ਫੈਂਸਲਾ ਪੰਜਾਬ ਦੀ ਜਨਤਾ ਨੇ ਕਰਣਾ ਹੈ ਕਿ ਉਨਾਂ ਹੁਣ ਪੰਜਾਬ ਦੀ ਸਿਆਸਤ ਨੂੰ ਕਿਸ ਦੀ ਝੋਲੀ ਵਿੱਚ ਪਾਉਣਾ ਹੈ?
ਮਿਤੀ 29 ਫਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਆਗੂਆਂ ਨਾਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਜ਼ਰਬੰਦ ਕੀਤੇ ਸਾਰੇ ਸਿੰਘਾਂ ਅਤੇ ਉਨਾਂ ਦੇ ਪਰਿਵਾਰਾਂ ਵੱਲੋਂ ਕੀਤੀ ਭੁੱਖ ਹੜਤਾਲ ਸੰਬੰਧੀ ਮੈਂ ਆਪਣੇ ਘਰ ਸ: ਹਰਪਾਲ ਸਿੰਘ ਬਲੇਰ-ਜਨਰਲ ਸਕੱਤਰ, ਚਾਨਣ ਸਿੰਘ ਘਰਿਆਲਾ-ਮੀਤ ਪ੍ਰਧਾਨ ਜ਼ਿਲਾ ਤਰਨਤਾਰਨ, ਜਸਬੀਰ ਸਿੰਘ ਬਚੜ੍ਹੇ-ਜਥੇਬੰਦਕ ਸਕੱਤਰ ਮਾਝਾ ਜ਼ੋਨ, ਬਲਵੰਤ ਸਿੰਘ ਗੋਪਾਲਾ ਅਤੇ ਨਿਸ਼ਾਨ ਸਿੰਘ ਜੀ ਨਾਲ ਕਾਫੀ ਲੰਬੀ ਵਿਚਾਰ ਚਰਚਾ ਕੀਤੀ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਆਗੂਆਂ ਦੇ ਵਿਚਾਰ ਸਨ ਕਿ ਸਾਡੀ ਸੋਚ ਪੰਥ ਅਤੇ ਪੰਜਾਬ ਦੀ ਸੇਵਾ ਕਰਣ ਦੀ ਹੈ। ਅਸੀਂ ਆਪਣੇ ਅਖੀਰਲੇ ਦਮ ਤੱਕ ਇੰਨਾਂ ਬਚਨਾਂ ਦੇ ਪੱਕੇ ਰਹਾਂਗੇ। ਇਹੀ ਸੋਚ ਲੈ ਕੇ ਅਸੀਂ ਹਰ ਮੁੱਦੇ ਉੱਤੇ ਹਰ ਵਰਗ ਨਾਲ ਡੱਟ ਕੇ ਖੜ੍ਹਦੇ ਹਾਂ। ਸਾਡੀ ਪਾਰਟੀ ਦਾ ਅਜੰਡਾ ਸਿਰਫ ਆਪਣੇ ਪੰਥ ਅਤੇ ਆਪਣੇ ਪੰਜਾਬ ਨੂੰ ਬਚਾਉਣਾ ਹੈ। ਬਾਕੀ ਸਿਆਸੀ ਪਾਰਟੀਆਂ ਅਤੇ ਬਾਕੀ ਲੀਡਰਾਂ ਵਾਂਗ ਦੋ ਘੜ੍ਹੀ ਭਾਸ਼ਣ ਦੇ ਕੇ ਚਲੇ ਜਾਣਾ ਸਾਡੀ ਪਾਰਟੀ ਦੀ ਅਤੇ ਪਾਰਟੀ ਆਗੂਆਂ ਦੀ ਫਿਤਰਤ ਨਹੀਂ ਹੈ। ਕਿਉਂਕੀ ਦੋ ਬੋਲ ਭਾਸ਼ਣਾਂ ਦੇ ਮਸਲੇ ਦਾ ਹੱਲ ਨਹੀਂ ਹੁੰਦੇ। ਸਿਰਫ ਇਹ ਕਹਿ ਜਾਣਾ ਕਿ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਇਸ ਨਾਲ ਮਾਵਾਂ ਦੇ ਪੁੱਤ ਜੇਲ੍ਹਾਂ ਵਿੱਚੋਂ ਬਾਹਰ ਨਹੀਂ ਆ ਸਕਦੇ।
ਸਾਡੀ ਪਾਰਟੀ ਦੀ ਮਜਬੂਰੀ ਹੈ ਕਿ ਅਸੀਂ ਸਿਰਫ ਪਰਿਵਾਰਾਂ ਦੀ ਸੇਵਾ ਕਰ ਸਕਦੇ ਹਾਂ ਡੱਟ ਕੇ ਨਾਲ ਖੜ੍ਹ ਸਕਦੇ ਹਾਂ ਜੋ ਅਸੀਂ ਹਰ ਵਾਰ ਕਰਦੇ ਹਾਂ, ਕਿਉਂਕੀ ਜਨਤਾ ਵੋਟਾਂ ਪਾ ਕੇ ਦੂਜੀਆਂ ਪਾਰਟੀਆਂ ਨੂੰ ਜਤਾਉਂਦੀ ਹੈ ਜਿਸ ਨਾਲ ਸਾਡੇ ਕੰਮ ਕਰਣ ਦਾ ਦਾਇਰਾ ਸੀਮਤ ਹੋ ਜਾਂਦਾ ਹੈ। ਪਰ ਸੋਚ ਇਹ ਹੈ ਕਿ ਜੇਕਰ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਹੁੰਦੀ ਤਾਂ ਅਸੀਂ ਇਹ ਮਸਲੇ ਪੈਦਾ ਹੀ ਨਹੀਂ ਸੀ ਹੋਣ ਦੇਣੇ। ਜਨਤਾ ਦੇ ਦਿਲ ਵਿੱਚ ਜੇਕਰ ਕੁਝ ਵਖਰੇਵੇਂ ਕਦੇ ਪੈਦਾ ਹੋ ਵੀ ਜਾਂਦੇ ਤਾਂ ਅਸੀਂ ਮਿਲ ਬੈਠ ਕੇ ਮਸਲੇ ਦਾ ਹੱਲ ਕੱਢ ਲੈਣਾ ਸੀ, ਪਰ ਕਦੇ ਵੀ ਆਪਣੇ ਪੰਥ ਨੂੰ ਜਾਂ ਪੰਜਾਬ ਦੀ ਜਨਤਾ ਨੂੰ ਇੰਨਾਂ ਬਿਖੜੇ ਪੈੜਾਂ ਉੱਤੇ ਤੁਰਨ ਨਹੀ ਸੀ ਦੇਣਾ।
ਉੱਨਾਂ ਦਾ ਕਹਿਣਾ ਸੀ ਕਿ ਬਹੁਤ ਤਕਲੀਫ ਹੋ ਰਹੀ ਹੈ ਪੰਜਾਬ ਦੀ ਨੋਜਵਾਨੀ ਜੇਲ੍ਹਾਂ ਵਿੱਚ ਬੰਦ ਦੇਖਕੇ ਅਤੇ ਸਾਡੀਆਂ ਮਾਵਾਂ ਨੂੰ ਸੜਕਾਂ ਉੱਤੇ ਬੈਠੀਆਂ ਦੇਖ ਕੇ। ਪਰ ਅਸੀਂ ਮਜਬੂਰ ਹਾਂ ਸਾਡੇ ਹੱਥ ਜਨਤਾ ਦੀਆਂ ਵੋਟਾਂ ਨੇ ਬੰਨ੍ਹੇ ਹੋਏ ਹਨ ਕਿਉਂਕੀ ਜਨਤਾ ਉਹ ਵੋਟਾਂ ਉਨ੍ਹਾਂ ਸਿਆਸੀ ਪਾਰਟੀ ਨੂੰ ਪਾ ਦਿੰਦੀ ਹੈ ਜਿੰਨਾਂ ਦੇ ਰਾਜ਼ ਵਿੱਚ ਸਿਰਫ ਧਰਨੇ ਲੱਗਦੇ ਹਨ, ਮਾਵਾਂ ਦੇ ਪੁੱਤ ਮਰਦੇ ਹਨ ਪਰ ਕਦੇ ਵੀ ਮਸਲੇ ਦਾ ਹੱਲ ਨਹੀਂ ਨਿਕਲਦਾ।
ਫੈਂਸਲਾ ਪੰਜਾਬ ਦੀ ਜਨਤਾ ਨੇ ਕਰਣਾ ਹੈ ਕਿ ਉਨਾਂ ਹੁਣ ਪੰਜਾਬ ਦੀ ਸਿਆਸਤ ਨੂੰ ਕਿਸ ਦੀ ਝੋਲੀ ਵਿੱਚ ਪਾਉਣਾ ਹੈ? ਉੱਨਾਂ ਸਿਆਸੀ ਪਾਰਟੀਆਂ ਦੀ ਝੋਲੀ ਵਿੱਚ ਪਾਉਣਾ ਹੈ ਜਿੰਨਾਂ ਸਿੱਖਾਂ ਦੇ ਧਾਰਮਿਕ ਸਥਾਨ ਤੱਕ ਹਮਲਾ ਕਰ ਦਿੱਤਾ? ਜਿੰਨਾਂ ਪੰਜਾਬ ਦੀ ਨੋਜਵਾਨੀ ਨਸ਼ਿਆਂ ਤੇ ਲਾ ਦਿੱਤੀ? ਜਿੰਨਾਂ ਪਵਿੱਤਰ ਗ੍ਰੰਥਾਂ ਨੂੰ ਰੌਲ ਕੇ ਰੱਖ ਦਿੱਤਾ ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਨੂੰ ਸੱਤਾ ਤੇ ਕਾਬਜ਼ ਕਰਵਾਉਣਾ ਹੈ ਜੋ ਪੰਥ ਅਤੇ ਪੰਜਾਬ ਲਈ ਜਨਤਾ ਨਾਲ ਹਮੇਸ਼ਾਂ ਬਰਾਬਰ ਡੱਟ ਕੇ ਖੜਾ ਹੈ। ਫੈਂਸਲਾ ਜਨਤਾ ਕਰੇ ਕਿ ਉਨਾਂ ਹੁਣ ਜਾਲਮ ਸਰਕਾਰਾਂ ਦੇ ਤਸ਼ਦੱਦ ਹੋਰ ਸਹਿਣੇ ਹਨ ਜਾਂ ਖੁਸ਼ਗਵਾਰ ਜ਼ਿੰਦਗੀ ਬਤੀਤ ਕਰਣੀ ਹੈ।

ਰਸ਼ਪਿੰਦਰ ਕੌਰ ਗਿੱਲ
ਐਕਟਰ, ਲੇਖਕ, ਐਂਕਰ, ਸੰਪਾਦਕ, ਸੰਸਥਾਪਕ, ਪ੍ਰਧਾਨ- ਪੀਂਘਾਂ ਸੋਚ ਦੀਆਂ ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ +91-9888697078