ਮੈਨੂੰ ਗੈਰ-ਹਾਜ਼ਰ ਹੋਣ ਦੇ ਬਾਵਜੂਦ ਵੀ ਸਲਾਹਕਾਰ ਚੁਣ ਲਿਆ ਗਿਆ: ਕੇਸਰ ਸਿੰਘ ਕੰਗ
ਰੋਪੜ, 30 ਜਨਵਰੀ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਤਿੰਨ ਕੁ ਹਫ਼ਤੇ ਪਹਿਲਾਂ ਹੋਈ ਜਿਲ੍ਹਾ ਲਿਖਾਰੀ ਸਭਾ ਰੋਪੜ ਦੀ ਚੋਣ ਪ੍ਰਕਿਰਿਆ ‘ਤੇ ਚੁਣੇ ਗਏ ਸਲਾਹਕਾਰ ਕੇਸਰ ਸਿੰਘ ਕੰਗ ਨੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਪ੍ਰੈੱਸ ਨੋਟ ਜਾਰੀ ਕਰਕੇ ਦੱਸਿਆ ਕਿ ਸਭਾ ਦੇ ਸੰਵਿਧਾਨ ਮੁਤਾਬਕ ਸਮੂਹ ਮੈਂਬਰਾਂ ਵਿੱਚੋਂ ਦੋ ਤਿਹਾਈ (2/3) ਦੀ ਹਾਜਰੀ, ਸਭਾ ਦੇ ਜਨਰਲ ਸਕੱਤਰ ਵੱਲੋਂ ਸਮੂਹ ਮੈਂਬਰਾਂ ਨੂੰ ਚੋਣ ਲਈ ਤੈਅ ਕੀਤੇ ਦਿਨ/ਤਾਰੀਖ ਬਾਰੇ ਸੂਚਨਾ ਦੇਣਾ ਅਤੇ ਚੁਣੇ ਜਾਣ ਵਾਲ਼ੇ ਅਹੁਦੇਦਾਰਾਂ ਦੀ ਹਾਜਰੀ ਲਾਜ਼ਮੀ ਹੈ ਪਰ ਇਸ ਵਾਰ ਦੀ ਚੋਣ ਸਾਰੇ ਮੈਂਬਰਾਂ ਨੂੰ ਬਿਨਾਂ ਕੋਈ ਸੂਚਨਾ ਦਿੱਤੇ, ਨਿਗੁਣੀ ਗਿਣਤੀ ਮੈਂਬਰਾਂ ਦੀ ਹਾਜ਼ਰੀ ਵਿੱਚ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਹੀ ਕਰ ਦਿੱਤੀ ਗਈ ਅਤੇ ਮੈਨੂੰ ਕੇਸਰ ਸਿੰਘ ਕੰਗ ਨੂੰ ਉੱਥੇ ਹਾਜ਼ਰ ਨਾ ਹੋਣ ਦੇ ਬਾਵਜੂਦ ਵੀ ਸਲਾਹਕਾਰ ਅਤੋ ਦੋ ਕੁ ਹੋਰ ਮੈਂਬਰਾਂ ਨੂੰ ਅਹੁਦੇਦਾਰ ਚੁਣ ਲਿਆ ਗਿਆ। ਉੱਧਰ ਸਭਾ ਦੇ ਪ੍ਰਧਾਨ ਐਡਵੋਕੇਟ ਸ਼ੁਰੇਸ ਭਿਉਰਾ ਨੂੰ ਸੰਪਰਕ ਕਰਨ ‘ਤੇ ਉਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਸਭ ਕੁਝ ਬਣਦੇ ਕਾਇਦੇ-ਕਾਨੂੰਨ ਅਨੁਸਾਰ ਹੋਣ ਦੀ ਗੱਲ ਕਹੀ।