ਸ਼ਬਦ ਕਦੇ ਅਸ਼ਲੀਲ ਨੀ ਹੁੰਦੇ
ਤੇ ਨਾ ਹੀ ਦੋ ਅਰਥੇ ਤੇ ਲੁੱਚੇ
ਅਸ਼ਲੀਲ ਤਾਂ ਸਾਡੇ ਜ਼ਿਹਨ ਹੁੰਦੇ
ਜੋ ਸਿੱਧ ਪੱਧਰੇ ਸ਼ਬਦਾਂ ਨੂੰ
ਬਣਾਉਂਦੇ ਦੋ ਅਰਥੇ ਤੇ ਲੁੱਚੇ
ਕੋਹਝਾ ਦਿਮਾਗ ਵਕਤਾ ਬਣ
ਇਸ ਤਕਨੀਕ ਨਾਲ ਇੰਨ੍ਹਾਂ ਨੂੰ ਉਚਾਰੇ
ਕਿ ਰਹਿਣ ਨਾ ਦਿੰਦਾ ਸੁੱਚੇ
ਫਿਰ ਇਹ ਬਣ ਜਾਵਣ ਦੋ ਅਰਥੇ ਤੇ ਲੁੱਚੇ
ਸ਼ਬਦਾਂ ਦੇ ਅਰਥ ਅਰਥਾਂ ਵਿਚ ਨਾ ਹੋ
ਮਨੋਰਥਾਂ ਵਿਚ ਹੁੰਦੇ ਤੇ ਕੋਹਝੇ ਮਨੋਰਥ
ਭਾਸ਼ਾ ਨੂੰ ਬਣਾਉਣ ਦੋ ਅਰਥੇ ਤੇ ਲੁੱਚੇ
ਸ਼ਬਦ ਕਦੇ ……

ਪ੍ਰੋ ਹਰਦੀਪ ਸਿੰਘ ਸੰਗਰੂਰ