ਪੰਜਾਬੀ ਮਾਂ ਬੋਲੀ ਦੀ ਸੇਵਾ ਜਾਰੀ ਰਹੇਗੀ: ਪੁਰੇਵਾਲ
ਚੰਡੀਗੜ੍ਹ, 11 ਫਰਵਰੀ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼)
ਅਦਾਰਾ ਕਾਫਲਾ ਰਾਗ ਵੱਲੋਂ ਪੰਜਾਬ ਕਲਾ ਭਵਨ ‘ਚ ਕਰਵਾਏ ਸਨਮਾਨ ਸਮਾਗਮ ਦੌਰਾਨ ਜੰਗ ਬਹਾਦਰ ਗੋਇਲ ਨੂੰ ਇਕ ਲੱਖ ਰੁਪਏ ਤੇ ਜਗਦੀਪ ਸਿੱਧੂ ਨੂੰ 51 ਹਜਾਰ ਰੁਪਏ ਨਗਦ, ਫੁਲਕਾਰੀ ਅਤੇ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾਕਟਰ ਮਨਮੋਹਨ ਨੇ ਕੀਤੀ।
ਵਿਸ਼ੇਸ਼ ਮਹਿਮਾਨ ਗੁਰਭੇਜ ਸਿੰਘ ਗੁਰਾਇਆ ਅਤੇ ਸੁਖਵਿੰਦਰ ਅੰਮ੍ਰਿਤ ਸਨ। ਮੰਚ ਸੰਚਾਲਨ ਕਰਦਿਆਂ ਰਾਗ ਕਾਫਲਾ ਦੇ ਸਲਾਹਕਾਰ ਨਿੰਦਰ ਘੁਗਿਆਣਵੀ ਨੇ ਸਨਮਾਨਿਤ ਲੇਖਕਾਂ ਦੀ ਜਾਣ ਪਹਿਚਾਣ ਕਰਾਈ। ਸਾਰਿਆਂ ਨੂੰ ਜੀ ਆਇਆ ਕਹਿਣ ਦੀ ਰਸਮ ਹਰਵਿੰਦਰ ਸਿੰਘ ਨੇ ਨਿਭਾਈ। ਇਸ ਮੌਕੇ ਸੁਖਵਿੰਦਰ ਅੰਮ੍ਰਿਤ, ਗੁਰਭੇਜ ਸਿੰਘ ਗੁਰਾਇਆ, ਸਾਹਿਬ ਸਿੰਘ, ਦੀਪਤੀ ਬੱਬੂਟਾ ਤੇ ਰਮਨ ਸੰਧੂ ਨੇ ਸਨਮਾਨਿਤ ਲੇਖਕਾਂ ਦੀ ਸਾਹਿਤਕ ਦੇਣ ਬਾਰੇ ਚਾਨਣਾ ਪਾਇਆ।
ਪ੍ਰਧਾਨਗੀ ਭਾਸ਼ਣ ਦਿੰਦਿਆ ਡਾਕਟਰ ਮਨਮੋਹਨ ਨੇ ਸਨਮਾਨਿਤ ਲੇਖਕਾਂ ਨੂੰ ਵਧਾਈ ਦਿੱਤੀ। ਜੰਗ ਬਹਾਦਰ ਗੋਇਲ ਨੇ ਆਪਣੀ ਸਿਰਜਣਾ ਪ੍ਰਕਿਰਿਆ ਤੇ ਜਗਦੀਪ ਸਿੱਧੂ ਨੇ ਆਪਣੀ ਕਾਵ ਸ਼ੈਲੀ ਬਾਰੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ। ਰਾਗ ਮੈਗਜੀਨ ਦੇ ਸਰਪ੍ਰਸਤ ਇੰਦਰਜੀਤ ਪੁਰੇਵਾਲ ਅਮਰੀਕਾ ਤੋਂ ਉਚੇਚੇ ਤੌਰ ਉੱਤੇ ਸਮਾਗਮ ਵਿੱਚ ਹਾਜ਼ਰ ਹੋਏ ਉਹਨਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਜਾਰੀ ਰਹੇਗੀ। ਇਸ ਮੌਕੇ ਰਾਗ ਮੈਗਜ਼ੀਨ ਦਾ ਨਵਾਂ ਅੰਕ ਵੀ ਜਾਰੀ ਕੀਤਾ ਗਿਆ। ਸਮਾਗਮ ਵਿੱਚ ਰਾਗ ਦੇ ਲੇਖਕਾਂ ਅਤੇ ਪਾਠਕਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ
ਫੋਟੋ: ਇੰਦਰਜੀਤ ਪੁਰੇਵਾਲ ਦੁਆਰਾ ਲੇਖਕਾਂ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼ (ਚੌਹਾਨ)
Leave a Comment
Your email address will not be published. Required fields are marked with *