ਚੰਡੀਗੜ੍ਹ, 21 ਦਸੰਬਰ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼)
ਉੱਤਰੀ ਭਾਰਤ ਵਿੱਚ ਢਿਲਕੀ ਚਮੜੀ ਨੂੰ ਕੱਸ ਕੇ ਜਵਾਨ ਦਿੱਖ ਪ੍ਰਦਾਨ ਕਰਨ ਵਾਲੀ ਪਹਿਲੀ ਅਲਟ੍ਰਾਫਾਰਮਰ III, ਜੀਬਾ ਮੈਡੀ ਕਲੀਨਿਕ, 538 (ਬੇਸਮੈਂਟ) ਸੈਕਟਰ 33 ਬੀ, ਚੰਡੀਗੜ੍ਹ ਵਿਖੇ ਲਗਾਈ ਗਈ।
ਮਸ਼ੀਨ ਬਾਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਡਾ. ਸੋਨੀਆ ਓਬਰਾਏ ਬੀ.ਡੀ.ਐਸ., ਪੀ.ਸੀ.ਏ.ਡੀ. (ਨਿਊਯਾਰਕ), ਐਫ.ਏ.ਐਮ.(ਜਰਮਨੀ) ਨੇ ਦੱਸਿਆ ਕਿ ਅਲਟ੍ਰਾਫਾਰਮਰ III ਆਧੁਨਿਕ ਤਕਨੀਕ ਹੈ ਜੋ ਚਮੜੀ ਦੀਆਂ ਤਿੰਨ ਮਹੱਤਵਪੂਰਨ ਪਰਤਾਂ ਨੂੰ ਮੁੜ ਸੁਰਜੀਤ ਕਰਨ ਲਈ ਮੈਕਰੋ ਅਤੇ ਮਾਈਕ੍ਰੋ ਫੋਕਸ ਅਲਟਰਾਸਾਊਂਡ ਤਕਨਾਲੋਜੀ ਦੀ ਵਰਤੋਂ ਕਰਦੀ ਹੈ।
ਇਹ ਰਿੰਕਲ ਹਟਾਉਂਦੀ ਹੈ ਤੇ ਚਿਹਰੇ, ਗਰਦਨ ਦੇ ਕੁਦਰਤੀ ਕੋਲੇਜਨ ਫਾਈਬਰਾਂ ਨੂੰ ਮਜ਼ਬੂਤ ਕਰਦੀ ਹੈ।
ਇਹ ਚਿਹਰੇ, ਗਰਦਨ ਅਤੇ ਸਰੀਰ ‘ਤੇ ਢਿੱਲੀ ਚਮੜੀ ਨੂੰ ਤੁਰੰਤ ਠੀਕ ਬਣਾਉਣ ਵਿੱਚ ਮਦਦ ਕਰਦਾ ਹੈ ਅਤੇ ਜਵਾਨ ਦਿੱਖ ਪੇਸ਼ ਕਰਦਾ ਹੈ।
ਇੱਕ ਇਲਾਜ 12 ਮਹੀਨਿਆਂ ਤੱਕ ਚੰਗੇ ਨਤੀਜੇ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ।
ਉਨ੍ਹਾਂ ਕਿਹਾ ਕਿ ਜੀਬਾ ਵਿਖੇ ਚਮੜੀ ਦੇ ਅਣਗਿਣਤ ਇਲਾਜ ਕੀਤੇ ਜਾਂਦੇ ਹਨ, ਜਿਨ੍ਹਾਂ ਵਿਚ ਢਿੱਲੀ ਗਰਦਨ, ਡਬਲ ਚਿਨ, ਢਿੱਲੀ ਚਮੜੀ, ਅੱਖਾਂ ਦੇ ਹੇਠਾਂ, ਮੱਥੇ ਦੀਆਂ ਰੇਖਾਵਾਂ, ਬਰੋ ਲਿਫਟ, ਚਿਹਰੇ ਅਤੇ ਗਰਦਨ ਨੂੰ ਉੱਪਰ ਚੁੱਕਣਾ, ਰਿੰਕਲ ਰਿਡਕਸ਼ਨ, ਫੇਸ ਲਿਫਟ, ਬਾਡੀ ਲਿਫਟਿੰਗ, ਰਿਵਰਸ ਏਜਿੰਗ, ਐਕਸੀਲੈਂਸ ਇਨ ਹੈਲਥ, ਵੈੱਲਨੈੱਸ ਹੋਲਿਸਟਿਕ, ਕਾਸਮੈਟਿਕ ਅਤੇ ਮੀਡੀਆਸੈਸਥੀਟਿਕ ਇਲਾਜ ਸ਼ਾਮਲ ਹਨ।
Leave a Comment
Your email address will not be published. Required fields are marked with *