2024 ਵਰ੍ਹੇ ਦੀ ਘਰ -ਘਰ ਵਿੱਚ ਫ਼ਲਦਾਰ ਬੂਟਿਆਂ ਦੀ ਮੁਹਿੰਮ ਸ਼ੁਰੂ
ਸਮਰਾਲਾ ਮਾਛੀਵਾੜਾ ਸਾਹਿਬ 3 ਅਪ੍ਰੈਲ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼)
ਸਾਡੀ ਧਰਤੀ ਉੱਤੇ ਦਿਨ ਬ ਦਿਨ ਪਲੀਤ ਹੋ ਰਹੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਅਨੇਕਾਂ ਸੰਸਥਾਵਾਂ ਅਨੇਕਾਂ ਵਿਅਕਤੀ ਕੋਈ ਨਾ ਕੋਈ ਕੰਮ ਕਰਦੇ ਹਨ ਵਾਤਾਵਰਨ ਪ੍ਰਤੀ ਸਮਰਪਿਤ ਸਮਰਾਲਾ ਹਾਕੀ ਕਲੱਬ ਦੀ ਪਹਿਲ -ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਸੰਸਥਾ ਦੇ ਪ੍ਰਮੁੱਖ ਗੁਰਪ੍ਰੀਤ ਸਿੰਘ ਬੇਦੀ ਆਪਣੇ ਸਾਥੀਆਂ ਦੇ ਨਾਲ ਸਮਰਾਲਾ ਮਾਛੀਵਾੜਾ ਹੀ ਨਹੀਂ ਪੰਜਾਬ ਦੇ ਅਨੇਕਾਂ ਇਲਾਕਿਆਂ ਦੇ ਵਿੱਚ ਜਾ ਕੇ ਹਰ ਰੋਜ਼ ਘਰਾਂ ਵਿੱਚ ਫਲਦਾਰ ਫੁੱਲਦਾਰ ਤੇ ਪੁਰਾਤਨ ਦਰੱਖਤਾਂ ਦੇ ਬੂਟੇ ਲਗਾ ਰਹੇ ਹਨ। ਰੁੱਖਾਂ ਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਕਾਫ਼ਲਾ ਦਿਨੋਂ ਦਿਨ ਵੱਡਾ ਹੋ ਰਿਹਾ ਹੈ। ਇਸ ਕਾਫ਼ਲੇ ਨਾਲ ਜੁੜਕੇ ਅਨੇਕਾਂ ਲੋਕ ਬੂਟੇ ਲਗਾਉਣ ਵਿੱਚ ਦਿਲਚਸਪੀ ਦਿਖਾ ਰਹੇ ਹਨ। ਇਸੇ ਤਰ੍ਹਾਂ ਹੀ ਸਮਰਾਲਾ ਨੇੜਲੇ ਪਿੰਡ ਸ਼ਮਸਪੁਰ ਤੋਂ ਪੱਤਰਕਾਰ ਰਾਮਦਾਸ ਬੰਗੜ ਨੇ ਆਪਣੇ ਘਰ ਵਿੱਚ ਹਾਕੀ ਕਲੱਬ ਸਮਰਾਲਾ ਵੱਲੋਂ ਦਿੱਤੇ ਹੋਏ ਬੂਟੇ ਲਗਾਏ। ਅੰਬ, ਕਿੰਨੂੰ, ਆੜੂ, ਬੱਗੂਗੋਸ਼ਾ ਅਤੇ ਚੀਕੂ ਦੇ ਫ਼ਲਦਾਰ ਬੂਟੇ ਲਗਾਏ ..ਆਓ ਸਮਰਾਲਾ ਹਾਕੀ ਕਲੱਬ ਦੀ ਇਸ ਮੁਹਿੰਮ ਨਾਲ ਜੁੜੀਏ..ਆਪਣੇ ਘਰ ਚ’ ਫ਼ਲਦਾਰ ਰੁੱਖ਼ ਲਾਈਏ.. ਸਾਵੀਂ ਧਰਤ ਨੂੰ ਸੋਹਣੀ ਤੇ ਹਰਿਆ ਭਰਿਆ ਕਰਕੇ ਵਾਤਾਵਰਨ ਨੂੰ ਸਾਫ ਸੁਥਰਾ ਬਣਾਈਏ। ਗੁਰਪ੍ਰੀਤ ਸਿੰਘ ਬੇਦੀ ਨੇ ਕਿਹਾ ਕਿ ਜਿਸ ਕਿਸੇ ਨੇ ਵੀ ਕਿਸੇ ਵੀ ਕਿਸਮ ਦੇ ਬੂਟੇ ਲਗਾਉਣੇ ਹਨ ਉਹ ਸਾਡੇ ਨਾਲ ਸੰਪਰਕ ਕਰੇ।
Leave a Comment
Your email address will not be published. Required fields are marked with *