ਐਸਸੀ/ ਬੀਸੀ ਅਧਿਆਪਕ ਯੂਨੀਅਨ ਪੰਜਾਬ ਦੀ ਲੁਧਿਆਣਾ ਇਕਾਈ ਦੇ ਪ੍ਰਧਾਨ ਭੁਪਿੰਦਰ ਸਿੰਘ ਚੰਗਣ ਦੀ ਅਗਵਾਈ ਵਿੱਚ ਐਸ.ਸੀ ਅਧਿਆਪਕਾਂ ਦੀ ਜਰੂਰੀ ਮੀਟਿੰਗ ਚਤਰ ਸਿੰਘ ਪਾਰਕ ਲੁਧਿਆਣਾ ਵਿਖੇ ਹੋਈ ।
25 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਮੀਟਿੰਗ ਵਿੱਚ ਗਣਤੰਤਰ ਦਿਵਸ ਤੇ ਮੌਕੇ ‘ਤੇ ਡਾਕਟਰ ਭੀਮ ਰਾਓ ਅੰਬੇਡਕਰ ਵੱਲੋਂ ਦਿੱਤੇ ਹੱਕਾਂ ਅਤੇ ਅਧਿਕਾਰਾਂ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਜਿਲਾ ਪ੍ਰਧਾਨ ਚੰਗਣਾਂ ਨੇ ਆਖਿਆ ਕਿ ਮੌਜੂਦਾ ਸਰਕਾਰ ਸਿਰਫ ਭੀਮ ਰਾਓ ਅੰਬੇਡਕਰ ਦੀਆਂ ਫੋਟੋਆਂ ਵਿਖਾ ਕੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਬਟੋਰ ਰਹੀ ਹੈ ਜਦ ਕਿ ਅਸਲ ਰੂਪ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਵੱਲੋਂ ਵੱਲੋਂ ਇਹਨਾਂ ਸ਼੍ਰੇਣੀਆਂ ਨੂੰ ਦਿੱਤੇ ਅਧਿਕਾਰਾਂ ਨੂੰ ਲਾਗੂ ਨਹੀਂ ਕਰ ਰਹੀ। ਜਿਸ ਦੀ ਸਪਸ਼ਟ ਉਦਾਹਰਣ ਸਿੱਖਿਆ ਵਿਭਾਗ ਵੱਲੋਂ ਪ੍ਰਿੰਸੀਪਲਾਂ ਤੋ ਜਿਲਾ ਸਿੱਖਿਆ ਅਫਸਰਾਂ ਦੀਆਂ ਤਰੱਕੀਆਂ ਵਿੱਚ ਅਨੁਸੂਚਿਤ ਜਾਤੀਆਂ ਦੇ ਪ੍ਰਿੰਸੀਪਲਾਂ ਨੂੰ ਸੀਨੀਅਰ ਹੋਣ ਦੇ ਬਾਵਜੂਦ ਵੀ ਨਹੀਂ ਵਿਚਾਰਿਆ ਗਿਆ ਜਦ ਕਿ ਸੀ ਡੈਕ ਦੀ ਭਰਤੀ ਰਾਹੀਂ ਸਾਲ 2014 ਵਿੱਚ ਹਾਜ਼ਰ ਹੋਏ ਇਹਨਾਂ ਸ੍ਰੇਣੀਆਂ ਦੇ ਹੀ ਪ੍ਰਿੰਸੀਪਲਾਂ ਨੂੰ ਉਚ ਅਧਿਕਾਰੀ ਥਾਪ ਦਿੱਤਾ ਗਿਆ। ਆਗੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਪਰਸੋਨਲ ਵਿਭਾਗ ਰਾਹੀਂ ਗਲਤ ਅਨਾਮਲੀ ਬਣਾਉਣ ਉਪਰੰਤ 2014 ਵਿੱਚ ਪ੍ਰਮੋਟ ਹੋਏ ਪ੍ਰਿੰਸੀਪਲਾਂ ਨੂੰ ਜਿਲਾ ਸਿੱਖਿਆ ਅਫਸਰ ਤਾਇਨਾਤ ਕਰ ਦਿੱਤਾ ਗਿਆ ਜਦਕਿ 2010 ਵਿੱਚ ਪਰਮੋਟ ਹੋਏ ਸੀਨੀਅਰ ਪ੍ਰਿੰਸੀਪਲਾਂ ਨੂੰ ਬਣਦੀਆਂ ਹੱਕੀ ਤਰੱਕੀਆਂ ਤੋਂ ਵਾਂਝੇ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਅਸਲ ਚਿਹਰੇ ਨੂੰ ਬੇਨਕਾਬ ਕੀਤਾ ਹੈ।
ਮੌਜੂਦਾ ਸਰਕਾਰ ਨੂੰ ਅਜਿਹੀਆਂ ਦੇ ਨਿਯਮੀਆਂ ਨੂੰ ਦੂਰ ਕਰਨਾ ਬਣਦਾ ਹੈ ਜੇਕਰ ਸਰਕਾਰ ਤਰੱਕੀਆਂ ਤਾਂ ਵਿਹੂਣੇ ਜਿਨਾ ਇਹਨਾਂ ਪ੍ਰਿੰਸੀਪਲ ਦੀ ਸਾਰ ਨਹੀਂ ਲੈਂਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਜਥੇਬੰਦੀ ਇਸ ਮੁੱਦੇ ਨੂੰ ਉਭਾਰਦਿਆਂ ਅਗਲਾ ਪ੍ਰੋਗਰਾਮ ਉਲੀਕੇਗੀ। ਇਸ ਮੌਕੇ ਤੇ ਜਥੇਬੰਦੀ ਤੇ ਸਰਗਰਮ ਮੈਂਬਰ ਲੈਕ: ਰਵਿੰਦਰ ਸਿੰਘ, ਲੈਕ:ਦਵਿੰਦਰ ਸਿੰਘ ਗੁਰੂ, ਪ੍ਰਿੰਸੀਪਲ ਜਸਬੀਰ ਸਿੰਘ ਖ਼ਾਨਪੁਰ, ਮਾ.ਅਵਤਾਰ ਸਿੰਘ ਸਹੋਤਾ, ਮਾ.ਪਰਮਜੀਤ ਸਿੰਘ, ਮਾ.ਸੁਖਜੀਤ ਸਿੰਘ ਸਾਬਰ, ਪ੍ਰਿੰਸੀਪਲ ਨਰੇਸ਼ ਕੁਮਾਰ ਸੇਖੇਵਾਲ ਅਤੇ ਹੋਰ ਆਗੂ ਹਾਜ਼ਰ ਸਨ।
Leave a Comment
Your email address will not be published. Required fields are marked with *