ਫਰੀਦਕੋਟ, 20 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਮਾਊਂਟ ਲਿਟਰਾ ਜੀ ਸਕੂਲ ਫਰੀਦਕੋਟ ਦੇ ਕਿੰਡਰਗਾਰਟਨ ਦੇ ਵਿਦਿਆਰਥੀਆਂ ਨੇ ਅੱਜ ਰਿਲਾਇੰਸ ਸਮਾਰਟ ਸੁਪਰ ਸਟੋਰ ਦਾ ਵਿਸ਼ੇਸ਼ ਵਿਦਿਅਕ ਟੂਰ ਲਾਇਆ। ਸਟੋਰ ਪਹੁੰਚਣ ’ਤੇ ਵਿਦਿਆਰਥੀਆਂ ਦਾ ਨਿੱਘ ਅਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਬੱਚਿਆਂ ਨੇ ਸਟੋਰ ਵਿੱਚ ਉਪਲਬਧ ਵੱਖ-ਵੱਖ ਵਸਤੂਆਂ ਨੂੰ ਪੂਰੇ ਧਿਆਨ ਅਤੇ ਦਿਲਚਸਪੀ ਨਾਲ ਦੇਖਿਆ ਅਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਇੰਜੀ. ਚਮਨ ਲਾਲ ਗੁਲਾਟੀ ਅਤੇ ਸਕੂਲ ਦੇ ਡਾਇਰੈਕਟਰ ਪੰਕਜ ਗੁਲਾਟੀ ਨੇ ਦੱਸਿਆ ਕਿ ਇਸ ਯਾਤਰਾ ਦਾ ਮਕਸਦ ਬੱਚਿਆਂ ਨੂੰ ਵਸਤੂਆਂ ਦੀ ਪਛਾਣ, ਉਹਨਾਂ ਦੀ ਵਰਤੋਂ ਅਤੇ ਅਸਲ ਜਿੰਦਗੀ ਵਿੱਚ ਖਰੀਦਣ ਦੇ ਤਰੀਕਿਆਂ ਬਾਰੇ ਜਾਣੂ ਕਰਵਾਉਣਾ ਸੀ। ਬੱਚਿਆਂ ਨੇ ਫਲਾਂ, ਸਬਜੀਆਂ, ਕਰਿਆਨੇ, ਡੇਅਰੀ ਉਤਪਾਦਾਂ ਅਤੇ ਹੋਰ ਘਰੇਲੂ ਵਸਤੂਆਂ ਬਾਰੇ ਸਿੱਖਿਆ। ਸਟੋਰ ਵਿੱਚ ਮੌਜੂਦ ਸਟਾਫ ਨੇ ਵੀ ਉਨਾਂ ਨੂੰ ਸਮਾਨ ਦੀ ਸਹੀ ਚੋਣ ਕਰਨ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਬੱਚਿਆਂ ਦੇ ਨਾਲ-ਨਾਲ ਹਾਜਰ ਅਧਿਆਪਕਾਂ ਅਤੇ ਸਟਾਫ ਨੇ ਵੀ ਇਸ ਗਤੀਵਿਧੀ ਵਿੱਚ ਪੂਰੀ ਦਿਲਚਸਪੀ ਦਿਖਾਈ, ਜਿਸ ਸੰਬਧੀ ਜਾਣਕਾਰੀ ਦਿੰਦਿਆਂਸਕੂਲ ਪਿ੍ਰਸੀਪਲ ਡਾ. ਸੁਰੇਸ਼ ਸ਼ਰਮਾ ਨੇ ਦੱਸਿਆ ਕਿ ਇਸ ਯਾਤਰਾ ਵਿੱਚ ਬੱਚਿਆਂ ਦੇ ਨਾਲ ਕਲਾਸ ਟੀਚਰ ਅਤੇ ਕੋਆਰਡੀਨੇਟਰ ਮੈਡਮ ਆਸ਼ੂ ਮੋਂਗਾ ਨੇ ਬੱਚਿਆਂ ਦਾ ਉਤਸ਼ਾਹ ਹੋਰ ਵਧਾਇਆ। ਉਸਨੇ ਵਿਦਿਆਰਥੀਆਂ ਦੀ ਉਹਨਾਂ ਦੀ ਉਤਸੁਕਤਾ ਨੂੰ ਸੰਤੁਸਟ ਕਰਨ ਅਤੇ ਉਹਨਾਂ ਨੂੰ ਨਵੇਂ ਤਜਰਬਿਆਂ ਨਾਲ ਜਾਣੂ ਕਰਵਾਉਣ ਵਿੱਚ ਮਦਦ ਕੀਤੀ। ਦਿਨ ਬੱਚਿਆਂ ਲਈ ਇੱਕ ਮਜੇਦਾਰ ਅਤੇ ਜਾਣਕਾਰੀ ਭਰਪੂਰ ਅਨੁਭਵ ਸਾਬਤ ਹੋਇਆ। ਬੱਚਿਆਂ ਨੇ ਨਾ ਸਿਰਫ ਖਰੀਦਦਾਰੀ ਦਾ ਮੁੱਢਲਾ ਗਿਆਨ ਹਾਸਲ ਕੀਤਾ ਸਗੋਂ ਟੀਮ ਵਰਕ ਅਤੇ ਅਨੁਸਾਸ਼ਨ ਦੇ ਗੁਣ ਵੀ ਸਿੱਖੇ। ਅਜਿਹੇ ਵਿਦਿਅਕ ਟੂਰ ਬੱਚਿਆਂ ਦੇ ਮਾਨਸਿਕ ਵਿਕਾਸ ਅਤੇ ਉਨਾਂ ਦੇ ਵਿਹਾਰਕ ਗਿਆਨ ਵਿੱਚ ਵਾਧਾ ਕਰਨ ’ਚ ਬੇਹੱਦ ਕਾਰਗਰ ਸਿੱਧ ਹੁੰਦੇ ਹਨ।