728 x 90
Spread the love

ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਵੱਲੋਂ ‘ਇਕ ਵਿਚਾਰੀ ਮਾਂ’ ਨਾਟਕ ਕਰਵਾਇਆ ਗਿਆ

ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਵੱਲੋਂ ‘ਇਕ ਵਿਚਾਰੀ ਮਾਂ’ ਨਾਟਕ ਕਰਵਾਇਆ ਗਿਆ
Spread the love

ਪਟਿਆਲਾ 23 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)


ਭਾਸ਼ਾ ਵਿਭਾਗ, ਪੰਜਾਬ ਦੀ ਰਹਿਨੁਮਾਈ ਹੇਠ ਅੱਜ ਮਿਤੀ 23.10.2023 ਨੂੰ ਭਾਸ਼ਾ ਭਵਨ ਵਿਖੇ ਨਾਟਕਕਾਰ ਹਰਸਰਨ ਸਿੰਘ ਦਾ ਲਿਖਿਆ ਹੋਇਆ ਨਾਟਕ ‘ਇਕ ਵਿਚਾਰੀ ਮਾਂ’ ਕਰਵਾਇਆ ਗਿਆ। ਇਸ ਸਮਾਗਮ ਵਿਚ ਸ੍ਰੀ ਪ੍ਰਾਣ ਸੱਭਰਵਾਲ, ਸ਼੍ਰੋਮਣੀ ਪੰਜਾਬੀ ਨਾਟਕਕਾਰ, ਮੁੱਖ ਮਹਿਮਾਨ, ਸ੍ਰੀ ਵਿਨੋਦ ਕੌਸ਼ਲ, ਪ੍ਰਧਾਨ ਥੀਏਟਰ ਫੋਰਮ, ਪਟਿਆਲਾ ਅਤੇ ਸ੍ਰੀ ਹਰਜੀਤ ਕੈਂਥ, ਉੱਘੇ ਰੰਗਕਰਮੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦਾ ਆਰੰਭ ਵਿਭਾਗੀ ਧੁਨੀ ਨਾਲ ਕੀਤਾ ਗਿਆ। ਡਾ. ਵੀਰਪਾਲ ਕੌਰ, ਵਧੀਕ ਡਾਇਰੈਕਟਰ, ਸ੍ਰੀਮਤੀ ਹਰਪ੍ਰੀਤ ਕੌਰ, ਡਿਪਟੀ ਡਾਇਰੈਕਟਰ ਅਤੇ ਸ੍ਰੀ ਸਤਨਾਮ ਸਿੰਘ, ਡਿਪਟੀ ਡਾਇਰੈਕਟਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ‘ਬੂਟਾ ਪ੍ਰਸ਼ਾਦ’ ਦੇ ਕੇ ਕੀਤਾ। ਡਾ. ਮਨਜਿੰਦਰ ਸਿੰਘ, ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਨੇ ਆਏ ਹੋਏ ਪਤਵੰਤੇ ਸੱਜਣਾਂ ਅਤੇ ਮਹਿਮਾਨਾਂ ਨੂੰ ਰਸਮੀ ਤੌਰ ਤੇ ‘ਜੀ ਆਇਆਂ’ ਆਖਿਆ। ਇਸ ਦੌਰਾਨ ਅਲਮਸਤ ਗਰੁੱਪ, ਪਟਿਆਲਾ ਵੱਲੋਂ ‘ਇਕ ਵਿਚਾਰੀ ਮਾਂ’ ਨਾਟਕ ਦੀ ਪੇਸ਼ਕਾਰੀ ਕੀਤੀ ਗਈ। 1947 ਦੀ ਵੰਡ ਤੇ ਅਧਾਰਿਤ ਸੀ। ਇਸ ਨਾਟਕ ਦੀ ਪੇਸ਼ਕਾਰੀ ਨੇ ਦਰਸ਼ਕਾਂ ਅੰਦਰ ਛੁਪੇ ਭਾਵੁਕਤਾ ਵਾਲੇ ਅਹਿਸਾਸਾਂ ਨੂੰ ਜਗਾਇਆ। ਨਾਟਕ ਤੋਂ ਬਾਅਦ ਡਾ. ਵੀਰਪਾਲ ਕੌਰ, ਵਧੀਕ ਡਾਇਰੈਕਟਰ ਵਲੋਂ ਇਸ ਨਾਟਕ ਸਬੰਧੀ ਆਪਣੇ ਵਿਚਾਰ ਪੇਸ਼ ਕਰਦੇ ਹੋਏ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਸ੍ਰੀ ਪ੍ਰਾਣ ਸੱਭਰਵਾਲ, ਮੁੱਖ ਮਹਿਮਾਨ ਅਤੇ ਸ੍ਰੀ ਹਰਜੀਤ ਕੈਂਥ ਅਤੇ ਵਿਨੋਦ ਕੌਸ਼ਲ, ਵਿਸ਼ੇਸ਼ ਮਹਿਮਾਨਾਂ ਵੱਲੋਂ ਨਾਟਕ ਦੀ ਵਿਧਾ ਬਾਰੇ ਆਪਣੇ ਕੀਮਤੀ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਗੁਰਪ੍ਰਗਟ ਸਿੰਘ ਅਤੇ ਹੈਪੀ ਕਲਾਕਾਰਾਂ ਵੱਲੋਂ ਕੀਤੀ ਗਈ ‘ਭੰਡਾਂ’ ਦੀ ਪੇਸ਼ਕਾਰੀ ਨੇ ਭਾਵੁਕ ਹੋਏ ਮਾਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ। ਇਸ ਉਪਰੰਤ ਪ੍ਰਧਾਨਗੀ ਮੰਡਲ ਅਤੇ ਨਾਟਕ ਮੰਡਲੀ ਦੇ ਸਾਰੇ ਕਲਾਕਾਰਾਂ ਨੂੰ ਵਿਭਾਗੀ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿਚ ਸ੍ਰੀ ਸਤਨਾਮ ਸਿੰਘ, ਡਿਪਟੀ ਡਾਇਰੈਕਟਰ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਅਤੇ ਆਈ.ਟੀ.ਆਈ. (ਲੜਕੀਆਂ) ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਕ ਦੀ ਭੂਮਿਕਾ ਸ੍ਰੀ ਗੁਰਮੇਲ ਸਿੰਘ, ਸੀਨੀਅਰ ਸਹਾਇਕ ਵੱਲੋਂ ਬਾਖੂਬੀ ਨਿਭਾਈ ਗਈ। ਇਸ ਸਮਾਗਮ ਵਿਚ ਸ੍ਰੀਮਤੀ ਜਸਪ੍ਰੀਤ ਕੌਰ, ਸਹਾਇਕ ਡਾਇਰੈਕਟਰ, ਸ੍ਰੀਮਤੀ ਦਵਿੰਦਰ ਕੌਰ, ਖੋਜ ਅਫ਼ਸਰ, ਸ੍ਰੀ ਸੰਤੋਖ ਸੁੱਖੀ, ਖੋਜ ਅਫ਼ਸਰ, ਸ੍ਰੀ ਸਤਪਾਲ ਸਿੰਘ, ਖੋਜ ਅਫ਼ਸਰ, ਬਲਦੇਵ ਸਿੰਘ, ਖੋਜ ਅਫ਼ਸਰ, ਸ੍ਰੀਮਤੀ ਪਰਮਿੰਦਰਪਾਲ ਕੌਰ, ਪ੍ਰਧਾਨ ਕਲਾਕ੍ਰਿਤੀ, ਸ੍ਰੀ ਸੁਖਮਿੰਦਰ ਸੇਖੋਂ, ਸ੍ਰੀ ਬਲਵਿੰਦਰ ਸਿੰਘ ਭੱਟੀ, ਡਾ. ਇੰਦਰਪਾਲ ਕੌਰ, ਸ੍ਰ. ਅਮਰਜੀਤ ਸਿੰਘ, ਸਾਬਕਾ ਡੀ.ਈ.ਓ. (ਪ੍ਰਾ), ਪਟਿਆਲਾ, ਸ੍ਰੀ ਗੁਰਨੇਕ ਸਿੰਘ ਭੱਟੀ, ਸ੍ਰੀ ਤਰਲੋਕ ਸਿੰਘ ਢਿੱਲੋਂ, ਸ੍ਰੀ ਗੋਪਾਲ ਸ਼ਰਮਾ, ਸ੍ਰੀ ਜੋਗਾ ਸਿੰਘ ਧਨੌਲਾ, ਸ੍ਰੀ ਹਰਮੀਤ ਸਿੰਘ, ਸ੍ਰੀ ਰਵੀ ਭੂਸ਼ਨ, ਸ੍ਰੀਮਤੀ ਨਵਨੀਤ ਕੌਰ, ਸੀਨੀਅਰ ਸਹਾਇਕ ਅਤੇ ਹਰਦੀਪ ਕੌਰ, ਸਟੈਨੋ ਟਾਈਪਿਸਟ ਆਦਿ ਪਤਵੰਤੇ ਹਾਜ਼ਰ ਸਨ।

worldpunjabitimes
ADMINISTRATOR
PROFILE

Posts Carousel

Leave a Comment

Your email address will not be published. Required fields are marked with *

Latest Posts