ਆਪਣੇ ਉਮਰ ਵਰਗ ਵਿੱਚ ਰਹੇ ਪਹਿਲੇ ਸਥਾਨ ‘ਤੇ ਕਾਬਜ਼
ਲੁਧਿਆਣਾ, 31 ਮਾਰਚ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਇੱਥੇ ‘ਜਿੱਤੋ ਲੁਧਿਆਣਾ’ ਵੱਲੋਂ ਆਈ.ਆਈ.ਐੱਫ.ਐੱਲ. ਆਸ਼ੀਮਾ ਦੇ ਬੈਨਰ ਹੇਠ ਕਰਵਾਈ ਗਈ 05 ਕਿਲੋਮੀਟਰ ਦੌੜ ਵਿੱਚ ਜਸਵੀਰ ਕੌਰ ਮੰਡਿਆਣੀ ਨੇ ਕੁੱਲ ਦੌੜਾਕਾਂ ਵਿੱਚੋਂ ਦੂਸਰਾ ਅਤੇ ਆਪਣੇ ਉਮਰ ਵਰਗ ਵਿੱਚ ਪਹਿਲਾ ਸਥਾਨ ਮੱਲਿਆ। ਜਿੱਥੇ ਉਹਨਾਂ ਨੂੰ ਪ੍ਰਬੰਧਕਾਂ ਵੱਲੋਂ ਖੂਬਸੂਰਤ ਸਨਮਾਨ ਚਿੰਨ੍ਹ ਅਤੇ ਤਮਗੇ ਨਾਲ਼ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਸਰਕਾਰੀ ਐਲੀਮੈਂਟਰੀ ਅਧਿਆਪਕਾ ਜਸਵੀਰ ਕੌਰ ਪਹਿਲਾਂ ਵੀ ਅਜਿਹੇ ਸੂਬਾਈ ਅਤੇ ਕੌਮੀ ਪੱਧਰੀ ਮੁਕਾਬਲਿਆਂ ਵਿੱਚ ਦਰਜਣਾਂ ਹੀ ਸੋਨੇ ਤੇ ਚਾਂਦੀ ਦੇ ਤਮਗੇ ਜਿੱਤ ਚੁੱਕੇ ਹਨ।
ਫੋਟੋ: ਆਪਣੇ ਪੁੱਤਰ ਕਰਨ ਮੰਡਿਆਣੀ ਨਾਲ਼ ਯਾਦਗਾਰੀ ਤਸਵੀਰ ਸਮੇਂ ਜਸਵੀਰ ਕੌਰ।