ਮੋਰਿੰਡਾ, 21 ਦਸੰਬਰ (ਪੱਤਰ ਪ੍ਰੇਰਕ/ਵਰਲਡ ਪੰਜਾਬੀ ਟਾਈਮਜ਼)
ਰੋਟਰੀ ਕਲੱਬ ਮੋਰਿੰਡਾ ਦੀ ਇਸ ਵਾਰ ਦੀ ਮਹੀਨਾਵਾਰ ਇਕੱਤਰਤਾ ਚਾਵਲਾ ਰੈਸਟੋਰੈਂਟ ਵਿਖੇ ਕੀਤੀ ਗਈ। ਜਿੱਥੇ ਜੈਦੇਵ ਸਿੰਘ ਮੁੱਖ ਸਲਾਹਕਾਰ ਕੌਰ ਵੈੱਲਫੇਅਰ ਫਾਊਂਡੇਸ਼ਨ ਅਤੇ ਜਿਲ੍ਹਾ ਪ੍ਰਧਾਨ ਹਿਊਮਨ ਰਾਈਟਸ ਕਮਿਸ਼ਨ ਰੋਪੜ ਦੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣ ‘ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸੇ ਦੌਰਾਨ ਉਚੇਚੇ ਸੱਦੇ ‘ਤੇ ਪਹੁੰਚੇ ਲੋਕ ਫ਼ਨਕਾਰ ਰੋਮੀ ਘੜਾਮੇਂ ਵਾਲ਼ਾ ਨੇ ਆਪਣੀਆਂ ਪੇਸ਼ਕਾਰੀਆਂ ਨਾਲ਼ ਖੂਬ ਰੰਗ ਬੰਨ੍ਹਿਆ। ਇਸ ਮੌਕੇ ਕਲੱਬ ਦੇ ਅਹੁਦੇਦਾਰ ਅਤੇ ਮੈਂਬਰ ਸ਼ਾਮਲ ਹੋਏ।