ਬਨੂੰੜ, 24 ਜਨਵਰੀ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਤੇਪਲਾ ਰੋਡ ‘ਤੇ ਪਿੰਡ ਖੇੜੀ ਗੁਰਨਾ (ਅੱਡਾ) ਦੇ ਨੇੜੇ ਬਣੇ ਸ਼ੂਟਿੰਗ ਪੁਆਇੰਟ ਵਿੱਚ ਅੱਜ ਸੰਸਾਰ ਪ੍ਰਸਿੱਧ ਰੰਗਕਰਮੀ ਗੁਰਚੇਤ ਚਿੱਤਰਕਾਰ ਦੀ ਟੈਲੀਫਿਲਮ ‘ਢੀਠ ਜਵਾਈ, ਸਹੁਰੇ ਕਰੇ ਸ਼ੁਦਾਈ’ ਦੀ ਸ਼ੂਟਿੰਗ ਕੀਤੀ ਗਈ। ਜਿਸ ਵਿੱਚ ਖੁਦ ਗੁਰਚੇਤ, ਰਾਜ ਧਾਲੀਵਾਲ, ਕਮਲ ਰਾਜਪਾਲ, ਅਰਨ ਮਾਨ, ਘੁਚਰੂ, ਬਾਲ ਕਲਾਕਾਰ ਗੁਰਸ਼ਾਨਜੀਤ ਸਿੰਘ, ਜੱਸ, ਹੀਰ ਢਿੱਲੋਂ, ਧਰਮਿੰਦਰ ਕੌਰ, ਕੁਲਦੀਪ ਦੁਸਾਂਝ, ਕੁਲਵੀਰ ਮੁਸ਼ਕਾਬਾਦੀ, ਗੁਰਜੀਤ ਮਾਂਗਟ, ਜੋਹਨ ਮਸੀਹ, ਸਤਵੀਰ ਬੈਣੀਪਾਲ, ਮੇਜਰ ਪੇਂਟਰ, ਪੂਰਨ ਸਿੰਘ ਸਰਪੰਚ, ਹਰਬੰਸ ਸਿੰਘ ਸੰਧੂ ਅਤੇ ਅੰਗਰੇਜ ਸਿੰਘ ਗੱਜੂ ਨੇ ਭੂਮਿਕਾਵਾਂ ਨਿਭਾਈਆਂ। ਵਿਕਰਮ ਗਿੱਲ ਦੁਆਰਾ ਨਿਰਦੇਸ਼ਿਤ ਇਸ ਪ੍ਰਾਜੈਕਟ ਨੂੰ ਸਰੂਪ ਕੈਮ ਨੇ ਕੈਮਰਾਬੱਧ ਕੀਤਾ ਅਤੇ ਤਰਨ ਸਰੂਪ ਨੇ ਕਲਾਕਾਰਾਂ ਦਾ ਸ਼ਾਨਦਾਰ ਮੇਕ-ਅੱਪ ਕੀਤਾ। ਹਾਸਿਆਂ-ਠੱਠਿਆਂ ਨਾਲ਼ ਲਬਾ-ਲਬ ਇਹ ਟੈਲੀਫਿਲਮ ਜਲਦ ਹੀ ਯੂ-ਟਿਊਬ ‘ਤੇ ਰਿਲੀਜ਼ ਕੀਤੀ ਜਾਵੇਗੀ।
Leave a Comment
Your email address will not be published. Required fields are marked with *