ਕੋਟ ਕੋਟ ਹੈ ਮੇਰਾ ਨਮਨ ਬਲੀਦਾਨੀ ਸਾਹਿਬਜ਼ਾਦਿਆਂ ਨੂੰ।
ਜ਼ੁਲਮ ਸਹਾਰਿਆ, ਬਲੀਦਾਨ ਦਿੱਤਾ, ਨਾ ਛੱਡਿਆ ਦ੍ਰਿੜ ਇਰਾਦਿਆਂ ਨੂੰ।
20 ਦਸੰਬਰ ਦੇ ਉਸ ਦਿਨ ਹੋ ਰਹੀ ਸੀ ਬਾਰਿਸ਼ ਜ਼ੋਰਦਾਰ।
ਆਨੰਦਪੁਰ ਦਾ ਕਿਲ੍ਹਾ ਛੱਡ ਕੇ ਚੱਲ ਪਏ ਗੁਰੂ ਜੀ ਲੈ ਪਰਿਵਾਰ।
1704 ਈਸਵੀ ਸੰਨ ਦੀ ਉਹ ਰਾਤ ਭਿਆਨਕ ਸੀ ਕਾਲ਼ੀ।
400 ਸੈਨਿਕ ਨਾਲ਼ ਗੁਰਾਂ ਦੇ, ਦੁਸ਼ਮਣ ਤੋਂ ਕਰਦੇ ਰਖਵਾਲੀ।
25 ਕਿਲੋਮੀਟਰ ਚੱਲ ਕੇ ਜਦੋਂ ਪਹੁੰਚੇ ਸਰਸਾ ਨਦੀ ਕਿਨਾਰੇ।
ਮੁਗ਼ਲਾਂ ਦੀ ਸੈਨਾ ਆ ਧਮਕੀ, ਸਿੰਘ ਪੈ ਗਏ ਉਨ੍ਹਾਂ ਤੇ ਭਾਰੇ।
ਹੋਏ ਅਚਾਨਕ ਹਮਲੇ ਨਾਲ਼ ਫ਼ੈਲ ਗਈ ਹਫੜਾ-ਦਫੜੀ।
ਗੁਰੂ-ਪਰਿਵਾਰ ਬਚਾਵਣ ਦੇ ਲਈ, ਸਿੰਘ ਹੋ ਗਏ ਸ਼ਹੀਦ ਕਾਫ਼ੀ।
ਓਸ ਰਾਤ ਗੁਰੂ ਜੀ ਦੇ ਨਾਲ਼ ਰਹਿ ਗਏ ਸਾਹਿਬਜ਼ਾਦੇ ਅਜੀਤ ਤੇ ਜੁਝਾਰ।
ਸਿੰਘ ਬਚੇ ਕੇਵਲ ਚਾਲ਼ੀ, ਜਿਨ੍ਹਾਂ ਤੇ ਸੀ ਸਭ ਦਾਰੋਮਦਾਰ।
ਚਮਕੌਰ ਦਾ ਯੁੱਧ ਹੋਇਆ ਸੈਨਿਕਾਂ ਨੇ ਖ਼ੂਬ ਤਰਥੱਲੀ ਮਚਾਈ।
ਨਾਲ਼ ਅਜੀਤ ਜੁਝਾਰ ਸ਼ਹੀਦ ਹੋਏ, ਪਰ ਵੈਰੀ ਨੂੰ ਨਾ ਪਿੱਠ ਵਿਖਾਈ।
ਗੰਗੂ ਦੀ ਚਾਲ ਨਾਲ਼ ਕੈਦ ਕਰ ਲਿਆ ਜ਼ੋਰਾਵਰ, ਫਤਹਿਥੇ ਮਾਂ ਗੁਜਰੀ।
ਖੂਬ ਡਰਾਇਆ ਧਰਮ ਬਦਲੋ, ਨਾ ਲਾਲ ਡਰੇ ਨਾ ਮਾਂ ਡਰੀ।
ਸਾਹਿਬਜ਼ਾਦੇ ਰਹੇ ਨਿਡਰ, ਕਿਹਾ ਧਰਮ ਨਹੀਂ ਛੱਡਾਂਗੇ ਆਪਣਾ।
ਸੁਣ ਲੈ ਸੂਬਿਆ ਕੰਨ ਖੋਲ੍ਹ ਕੇ, ਐਵੇਂ ਨਾ ਵੇਖ ਕੋਈ ਸੁਪਨਾ।
ਜਿਉਂਦੇ ਨੀਹਾਂ ਵਿੱਚ ਚਿਣ ਦਿੱਤੇ ਗਏ, ਹੱਸਦੇ-ਹੱਸਦੇ ਦੋਵੇਂ ਭਾਈ।
ਨਾ ਆਪਣਾ ਧਰਮ ਛੱਡਿਆ, ਨਾ ਡੋਲੇ, ਦੋਹਾਂ ਇਕੱਠਿਆਂ ਸ਼ਹੀਦੀ ਪਾਈ।
ਮਾਂ ਗੁਜਰੀ ਨੇ ਖਬਰ ਸੁਣੀ ਤਾਂ ਰੱਬ ਦਾ ਸ਼ੁਕਰ ਮਨਾਇਆ।
ਸੱਚਖੰਡ ਜਾ ਪਹੁੰਚੀ ਲਾਲਾਂ ਨਾਲ਼ ਤੇ ਸਿੱਖੀ ਸਿਦਕ ਨਿਭਾਇਆ।
ਕੋਟ ਕੋਟ ਹੈ ਨਮਨ ਉਨ੍ਹਾਂ ਦੇ ਚਰਨਾਂ ਵਿੱਚ ਜੋ ਜਾਨ ਧਰਮ ਤੋਂ ਵਾਰ ਗਏ।
ਹਨ ਧੰਨ ਗੁਰੂ ਗੋਬਿੰਦ ਸਿੰਘ ਜੋ ਬੋਲੇ: ਕੀ ਹੋਇਆ ਜੇ ਚਾਰ ਗਏ।
ਜੈ-ਜੈ ਚਾਰੇ ਸਾਹਿਬਜ਼ਾਦੇ, ਜੈ ਮਾਂ ਗੁਜਰੀ ਦਾ ਬਲੀਦਾਨ।
ਅਜਿਹੇ ਯੋਧਿਆਂ ਕਰਕੇ ਹੈ ਹਿੰਦੂਤਵ ਸੁਰੱਖਿਅਤ ਤੇ ਹਿੰਦੋਸਤਾਨ।
ਅਸੀਂ ਰਿਣੀ ਹਾ ਉਨ੍ਹਾਂ ਸੂਰਬੀਰਾਂ ਦੇ, ਤੇ ਉਨ੍ਹਾਂ ਨੂੰ ਸੀਸ ਝੁਕਾਉੰਦੇ ਹਾਂ।
ਜਿਨ੍ਹਾਂ ਦੀਆਂ ਕੁਰਬਾਨੀਆਂ ਕਰਕੇ ਅਸੀਂ ਸਭ ਮਾਣ ਨਾਲ਼ ਹਿੰਦੂ ਅਖਵਾਉਂਦੇ ਹਾਂ।

# ਡਾ. ਅਨਿਲ ਸ਼ਰਮਾ ‘ਅਨਿਲ’, ਧਾਮਪੁਰ (ਉੱਤਰਪ੍ਰਦੇਸ਼) 97190 64630.