ਏਸ ਪਿੰਡ ਦਿਓ ਪੰਚੋ ਤੇ ਸਰਪੰਚੋ, ਨੰਬਰਦਾਰੋ,
ਬਈ ਬੱਚੇ ਆਏ ਸਰਕਾਰੀ ਸਕੂਲ ਦੇ
ਬੱਚੇ ਦਾਖ਼ਲ ਸਕੂਲ ‘ਚ ਕਰਵਾਓ
ਬਈ ਬੱਚੇ ਆਏ ਸਰਕਾਰੀ ਸਕੂਲ ਦੇ
ਬਈ ਬੱਚੇ ਦਾਖ਼ਲ ਸਕੂਲ ‘ਚ ਕਰਵਾਓ
ਭੂਆ ਜਾਗ ਬਈ ਹੁਣ ਜਾਗੋ ਆਈ,
ਸ਼ਾਵਾ ਬਈ ਹੁਣ ਜਾਗੋ ਆਈ ਐ
ਚਾਚਾ ਜਾਗ ਬਈ ਹੁਣ ਜਾਗੋ ਆਈ ਐ
ਬਈ ਹੁਣ ਜਾਗੋ ਆਈ ਐ,
ਤਾਇਆ ਜਾਗ ਬਈ ਹੁਣ ਜਾਗੋ ਆਈ ਐ।
ਬੱਲੇ ਬਈ ਹੁਣ ਜਾਗੋ ਆਈ ਐ।
ਮੁਫ਼ਤ ਵਰਦੀਆਂ, ਮੁਫ਼ਤ ਕਿਤਾਬਾਂ,
ਮੁਫ਼ਤ ਵਰਦੀਆਂ, ਮੁਫ਼ਤ ਕਿਤਾਬਾਂ
ਮੁਫ਼ਤ ਵਜ਼ੀਫੇ ਲਿਆਈ ਐ
ਬਾਈ ਹੁਣ ਜਾਗੋ ਆਈ ਐ,
ਸ਼ਾਵਾ ਬਈ ਹੁਣ ਜਾਗੋ ਆਈ ਐ,
ਬੱਲੇ ਬਈ ਹੁਣ ਜਾਗੋ ਆਈ ਐ,
ਖੇਡਾਂ ਵਿੱਚ ਵੀ ਮੱਲਾਂ ਮਾਰ ਕੇ,
ਖੇਡਾਂ ਵਿੱਚ ਵੀ ਮੱਲਾਂ ਮਾਰ ਕੇ,
ਮੈਡਲ ਜਿੱਤ ਲਿਆਈ ਐ,
ਬਾਈ ਹੁਣ ਜਾਗੋ ਆਈ ਐ
ਬੱਲੇ ਬਈ ਹੁਣ ਜਾਗੋ ਆਈ ਐ,
ਸ਼ਾਵਾ ਬਈ ਹੁਣ ਜਾਗੋ ਆਈ ਐ,
ਦਾਦੀ ਜਾਗ ਬਈ ਹੁਣ ਜਾਗੋ ਆਈ ਐ।
ਸਮਾਰਟ ਸਕੂਲ ,ਸਮਾਰਟ ਕਲਾਸਾਂ,
ਸਮਾਰਟ ਸਕੂਲ, ਸਮਾਰਟ ਕਲਾਸਾਂ,
ਐਮੀਨੈਂਸ ਸਕੂਲ ਲਿਆਈ ਐ
ਬਾਈ ਹੁਣ ਜਾਗੋ ਆਈ ਐ,
ਸ਼ਾਵਾ ਬਈ ਹੁਣ ਜਾਗੋ ਆਈ ਐ,
ਬੱਲੇ ਬਈ ਹੁਣ ਜਾਗੋ ਆਈ ਐ।
ਬਾਬਾ ਜਾਗ ਬਈ ਹੁਣ ਜਾਗੋ ਆਈ ਐ।
ਪੜ੍ਹੋ ਪੰਜਾਬ,ਸਮੱਗਰ ਸਿੱਖਿਆ,
ਪੜ੍ਹੋ ਪੰਜਾਬ ਸਮੱਗਰ ਸਿੱਖਿਆ,
ਸੱਚ ਰਣਬੀਰ ਨੇ ਜੋ ਵੀ ਲਿਖਿਆ,
ਗੱਲ ਸੱਚੀ ਆਖ ਸੁਣਾਈ ਐ,
ਬਾਈ ਹੁਣ ਜਾਗੋ ਆਈ ਐ,
ਸ਼ਾਵਾ ਬਈ ਹੁਣ ਜਾਗੋ ਆਈ ਐ,
ਬੱਲੇ ਬਈ ਹੁਣ ਜਾਗੋ ਆਈ ਐ,
ਹੁਣ ਸੇ਼ਰ ਪੰਜਾਬੀਆ ਜਾਗ ਬਈ ,
ਹੁਣ ਜਾਗੋ ਆਈ ਐ,
ਕਿਰਤੀਆ ਕਾਮਿਆ ਜਾਗ ਬਈ,
ਹੁਣ ਜਾਗੋ ਆਈ ਐ।

ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ,
ਆਫ਼ਿਸਰ ਕਾਲੋਨੀ ਸੰਗਰੂਰ।
9872299613