ ਦੀ ਧਰਮ ਪਤਨੀ ਲਾਜਵੰਤ ਕੌਰ ਨੂੰ ਵੀ ਸ਼ਾਲ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ-ਨਾਲ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਨੂੰ ਵੀ ਮੋਮੈਂਟੋ ਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਰਣਜੋਧ ਸਿੰਘ ਰਾਣਾ ਸੀਨੀਅਰ ਮੀਤ ਪ੍ਰਧਾਨ ਵੱਲੋਂ ਮੰਚ ਬਾਰੇ ਜਾਣ-ਪਛਾਣ ਕਰਵਾਈ ਅਤੇ ਨਾਲ ਹੀ ਆਪਣੀ ਨਵੇਲੀ ਰਚਨਾ ਨੂਰਾ ਮਾਹੀ ਸਰੋਤਿਆਂ ਨਾਲ ਸਾਂਝੀ ਕੀਤੀ। ਇਸ ਉਪਰੰਤ ਭਗਤ ਰਾਮ ਰੰਗਾੜਾ ਪ੍ਰਧਾਨ ਵੱਲੋਂ ਸਭ ਨੂੰ ਜੀ ਆਇਆਂ ਕਿਹਾ ਗਿਆ। ਮੁੱਖ ਮਹਿਮਾਨ ਬਲਕਾਰ ਸਿੰਘ ਸਿੱਧੂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਮੰਚ ਵੱਲੋਂ ਸ਼ੁਰੂ ਕੀਤਾ ਗਿਆ ‘ਲਾਈਫ਼ ਟਾਈਮ ਅਚੀਵਮੈਂਟ ਐਵਾਰਡ’ ਨਿਵੇਕਲਾ ਕਦਮ ਹੈ ਜਦ ਕਿ ਵਿਸ਼ੇਸ਼ ਮਹਿਮਾਨਾਂ ਨੇ ਮੰਚ ਦੀਆਂ ਗਤੀਵਿਧੀਆਂ ਦੀ ਭਰਪੂਰ ਪ੍ਰਸੰਸਾ ਕੀਤੀ। ਛੋਟੇ ਬੱਚੇ ਹਰਨੂਰ ਸਿੰਘ ਕਾਹਲੋਂ ਤੇ ਦਿਲਪ੍ਰੀਤ ਸਿੰਘ ਕਾਹਲੋਂ ਨੇ ਆਪਣੀ ਕਲਾ ਦੇ ਜੌਹਰ ਦਿਖਾ ਕੇ ਸਰੋਤਿਆਂ ਦੇ ਮਨ ਮੋਹੇ। ਮੰਚ ਵੱਲੋਂ ਉਨ੍ਹਾਂ ਨੂੰ ਵੀ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।
ਦੂਜੇ ਪੜਾਅ ਵਿੱਚ ਕਵੀ ਦਰਬਾਰ ਕੀਤਾ ਗਿਆ ਜਿਸ ਵਿੱਚ ਧਿਆਨ ਸਿੰਘ ਕਾਹਲੋਂ, ਅਜਮੇਰ ਸਾਗਰ, ਸ਼ਾਇਰਾ ਸਿਮਰ ਗਰੇਵਾਲ, ਵਿਮਲਾ ਗੁਗਲਾਨੀ, ਸੁਰਜੀਤ ਸਿੰਘ ਧੀਰ, ਪਿਆਰਾ ਸਿੰਘ ਰਾਹੀਂ, ਪ੍ਰਿੰ. ਬਹਾਦਰ ਸਿੰਘ ਗੋਸਲ, ਕਰਮਜੀਤ ਸਿੰਘ ਬੱਗਾ, ਬਲਜੀਤ ਸਿੰਘ ਫਿੱਡਿਆਂਵਾਲਾ, ਗੁਰਪ੍ਰੀਤ ਸਿੰਘ ਨਿਆਮੀਆਂ, ਸਤਵਿੰਦਰ ਸਿੰਘ ਧੜਾਕ, ਜਸਪਾਲ ਸਿੰਘ ਦੇਸੂਵੀ, ਬਾਬੂ ਰਾਮ ਦੀਵਾਨਾ, ਕ੍ਰਿਸ਼ਨ ਰਾਹੀ, ਵੇਦ ਪ੍ਰਕਾਸ਼ ਸ਼ਰਮਾ, ਅਜੀਤ ਕੰਵਲ ਸਿੰਘ ਹਮਦਰਦ, ਭਗਤ ਰਾਮ ਰੰਗਾੜਾ, ਰਾਜ ਕੁਮਾਰ ਸਾਹੋਵਾਲੀਆ, ਨਰਿੰਦਰ ਕੌਰ ਲੌਂਗੀਆ, ਕੀਰਤਜੋਤ ਸਿੰਘ, ਅਮਰਜੀਤ ਕੌਰ ਮੋਰਿੰਡਾ, ਭੁਪਿੰਦਰ ਸਿੰਘ ਭਾਗੋਮਾਜਰੀਆ, ਡਾ. ਪੰਨਾ ਲਾਲ ਮੁਸਤਫ਼ਾਬਾਦੀ, ਮਲਕੀਤ ਔਜਲਾ, ਮਹਿੰਗਾ ਸਿੰਘ ਕਲਸੀ, ਡਾ. ਰੇਨੂੰ, ਮੈਡਮ ਢਿੱਲੋਂ, ਮਨਜੀਤ ਸਿੰਘ ਮਝੈਲ, ਸੁਰਿੰਦਰ ਕੁਮਾਰ ਵਰਮਾ, ਸਤਵੀਰ ਕੌਰ, ਸਿਰੀ ਰਾਮ ਅਰਸ਼, ਵਰਿੰਦਰ ਸਿੰਘ ਚੱਠਾ, ਮੈਡਮ ਨੀਲਮ ਨਰੰਗ ਨੇ ਵੀ ਆਪੋ ਆਪਣੇ ਕਾਵਿਕ ਰੰਗ ਬਖੇਰਦਿਆਂ ਸਰੋਤਿਆਂ ਦੀਆਂ ਭਰਪੂਰ ਤਾੜੀਆਂ ਬਟੋਰੀਆਂ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਗਪਾਲ ਸਿੰਘ ਆਈ.ਏ.ਐਫ. (ਰਿਟਾ.), ਜਗਸੀਰ ਸਿੰਘ ਬਾਜ, ਮੰਦਰ ਸਿੰਘ ਗਿੱਲ ਸਾਹਿਬ ਚੰਦੀਆ, ਗੁਰਦਰਸ਼ਨ ਸਿੰਘ ਮਾਵੀ, ਹਰਿੰਦਰ ਸਿੰਘ ਦਰਦੀ, ਬਲਿਹਾਰ ਸਿੰਘ, ਜਸਵਿੰਦਰ ਸਿੰਘ, ਅਮਰੀਕ ਸਿੰਘ ਸੇਠੀ, ਸੁਖਵੀਰ ਸਿੰਘ ਮੋਹਾਲੀ, ਸਾਹਿਬਦੀਪ ਸਿੰਘ, ਮੋਹਨ ਸਿੰਘ, ਬਲਵੀਰ ਸਿੰਘ, ਮਨਦੀਪ ਗਿੱਲ ਧੜਾਕ, ਸਿਕੰਦਰ ਸਿੰਘ, ਹਰਪਾਲ ਸਿੰਘ, ਮਨਮੋਹਨ ਸਿੰਘ ਦਾਊਂ, ਨਰਿੰਦਰ ਸਿੰਘ, ਗੁਰਚਰਨ ਸਿੰਘ, ਲਾਭ ਸਿੰਘ ਲਹਿਲੀ, ਰਜਿੰਦਰ ਸਿੰਘ ਧੀਮਾਨ, ਲਾਜਵੰਤ ਕੌਰ, ਸ਼ਰਨਜੀਤ ਕੌਰ, ਸੋਨੀਆ, ਅਵਤਾਰ ਸਿੰਘ ਸੇਠੀ, ਰਾਜ ਕੁਮਾਰ ਚੌਧਰੀ ਆਦਿ ਨੇ ਲੰਬਾ ਸਮਾਂ ਹਾਜ਼ਰੀ ਭਰ ਕੇ ਚੰਗੇ ਸਰੋਤੇ ਹੋਣ ਦਾ ਸਬੂਤ ਦਿੱਤਾ। ਇਸ ਮੌਕੇ ਤੇ ਚਾਹ-ਪਾਣੀ ਤੇ ਖਾਣੇ ਦਾ ਵਧੀਆ ਪ੍ਰਬੰਧ ਸੀ। ਇਸ ਵੱਡ-ਅਕਾਰੀ ਪ੍ਰੋਗਰਾਮ ਦਾ ਮੰਚ ਸੰਚਾਲਨ ਰਾਜ ਕੁਮਾਰ ਸਾਹੋਵਾਲੀਆ ਜਨਰਲ ਸਕੱਤਰ ਨੇ ਬਾਖੂਬੀ ਨਿਭਾਇਆ। ਇਸ ਤਰ੍ਹਾਂ ਇਹ ਸਮਾਗਮ ਇੱਕ ਨਿਵੇਕਲੀ ਆਨ ਤੇ ਸ਼ਾਨ ਬਰਕਰਾਰ ਰੱਖਦਾ ਹੋਇਆ ਸੰਪੰਨ ਹੋਇਆ।