ਫਰੀਦਕੋਟ 12 ਨਵੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਸਿੱਖਿਆ ਵਿਭਾਗ ਵੱਲੋਂ ਸਥਾਨਕ ਨਹਿਰੂ ਸਟੇਡੀਅਮ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੀਲਮ ਰਾਣੀ ਦੀ ਪ੍ਰਧਾਨਗੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਵਨ ਕੁਮਾਰ ਦੀ ਅਗਵਾਈ ਹੇਠ ਪਿਛਲੇ ਤਿੰਨ ਦਿਨਾਂ ਤੋਂ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਈਆਂ । ਇਹਨਾਂ ਖੇਡਾਂ ਵਿੱਚ ਵਿਦਿਆਰਥੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਭਾਗ ਲਿਆ ਗਿਆ।ਇਸ ਸਮੇਂ ਜ਼ਿਲ੍ਹਾ ਸਿੱਖਿਆ ਦਫ਼ਤਰ ਐਲੀਮੈਂਟਰੀ ਫ਼ਰੀਦਕੋਟ ਞੱਲੋਂ ਵੱਖ-ਵੱਖ ਖੇਤਰਾਂ ਚ ਵਿਲੱਖਣ ਕਾਰਜ ਕਰਨ ਵਾਲੇ ਅਧਿਆਪਕ ਪਰਵੀਨ ਕੁਮਾਰ, ਕਪਿਲ ਕਾਂਤ, ਮੁਕੇਸ਼ ਕੁਮਾਰ, ਮੁਨੀਸ਼ ਕੁਮਾਰ, ਆਸ਼ਾ ਰਾਣੀ, ਸ਼ੁਸ਼ਮਾ ਰਾਣੀ, ਅਤੇ ਗੁਰਪ੍ਰੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਤੋ ਇਲਾਵਾ ਖੇਡਾਂ ਵਿੱਚ ਸਹਿਯੋਗ ਕਰਨ ਬਦਲੇ ਰਾਜੂ ਮੋਂਗਾ ਸਾਦਿਕ, ਬਿੱਟੂ ਗਿਰਧਰ ਦੀਪ ਸਿੰਘ ਵਾਲਾ ਅਤੇ ਗੋਰਾ ਸੰਧੂ ਪੰਜਾਬ ਪ੍ਰਧਾਨ ਪ੍ਰੈੱਸ ਐਸੋਸੀਏਸ਼ਨ ਪੰਜਾਬ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।
ਇਸ ਸਮੇਂ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ)ਨੀਲਮ ਰਾਣੀ ਨੇ ਕਿਹਾ ਕਿ ਜ਼ਿੰਦਗੀ ਨੂੰ ਅਨੁਸ਼ਾਸਨਬੱਧ ਕਰਨ ਲਈ ਖੇਡਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਇਸ ਕਰਕੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਵੱਖ-ਵੱਖ ਖੇਡ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ, ਖੋ-ਖੋ ਮੁੰਡੇ ਬਲਾਕ ਜੈਤੋ ਪਹਿਲਾ ਸਥਾਨ, ਅਤੇ ਬਲਾਕ ਕੋਟਕਪੂਰਾ ਦੂਸਰਾ ਸਥਾਨ, ,ਖੋ-ਖੋ ਕੁੜੀਆਂ ਬਲਾਕ ਜੈਤੋ ਪਹਿਲਾ ਸਥਾਨ ਅਤੇ ਬਲਾਕ ਕੋਟਕਪੂਰਾ ਦੂਸਰਾ ਸਥਾਨ ,ਦੌੜ 200 ਮੀਟਰ (ਮੁੰਡੇ)
ਬਲਾਕ ਫ਼ਰੀਦਕੋਟ-2ਪਹਿਲਾ ਸਥਾਨ ਅਤੇ ਬਲਾਕ ਫ਼ਰੀਦਕੋਟ-1ਦੂਸਰਾ ਸਥਾਨ, ਦੌੜ 400 ਮੀਟਰ (ਮੁੰਡੇ)ਬਲਾਕ ਫ਼ਰੀਦਕੋਟ-1ਪਹਿਲਾ ਸਥਾਨ ਅਤੇ ਦੂਸਰਾ ਸਥਾਨ, ਦੌੜ 400ਮੀਟਰ (ਕੁੜੀਆਂ)ਬਲਾਕ ਫ਼ਰੀਦਕੋਟ -1ਪਹਿਲਾ ਸਥਾਨ ਅਤੇ ਬਲਾਕ ਫ਼ਰੀਦਕੋਟ-2ਦੂਸਰਾ ਸਥਾਨ, ਦੌੜ 200ਮੀਟਰ (ਕੁੜੀਆਂ)ਬਲਾਕ ਜੈਤੋ ਪਹਿਲਾ ਸਥਾਨ ਅਤੇ ਬਲਾਕ ਕੋਟਕਪੂਰਾ ਦੂਸਰਾ ਸਥਾਨ, ਰੱਸਾਕਸ਼ੀ ਬਲਾਕ ਜੈਤੋ ਪਹਿਲਾ ਸਥਾਨ ਅਤੇ ਬਲਾਕ ਫ਼ਰੀਦਕੋਟ-2 ਦੂਸਰਾ ਸਥਾਨ, ਬੈਡਮਿੰਟਨ (ਕੁੜੀਆਂ)ਬਲਾਕ ਕੋਟਕਪੂਰਾ ਪਹਿਲਾ ਸਥਾਨ ਅਤੇ ਬਲਾਕ ਫ਼ਰੀਦਕੋਟ-2 ਦੂਸਰਾ ਸਥਾਨ, ਬੈਡਮਿੰਟਨ (ਮੁੰਡੇ)ਬਲਾਕ ਫ਼ਰੀਦਕੋਟ-2 ਪਹਿਲਾ ਸਥਾਨ ਅਤੇ ਬਲਾਕ ਕੋਟਕਪੂਰਾ ਦੂਸਰਾ ਸਥਾਨ, ਫੁੱਟਬਾਲ (ਮੁੰਡੇ)ਬਲਾਕ ਫ਼ਰੀਦਕੋਟ-2 ਪਹਿਲਾ ਸਥਾਨ ਅਤੇ ਬਲਾਕ ਕੋਟਕਪੂਰਾ ਦੂਸਰਾ ਸਥਾਨ, ਫੁੱਟਬਾਲ (ਕੁੜੀਆਂ)ਬਲਾਕ ਜੈਤੋ ਪਹਿਲਾ ਸਥਾਨ ਅਤੇ ਬਲਾਕ ਫ਼ਰੀਦਕੋਟ-1ਦੂਸਰਾ ਸਥਾਨ, ਕੁਸ਼ਤੀਆਂ ਭਾਰ 25ਕਿਲੋ ਅਰਮਾਨ ਬਲਾਕ ਫ਼ਰੀਦਕੋਟ-2 ਪਹਿਲਾ ਸਥਾਨ ਅਤੇ ਰਣਵੀਰ ਬਲਾਕ ਫ਼ਰੀਦਕੋਟ-1 ਦੂਸਰਾ ਸਥਾਨ, ਭਾਰ 28ਕਿਲੋ ਕਾਲੀ ਬਲਾਕ ਫ਼ਰੀਦਕੋਟ-1ਪਹਿਲਾ ਸਥਾਨ ਅਤੇ ਨਵਦੀਪ ਸਿੰਘ ਬਲਾਕ ਜੈਤੋ ਦੂਸਰਾ ਸਥਾਨ, ਭਾਰ 30ਕਿਲੋ ਸੁਖਜਾਨ ਸਿੰਘ ਬਲਾਕ ਫ਼ਰੀਦਕੋਟ-3 ਪਹਿਲਾ ਸਥਾਨ ਅਤੇ ਨਵਦੀਪ ਸਿੰਘ ਬਲਾਕ ਕੋਟਕਪੂਰਾ ਦੂਸਰਾ ਸਥਾਨ, ਭਾਰ 32ਕਿਲੋ ਹੈਰੀ ਬਲਾਕ ਜੈਤੋ ਪਹਿਲਾ ਸਥਾਨ ਅਤੇ ਵਿਜੇਦੀਪ ਬਲਾਕ ਕੋਟਕਪੂਰਾ ਦੂਸਰਾ ਸਥਾਨ, ਕਬੱਡੀ ਸਰਕਲ ਸਟਾਈਲ ਬਲਾਕ ਫ਼ਰੀਦਕੋਟ-2ਪਹਿਲਾ ਸਥਾਨ ਅਤੇ ਬਲਾਕ ਜੈਤੋ ਦੂਸਰਾ ਸਥਾਨ, ਲੰਬੀ ਛਾਲ (ਕੁੜੀਆਂ)ਬਲਾਕ ਫ਼ਰੀਦਕੋਟ-1ਪਹਿਲਾ ਸਥਾਨ ਅਤੇ ਦੂਸਰਾ ਸਥਾਨ ਯੋਗਾ ਟੀਮ (ਮੁੰਡੇ)ਬਲਾਕ ਫ਼ਰੀਦਕੋਟ-1 ਪਹਿਲਾ ਸਥਾਨ ਅਤੇ ਫ਼ਰੀਦਕੋਟ-3ਦੂਸਰਾ ਸਥਾਨ, ਯੋਗਾ ਟੀਮ (ਕੁੜੀਆਂ)ਫ਼ਰੀਦਕੋਟ-1 ਪਹਿਲਾ ਸਥਾਨ ਅਤੇ ਬਲਾਕ ਫ਼ਰੀਦਕੋਟ-3 ਦੂਸਰਾ ਸਥਾਨ, ਯੋਗਾ ਵਿਅਕਤੀਗਤ (ਮੁੰਡੇ) ਬਲਾਕ ਜੈਤੋ ਪਹਿਲਾ ਸਥਾਨ ਅਤੇ ਬਲਾਕ ਫ਼ਰੀਦਕੋਟ-3 ਦੂਸਰਾ ਸਥਾਨ, ਯੋਗਾ ਵਿਅਕਤੀਗਤ (ਕੁੜੀਆਂ) ਬਲਾਕ ਜੈਤੋ ਪਹਿਲਾ ਸਥਾਨ ਅਤੇ ਬਲਾਕ ਫ਼ਰੀਦਕੋਟ-1 ਦੂਸਰਾ ਸਥਾਨ ਪ੍ਰਾਪਤ ਕਰਕੇ ਜੇਤੂ ਰਹੇ।
ਇਸ ਸਮੇਂ ਕਰਵਾਏ ਗਏ ਇਨਾਮ ਵੰਡ ਸਮਾਰੋਹ ਵਿੱਚ ਗੁਰਦਿੱਤ ਸਿੰਘ ਸੇਖੋਂ ਹਲਕਾ ਵਿਧਾਇਕ ਆਮ ਆਦਮੀ ਪਾਰਟੀ ਫ਼ਰੀਦਕੋਟ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਮੁੱਖ ਮਹਿਮਾਨ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ)ਨੀਲਮ ਰਾਣੀ ਵੱਲੋਂ ਸਾਂਝੇ ਤੌਰ ਤੇ ਨਿਭਾਈ ਗਈ ।