ਕੋਟਕਪੂਰਾ, 18 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਜਨਤਕ ਜੱਥੇਬੰਦੀਆਂ ਦਾ ਸਾਂਝਾ ਮੰਚ’ (ਜੇ.ਪੀ.ਐਮ.ਓ.) ਜਿਲ੍ਹਾ ਫਰੀਦਕੋਟ ਦੀ ਜੱਥੇਬੰਦਕ ਕਨਵੈਨਸ਼ਨ ਮਿਊਂਸਪਲ ਪਾਰਕ ਕੋਟਕਪੂਰਾ ਵਿਖੇ ਵੀਰਇੰਦਰਜੀਤ ਸਿੰਘ ਪੁਰੀ, ਜਤਿੰਦਰ ਕੁਮਾਰ, ਬਲਕਾਰ ਸਿੰਘ ਔਲਖ, ਹਰਜਿੰਦਰ ਸਿੰਘ ਕਾਕਾ, ਗਗਨਦੀਪ ਕੌਰ, ਕਿ੍ਰਸ਼ਨ ਕੁਮਾਰ ਗੁਗਨੀ ਦੀ ਪ੍ਰਧਾਨਗੀ ਹੇਠ ਸਫਲਤਾ ਸਹਿਤ ਸੰਪੰਨ ਹੋਈ। ਸਟੇਜ ਦੀ ਕਾਰਵਾਈ ਸਾਥੀ ਗੁਰਤੇਜ ਸਿੰਘ ਹਰੀਨੌ ਨੇ ਚਲਾਈ। ਕਨਵੈਨਸ਼ਨ ਨੂੰ ਸੰਬੋਧਨ ਕਰਨ ਲਈ ਉਚੇਚੇ ਪੁੱਜੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਵਿੱਤ ਸਕੱਤਰ ਸਾਥੀ ਮਹੀਪਾਲ ਨੇ ਕੇਂਦਰੀ ਅਤੇ ਸੂਬਾ ਸਰਕਾਰ ਦੀਆਂ ਲੋਕਮਾਰੂ-ਦੇਸ਼ ਵਿਰੋਧੀ ਨੀਤੀਆਂ ਅਤੇ ਫਿਰਕੂ-ਜਾਤੀਵਾਦੀ ਸ਼ਕਤੀਆਂ ਦੀਆਂ ਫੁੱਟ ਪਾਊ ਕੁਚਾਲਾਂ ਵਿਰੁੱਧ ਸਾਂਝੇ ਘੋਲ ਵਿੱਢਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀ 40 ਕਰੋੜ ਤੋਂ ਉੱਪਰ ਨੌਜਵਾਨ ਵਸੋਂ ’ਚੋਂ ਵੱਡਾ ਹਿੱਸਾ ਬੇਰੁਜਗਾਰ ਹੈ। ਮੋਦੀ ਸਰਕਾਰ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਸਰਕਾਰੀ ਅਦਾਰੇ ਕਾਰਪੋਰੇਟ ਘਰਾਣਿਆਂ ਦੀ ਝੋਲੀ ਵਿੱਚ ਪਾ ਕੇ ਬੇਰੁਜਗਾਰਾਂ ਨਾਲ ਛਲ ਕਰ ਰਹੀ ਹੈ ਅਤੇ ਬਜਟ ’ਚ ਹਰ ਸਾਲ ਮਗਨਰੇਗਾ ਫੰਡਾਂ ਵਿਚ ਕਟੌਤੀ ਕੀਤੀ ਜਾ ਰਹੀ ਹੈ। ਇਸੇ ਤਰਾਂ ਪੰਜਾਬ ਦੀ ‘ਆਪ‘ ਸਰਕਾਰ ਸਤਾ ’ਚ ਆਉਣ ਤੋਂ ਪਹਿਲਾਂ ਕਿਸਾਨਾਂ-ਮਜਦੂਰਾਂ, ਬੇਰੁਜ਼ਗਾਰ ਯੁਵਕਾਂ, ਔਰਤਾਂ ਅਤੇ ਮੁਲਾਜਮਾਂ-ਪੈਨਸ਼ਨਰਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁਨਕਰ ਹੋ ਚੁੱਕੀ ਹੈ। ਪੰਜਾਬ ਸਰਕਾਰ ਵੱਲੋ ਮੁਲਾਜਮਾਂ ਦੇ ਡੀਏ ਦੀ ਕਿਸ਼ਤਾਂ ਦਾ ਬਕਾਈਆਂ ਨਹੀਂ ਦਿੱਤਾ ਜਾ ਰਿਹਾ ਅਤੇ ਆਪਣੇ ਵਾਅਦੇ ਮੁਤਾਬਕ ਪੁਰਾਣੀ ਪੈਨਸਨ ਬਹਾਲ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਮਗਨਰੇਗਾ ਮਜਦੂਰਾਂ ਨੂੰ ਪੂਰਾ ਕੰਮ ਮਿਲ ਰਿਹਾ ਹੈ ਜਿਸ ਕਰਕੇ ਲੋਕਾਂ ਵਿੱਚ ਭਾਰੀ ਨਿਰਾਸਾ ਪਾਈ ਜਾ ਰਹੀ ਹੈ। ਪੰਜਾਬ ਅੰਦਰ ਦਿਨੋਂ-ਦਿਨ ਨਸੇ ਦਾ ਰੁਝਾਨ ਵਧ ਰਿਹਾ ਹੈ ਜਿਸ ਕਰਕੇ ਕਿਰਤੀ ਲੋਕਾਂ ਨੂੰ ਵੱਡੇ ਘੋਲ ਕਰਕੇ ਇਨਾ ਸਰਕਾਰਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਾ ਹੋਵੇਗਾ। ਕਨਵੈਂਸਨ ਵਿਚ ਸੀਟੀਯੂ ਪੰਜਾਬ, ਦਿਹਾਤੀ ਮਜ਼ਦੂਰ ਸਭਾ, ਪਸਸਫ ਪੰਜਾਬ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਔਰਤ ਮੁਕਤੀ ਮੋਰਚਾ, ਜਮਹੂਰੀ ਕਿਸਾਨ ਸਭਾ ਦੇ ਨੁਮਾਇੰਦੇ ਸ਼ਾਮਲ ਹੋਏ, ਵਲੋਂ ਸੰਯੁਕਤ ਕਿਸਾਨ ਮੋਰਚਾ, ਸਾਂਝਾ ਮਜਦੂਰ ਮੋਰਚਾ, ਮੁਲਾਜਮ ਪੈਨਸ਼ਨਰਜ ਫਰੰਟ ਦੇ ਹੱਕੀ ਸੰਘਰਸ਼ਾਂ ਦੀ ਮੁਕੰਮਲ ਹਿਮਾਇਤ ਕਰਨ ਦਾ ਫੈਸਲਾ ਲਿਆ ਗਿਆ। ਕਨਵੈਂਸਨ ਵਿੱਚ ਸਰਬ ਸੰਮਤੀ ਨਾਲ ਪੰਜ ਕਨਵੀਨਰ ਗੁਰਤੇਜ ਸਿੰਘ ਹਰੀ ਨੌ ਦਿਹਾਤੀ ਮਜਦੂਰ ਸਭਾ ਪੰਜਾਬ, ਜਤਿੰਦਰ ਕੁਮਾਰ ਸਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ, ਵੀਰ ਇੰਦਰਜੀਤ ਸਿੰਘ ਪੁਰੀ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ 1406-22 ਚੰਡੀਗੜ੍ਹ, ਹਰਜਿੰਦਰ ਸਿੰਘ ਕਾਕਾ ਸੀਟੀਯੂ ਪੰਜਾਬ, ਦਰਸਨਾ ਜੋਸੀ ਔਰਤ ਮੁਕਤੀ ਮੋਰਚਾ ਪੰਜਾਬ ਦੀ ਚੋਣ ਕੀਤੀ ਗਈ ਅਤੇ ਪੰਜ ਕੋ ਕਨਵੀਨਰ ਜਿਨਾਂ ਵਿੱਚ ਗੁਰਤੇਜ ਸਿੰਘ ਖਹਿਰਾ ਪੀਆਰਟੀਸੀ ਫਰੀਦਕੋਟ, ਕਿ੍ਰਸਨ ਕੁਮਾਰ ਗੁਗਨੀ ਮਿਊਨਸੀਪਲ ਵਰਕਰ ਯੂਨੀਅਨ ਕੋਟਕਪੂਰਾ, ਬਲਕਾਰ ਸਿੰਘ ਔਲਖ ਦਿਹਾਤੀ ਮਜਦੂਰ ਸਭਾ ਫਰੀਦਕੋਟ, ਗਗਨਦੀਪ ਕੌਰ ਔਰਤ ਮੁਕਤੀ ਮੋਰਚਾ ਫਰੀਦਕੋਟ ਅਤੇ ਲਾਭ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਨਾਮ ਸਾਮਿਲ ਕਰਕੇ ਜੇਪੀਐਮਓ ਜਿਲਾ ਫਰੀਦਕੋਟ ਦੀ ਕਮੇਟੀ ਦਾ ਗਠਨ ਕੀਤਾ ਗਿਆ। ਕਨਵੈਨਸਨ ਵਿੱਚ ਬੇਰੁਜਗਾਰੀ ਅਤੇ ਔਰਤਾਂ ਦੀ ਸੁਰੱਖਿਆ ਦੇ ਸਬੰਧ ਵਿੱਚ ਦੋ ਮਤੇ ਪਾਸ ਕੀਤੇ ਗਏ। ਹੋਰਨਾਂ ਤੋਂ ਇਲਾਵਾ ਸੁਖਮੰਦਰ ਸਿੰਘ ਢਿੱਲਵਾਂ, ਅਮਰ ਨਾਥ ਸ਼ਰਮਾ, ਸੂਰਤ ਸਿੰਘ ਮਾਹਲਾ, ਅਜੀਤ ਸਿੰਘ ਖਾਲਸਾ, ਕਿ੍ਰਸਨ ਕੁਮਾਰ, ਲਾਭ ਸਿੰਘ, ਗੁਰਤੇਜ ਸਿੰਘ ਖਹਿਰਾ, ਕਿ੍ਰਸ਼ਨ ਕੁਮਾਰ, ਸ਼ਰਨ ਕੁਮਾਰ, ਮੁਕੇਸ਼ ਕੁਮਾਰ ਹਰਨੇਕ ਸਿੰਘ ਕੰਮੇਆਣਾ, ਕਮਲਜੀਤ ਮੈਡੀਕਲ ਰਣਜੀਤ ਸਿੰਘ ਮੈਡੀਕਲ ਜਸਵੀਰ ਕੌਰ ਮੈਡੀਕਲ ਗੁਰਪ੍ਰੀਤ ਸਿੰਘ ਔਲਖ ਜਤਿੰਦਰ ਸਿੰਘ ਢਿਲਵਾਂ ਆਸ਼ਾ ਰਾਣੀ, ਯਸ਼ਪਾਲ, ਰਾਜੂ ਕੁਮਾਰ, ਅਮਰਜੀਤ ਸਿੰਘ ਛਿੰਦਾ ਰਾਜੂ, ਅਮੀ ਚੰਦ ਆਦਿ ਸਾਥੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਗਨਰੇਗਾ ਕਾਮੇ ਸਾਮਿਲ ਹੋਏ।
Leave a Comment
Your email address will not be published. Required fields are marked with *