728 x 90
Spread the love

ਜਿਲ੍ਹਾ ਪੱਧਰੀ ਰੋਇੰਗ ਮੁਕਾਬਲਿਆਂ ਵਿੱਚ ਕੰਨਿਆਂ ਸਕੂਲ ਦੀਆਂ ਵਿਦਿਆਰਥਣਾਂ ਨੇ ਕਰਵਾਈ ਬੱਲੇ ਬੱਲੇ

ਜਿਲ੍ਹਾ ਪੱਧਰੀ ਰੋਇੰਗ ਮੁਕਾਬਲਿਆਂ ਵਿੱਚ ਕੰਨਿਆਂ ਸਕੂਲ ਦੀਆਂ ਵਿਦਿਆਰਥਣਾਂ ਨੇ ਕਰਵਾਈ ਬੱਲੇ ਬੱਲੇ
Spread the love

ਸਿਮਰਨਜੀਤ ਕੌਰ ਨੇ ਤਿੰਨ ਸੋਨੇ, ਗਗਨਪ੍ਰੀਤ ਕੌਰ ਨੇ ਤਿੰਨ ਚਾਂਦੀ/ ਇੱਕ ਕਾਂਸੀ ਅਤੇ ਗਗਨਦੀਪ ਕੌਰ ਨੇ ਜਿੱਤਿਆ ਇੱਕ ਚਾਂਦੀ ਦਾ ਤਮਗਾ

ਰੋਪੜ, 23 ਅਕਤੂਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)

ਜ਼ਿਲ੍ਹਾ ਪੱਧਰੀ ਰੋਇੰਗ ਮੁਕਾਬਲਿਆਂ ਵਿੱਚ ਸ.ਸ.ਸ.ਸ. ਕੰਨਿਆ ਰੂਪਨਗਰ ਦੀਆਂ ਵਿਦਿਆਰਥਣਾਂ ਨੇ ਖੂਬ ਮੱਲਾ ਮਾਰੀਆਂ। ਦਸਵੀਂ ਜਮਾਤ ਦੀ ਸਿਮਰਨਜੀਤ ਕੌਰ ਨੇ ਤਿੰਨ ਸੋਨੇ, ਨੌਵੀ ਜਮਾਤ ਦੀ ਗਗਨਪ੍ਰੀਤ ਕੌਰ ਨੇ ਤਿੰਨ ਚਾਂਦੀ ਤੇ ਇੱਕ ਕਾਂਸੀ ਅਤੇ ਅੱਠਵੀਂ ਜਮਾਤ ਦੀ ਗਗਨਦੀਪ ਕੌਰ ਨੇ ਇੱਕ ਚਾਂਦੀ ਦਾ ਤਮਗਾ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ। ਜਿਕਰਯੋਗ ਹੈ ਕਿ ਗਗਨਦੀਪ ਕੌਰ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਰੋਇੰਗ ਖਿਡਾਰਨ ਹੈ। ਪ੍ਰਿੰ. ਸੰਦੀਪ ਕੌਰ ਵੱਲੋਂ ਇਹਨਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਤਮਗਿਆਂ ਨਾਲ਼ ਸਨਮਾਨਿਤ ਕੀਤਾ ਗਿਆ ਅਤੇ ਤਿਆਰੀ ਕਰਵਾਉਣ ਵਾਲੇ ਸਰੀਰਕ ਸਿੱਖਿਆ ਅਧਿਆਪਕਾਵਾਂ ਗੁਰਪ੍ਰੀਤ ਕੌਰ, ਸਤਵੰਤ ਕੌਰ ਤੇ ਰਜਿੰਦਰ ਕੌਰ ਦੀ ਭਰਪੂਰ ਸ਼ਲਾਘਾ ਕਰਦਿਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਸਮੂਹ ਸਕੂਲ ਸਟਾਫ ਅਤੇ ਵਿਦਿਆਰਥਣਾਂ ਹਾਜ਼ਰ ਸਨ।

worldpunjabitimes
ADMINISTRATOR
PROFILE

Posts Carousel

Leave a Comment

Your email address will not be published. Required fields are marked with *

Latest Posts