ਕਿ੍ਰਕਟ ਅੰਡਰ-14, 17, 19 ਲੜਕੇ/ਲੜਕੀਆਂ ਨੇ ਹਾਸਿਲ ਕੀਤੇ 4 ਮੈਡਲ
ਕੋਟਕਪੂਰਾ, 11 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਕੂਲ ਸਿੱਖਿਆ ਵਿਭਾਗ ਦੁਆਰਾ ਬੀਤੇਂ ਦਿਨੀਂ ਕਰਵਾਈਆਂ ਗਈਆਂ ਸਕੂਲੀ ਖੇਡਾਂ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਾਨਵੈਂਟ ਸਕੂਲ ਭਾਣਾ ਦੀਆਂ ਅੰਡਰ-14, 17, 19 ਲੜਕੇ/ਲੜਕੀਆਂ ਦੀਆਂ ਟੀਮਾ ਨੇ ਚਾਰ ਮੈਡਲ ਹਾਸਿਲ ਕੀਤੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਪਿ੍ਰੰਸੀਪਲ ਜਗਸੀਰ ਸਿੰਘ ਨੇ ਦੱਸਿਆ ਕਿ ਸਕੂਲੀ ਖੇਡਾਂ ਵਿੱਚ ਅੰਡਰ-14 ਕਿ੍ਰਕਟ ਲੜਕੇ/ਲੜਕੀਆਂ ਜਿਲ੍ਹਾ ਜੇਤੂ ਰਹੀਆਂ ਹਨ ਅਤੇ ਅੰਡਰ -17 ਲੜਕੇ ਪਹਿਲੇ ਸਥਾਨ ਅਤੇ ਅੰਡਰ-17 ਕਿ੍ਰਕਟ ਲੜਕੀਆਂ ਨੇ ਦੂਜੇ ਸਥਾਨ ਹਾਸਿਲ ਕੀਤਾ ਹੈ ਇਸੇ ਹੀ ਤਰ੍ਹਾਂ ਅੰਡਰ -19 ਲੜਕੀਆਂ ਪਹਿਲੇ ਅਤੇ ਲੜਕੇ ਤੀਸਰੀ ਪੁਜੀਸ਼ਨ ਤੇ ਰਹੇ ਹਨ। ਇਹਨਾਂ ਸਾਰੀਆਂ ਹੀ ਟੀਮਾਂ ਦੁਆਰਾ ਜਿਲ੍ਹੇ ਵਿੱਚ ਖੇਡਦਿਆਂ ਵਧੀਆਂ ਪ੍ਰਦਰਸ਼ਨ ਕਰਕੇ ਜਿਲ੍ਹਾ ਪੱਧਰੀ ਜਿੱਤ ਪ੍ਰਾਪਤ ਕੀਤੀ ਹੈ। ਇਹਨ੍ਹਾਂ ਦੀ ਇਸ ਸਾਨਦਾਰ ਪ੍ਰਾਪਤੀ ਤੇ ਜਿਲ੍ਹਾ ਸਿੱਖਿਆ ਅਫਸਰ ਮੇਵਾ ਸਿੰਘ ਸਿੱਧੂ, ਸਹਾਇਕ ਸਿੱਖਿਆ ਅਫਸਰ ਪ੍ਰਦੀਪ ਦਿਉੜਾ, ਸਹਾਇਕ ਜਿਲ੍ਹਾ ਖੇਡ ਅਫਸਰ ਸ੍ਰੀਮਤੀ ਕੇਵਲ ਕੌਰ, ਜਿਲ੍ਹਾ ਡਿਪੂ ਮੈਨੇਜਰ ਨਛੱਤਰ ਸਿੰਘ, ਸਹਾਇਕ ਸਿੱਖਿਆ ਅਫਸਰ ਬਲਰਾਜ ਸਿੰਘ, ਸਟੇਟ ਐਵਾਰਡੀ ਸਰਬਜੀਤ ਸਿੰਘ, ਸੰਸਥਾ ਦੇ ਚੇਅਰਮੈਨ ਗੁਰਦੇਵ ਸਿੰਘ ਧਾਲੀਵਾਲ, ਚੇਅਰਪਰਸਨ ਸ੍ਰੀਮਤੀ ਨਸੀਬ ਕੌਰ ਧਾਲੀਵਾਲ, ਐਮ.ਡੀ.ਭਗਤ ਸਿੰਘ ਧਾਲੀਵਾਲ, ਪਿ੍ਰੰਸੀਪਲ ਜਗਸੀਰ ਸਿੰਘ, ਕੋਆਰਡੀਨੇਟਰ ਮੈਡਮ ਕਮਲਦੀਪ ਕੌਰ ਧਾਲੀਵਾਲ ਆਦਿ ਨੇ ਜਿਲ੍ਹਾ ਪੱਧਰੀ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਕਾਮਨਾ ਕੀਤੀ ਕਿ ਇਹ ਟੀਮਾ ਅੱਗੇ ਜਾ ਕੇ ਹੋਰ ਵੀ ਮਿਹਨਤ ਕਰਕੇ ਉੱਚੀਆਂ ਬੁਲੰਦੀਆਂ ਨੂੰ ਹਾਸਿਲ ਕਰਨਗੀਆਂ। ਇਸ ਮੌਕੇ ਸੰਸਥਾ ਦੇ ਚੇਅਰਮੈਨ ਗੁਰਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਕਿ੍ਰਕਟ ਦੇ ਖੇਤਰ ਵਿੱਚ ਸੰਸਥਾ ਪਿਛਲੇ ਕਈ ਸਾਲਾਂ ਤੋਂ ਸਟੇਟ ਤੇ ਨੈਸ਼ਨਲ ਪੱਧਰ ਤੱਕ ਆਪਣੀ ਜਿੱਤ ਹਾਸਿਲ ਕਰਦੀ ਆ ਰਹੀ ਹੈ ਇਸ ਸਾਲ ਵੀ ਇਹਨਾਂ ਖਿਡਾਰੀਆਂ ਦੇ ਇਸ ਵਧੀਆਂ ਪ੍ਰਦਰਸ਼ਨ ਦੀ ਬਦਲੌਤ ਇਹ ਟੀਮਾਂ ਅੱਗੇ ਜਾ ਕੇ ਹੋਰ ਵੀ ਜਿੱਤਾ ਹਾਸਿਲ ਕਰਨਗੀਆਂ ਅਤੇ ਆਪਣੇ ਜਿਲ੍ਹੇ ਦੇ ਨਾਂਅ ਸਮੇਤ ਸੰਸਥਾ ਅਤੇ ਮਾਪਿਆਂ ਦਾ ਨਾਂਅ ਰੋਸ਼ਨ ਕਰਨਗੀਆਂ।
Leave a Comment
Your email address will not be published. Required fields are marked with *