ਮੁੱਖ ਮਹਿਮਾਨ ਵੱਲੋਂ ਖਿਡਾਰੀਆਂ ਨੂੰ ਖੇਡ ਕਿੱਟਾਂ ਦੇਣ ਅਤੇ ਪ੍ਰਬੰਧਕਾਂ ਨੂੰ ਖੇਡਾਂ ਲਈ ਆਰਥਿਕ ਮੱਦਦ ਕਰਨ ਦਾ ਐਲਾਨ ਵੀ ਕੀਤਾ ਗਿਆ ।ਉਨ੍ਹਾ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਅਤੇ ਪੂਰੀ ਲਗਨ ਨਾਲ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਖੇਡ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਖੇਡਾਂ ਦੌਰਾਨ ਕੁਮੈਂਟੇਟਰ ਦੀ ਭੂਮਿਕਾ ਸੁਖਵਿੰਦਰ ਸਿੰਘ ਸੁੱਖੀ, ਯੋਗਿੰਦਰ ਸਿੰਘ, ਮਨਦੀਪ ਸਿੰਘ ਢਿੱਲੋਂ, ਸਰਦੂਲ ਸਿੰਘ, ਜਸਵਿੰਦਰ ਸਿੰਘ ਅਤੇ ਜਸਵੀਰ ਸਿੰਘ ਨੇ ਬਾਖ਼ੂਬੀ ਨਿਭਾਈ। ਜਸਕੇਵਲ ਸਿੰਘ ਸੈਂਟਰ ਹੈੱਡ ਟੀਚਰ ਦੀ ਅਗਵਾਈ ਵਿੱਚ ਤਿੰਨ ਦਿਨ ਚਾਹ ਅਤੇ ਲੰਗਰ ਦੀ ਸੇਵਾ ਕੀਤੀ ਗਈ। ਖੇਡ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਲਈ ਸਮੂਹ ਸਕੂਲ ਮੁੱਖੀਆਂ, ਸੈਂਟਰ ਹੈੱਡ ਟੀਚਰ ਅਤੇ ਅਧਿਆਪਕਾਂ ਨੇ ਭਰਪੂਰ ਯੋਗਦਾਨ ਪਾਇਆ। ਇਸ ਸਮੇਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਾਕ ਫ਼ਰੀਦਕੋਟ-1 ਜਗਤਾਰ ਸਿੰਘ ਮਾਨ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਾਕ ਫ਼ਰੀਦਕੋਟ-2 ਜਸਕਰਨ ਸਿੰਘ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਾਕ ਫ਼ਰੀਦਕੋਟ-3 ਗੁਰਮੀਤ ਸਿੰਘ ਭਿੰਡਰ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਾਕ ਕੋਟਕਪੂਰਾ ਸੁਰਜੀਤਸਿੰਘ,ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਾਕ ਜੈਤੋ ਸ਼ੁਸ਼ੀਲ ਕੁਮਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸਿੱਖਿਆ ਵਿਭਾਗ ਕੇਵਲ ਕੌਰ ਆਦਿ ਹਾਜ਼ਰ ਸਨ। ਅੰਤ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ)ਨੀਲਮ ਰਾਣੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਵਨ ਕੁਮਾਰ ਵੱਲੋਂ ਸਾਂਝੇ ਤੌਰ ਤੇ ਸ਼ਾਨਦਾਰ ਖੇਡਾਂ ਕਰਵਾਉਣ ਲਈ ਖੇਡ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣ ਦੀ ਅਪੀਲ ਕੀਤੀ ਗਈ ।
Leave a Comment
Your email address will not be published. Required fields are marked with *