ਕੋਟਕਪੂਰਾ, 5 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸੰਗੀਤ ਜਗਤ ’ਚ ਕੋਟਕਪੂਰੇ ਇਲਾਕੇ ਨੇ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਆਉਣ ਵਾਲੇ ਸਮੇਂ ’ਚ ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਇੱਥੋਂ ਦੇ ਕਲਾਕਾਰ ਆਪਣਾ ਅਤੇ ਆਪਣੇ ਇਲਾਕੇ ਦਾ ਨਾਮ ਪੂਰੀ ਦੁਨੀਆ ’ਚ ਚਮਕਾਉਣਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੇਵਾ ਸਿੰਘ ਜਿਲਾ ਸਿੱਖਿਆ (ਅਫਸਰ ਸੈਕੰਡਰੀ) ਫਰੀਦਕੋਟ ਨੇ ਪ੍ਰਸਿੱਧ ਕਲਾਕਾਰ ਜਸਵੰਤ ਸਿੰਘ (ਖੇਤੀਬਾੜੀ ਵਿਭਾਗ) ਦੇ ਗਾਣੇ ਖੁਸ਼ਬੂ ਦਾ ਪੋਸਟ ਰਿਲੀਜ ਕਰਨ ਸਮੇਂ ਸਥਾਨਕ ਚਨਾਬ ਗਰੁੱਪ ਆਫ ਐਜੂਕੇਸ਼ਨ ਦੇ ਵਿਹੜੇ ’ਚ ਸੰਗੀਤ ਪ੍ਰੇਮੀਆਂ ਨੂੰ ਸੰਬੋਧਨ ਕਰਦੇ ਸਮੇਂ ਕਹੇ। ਪਿ੍ਰੰਸੀਪਲ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਜਸਵੰਤ ਸਿੰਘ ਇੱਕ ਮਿਹਨਤੀ ਨੌਜਵਾਨ ਹੈ, ਜਿਸ ਨੇ ਆਪਣੀ ਨੌਕਰੀ ਨੂੰ ਪਹਿਲ ਦੇ ਕੇ ਆਪਣੇ ਗਾਇਕੀ ਦੇ ਸ਼ੌਂਕ ਨੂੰ ਵੀ ਜਿੰਦਾ ਰੱਖਿਆ, ਜੋ ਨੌਜਵਾਨਾਂ ਲਈ ਇੱਕ ਵੱਡੀ ਮਿਸਾਲ ਹੈ। ਸੰਸਥਾ ਦੇ ਡਾਇਰੈਕਟਰ ਬਲਜੀਤ ਸਿੰਘ ਖੀਵਾ ਨੇ ਦੱਸਿਆ ਕਿ ਇਹ ਗੀਤ ਸਪਤ ਰੰਗ ਰਿਕਾਰਡਸ ਦੇ ਬੈਨਰ ਹੇਠ ਡਾ. ਰਾਜਪਾਲ ਸਿੰਘ (ਦਿੱਲੀ ਯੂਨੀਵਰਸਿਟੀ) ਦੀ ਕਲਮ ’ਚੋਂ ਉਚਰੇ ਸ਼ਬਦਾਂ ਨੂੰ ਜਸਵੰਤ ਸਿੰਘ ਨੇ ਬਾਖੂਬੀ ਗਾਇਆ ਹੈ, ਇਸ ਦੀ ਵੀਡੀਓ ਪ੍ਰਸਿੱਧ ਡਾਇਰੈਕਟਰ ਵੀਡੀਓ ਟੇਲਰ ਨੇ ਬਾਖੂਬ ਨਜਾਰਾ ਪੇਸ਼ ਕੀਤਾ ਹੈ। ਇਸ ਗੀਤ ਨੂੰ ਰਿਲੀਜ ਕਰਨ ਸਮੇਂ ਅਮਨ ਘੋਲੀਆ, ਸ਼ਮਿੰਦਰ ਸਿੰਘ ਮਾਨ, ਰੁਪਿੰਦਰ ਸਿੰਘ, ਹਨੀ ਬਰਾੜ, ਜਸਪਾਲ ਸ਼ਰਮਾ ਆਦਿ ਵੀ ਹਾਜਰ ਸਨ।
Leave a Comment
Your email address will not be published. Required fields are marked with *