ਬੱਚਿਆਂ ਦੇ ਵਿਦੇਸ਼ ਜਾਣ ਤੋਂ ਬਾਅਦ ਮਾਪਿਆਂ ਦੇ ਬੁਰੇ ਹਾਲਾਤਾਂ ਨੂੰ ਪੇਸ਼ ਕਰਦੀ ਟੈਲੀ ਫਿਲਮ ਪੁੱਤ ਪਰਦੇਸੀ : ਬਲਜੀਤ ਖੀਵਾ
ਕੋਟਕਪੂਰਾ, 2 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀਆਂ ਦੀ ਵਿਦੇਸ਼ ’ਚ ਜਾਣ ਦੀ ਲੱਗੀ ਦੌੜ, ਆਪਣੇ ਪਿੱਛੇ ਰਹਿ ਗਏ ਮਾਪਿਆਂ ਅਤੇ ਬਾਕੀ ਪਰਿਵਾਰ ਦੀਆਂ ਮੁਸ਼ਕਿਲਾਂ ਨੂੰ ਉਜਾਗਰ ਕਰਦੀ ਟੈਲੀ ਫਿਲਮ ‘ਪੁੱਤ ਪਰਦੇਸੀ’ ਦਾ ਪੋਸਟਰ ਅੱਜ ‘ਚਨਾਬ ਗਰੁੱਪ ਆਫ ਐਜੂਕੇਸ਼ਨ’ ਦੇ ਵਿਹੜੇ ’ਚ ਸੰਸਥਾ ਦੇ ਮੁਖੀ ਬਲਜੀਤ ਸਿੰਘ ਖੀਵਾ ਅਤੇ ਪ੍ਰਸਿੱਧ ਸਮਾਜਸੇਵੀ ਹਰਪ੍ਰੀਤ ਸਿੰਘ ਖਾਲਸਾ ਨੇ ਕੀਤਾ। ਪੁੱਤ ਪ੍ਰਦੇਸੀ ਫਿਲਮ ਦੀ ਟੀਮ ਨੇ ਅੱਜ ਸਥਾਨਕ ਕਿਲਾ ਰੋਡ ’ਤੇ ਸਥਿੱਤ ਚਨਾਬ ਗਰੁੱਪ ਆਫ ਐਜੂਕੇਸ਼ਨ ਦੇ ਵਿਹੜੇ ’ਚ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬੀਆਂ ਦੀ ਵਿਦੇਸ਼ ਜਾਣ ਦੀ ਲਾਲਸਾ ਅਤੇ ਬੱਚਿਆਂ ਦੇ ਵਿਦੇਸ਼ ਜਾਣ ਤੋਂ ਬਾਅਦ ਮਾਪਿਆਂ ਦੇ ਬੁਰੇ ਹਾਲਾਤਾਂ ਨੂੰ ਪੇਸ਼ ਕਰਦੀ ਟੈਲੀ ਫਿਲਮ ਹੈ। ਇਸ ਫਿਲਮ ’ਚ ਕਲਾਕਾਰ ਗੁਰਪ੍ਰੀਤ ਗੁਰੀ ਸਿੱਧੂ, ਲਵੀ ਬੁੱਟਰ ਨੇ ਦੱਸਿਆ ਕਿ ਇਸ ਦੀ ਦਿਸਾ ਨਿਰਦੇਸਨ ਕੋਸ ਬੀ, ਡਬਲਯੂ ਨੇ ਕੀਤੀ ਹੈ। ਇਸ ਫਿਲਮ ਦੀ ਕਹਾਣੀ ਤੇ ਗੀਤ ਨਾਮਵਰ ਲੇਖਕ ਜਸਵਿੰਦਰ ਸਿੰਘ ਕੋਮਲ ਦੀ ਕਲਮ ’ਚੋਂ ਉਕਰੇ ਸਬਦ ਤੇ ਪ੍ਰਸਿੱਧ ਗਾਇਕ ਰਵੀ ਗਿੱਲ ਨੇ ਗਾ ਕੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ ਹੈ। ਇਹ ਟੈਲੀ ਫਿਲਮ 8 ਮਾਰਚ ਨੂੰ ਯੂ ਟਿਊਬ ਚੈਨਲ ‘ਐਲਜੀ ਗੁਰੀ ਲਵੀ ਚੈਨਲ’ ਉੱਤੇ ਰਿਲੀਜ ਕੀਤੀ ਜਾਵੇਗੀ। ਇਸ ਸਮੇਂ ਵਿਸ਼ੇਸ਼ ਤੌਰ ’ਤੇ ਪਹੁੰਚੇ ਅਮਨਦੀਪ ਸਿੰਘ ਘੋਲੀਆ ਨੇ ਆਈ ਹੋਈ ਟੀਮ ਦਾ ਧੰਨਵਾਦ ਕਰਦਿਆਂ ਇਸ ਫਿਲਮ ਨਾਲ ਸਬੰਧਤ ਅੱਜ ਦੇ ਸਮੇਂ ਦੇ ਹਾਲਾਤਾਂ ਬਾਰੇ ਜਾਣੂ ਕਰਵਾਇਆ ਅਤੇ ਗ਼ਲਤ ਤਰੀਕੇ ਨਾਲ ਡੋਕੀ ਲੱਗਾ ਕੇ ਵਿਦੇਸ਼ ਜਾਣ ਸਮੇਂ ਆਉਂਦੀਆ ਮੁਸ਼ਕਿਲਾਂ ਨੂੰ ਵੀ ਆ ਫਿਲਮ ਵੱਡਾ ਸੁਨੇਹਾ ਦਿੰਦੀ ਹੈ। ਟੀਮ ਨੂੰ ਇਸ ਫਿਲਮ ਦੀ ਕਾਮਯਾਬੀ ਲਈ ਸ਼ੁੱਭਕਾਮਨਾਵਾਂ ਦਿੱਤੀਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਟੀਮ ਮੈਂਬਰਾਂ ਵਿੱਚ ਸ਼ਾਮਲ ਬਿੱਕਰ ਸਿੰਘ, ਹਰਪ੍ਰੀਤ ਸਿੰਘ ਧਾਲੀਵਾਲ ਆਦਿ ਵੀ ਹਾਜਰ ਸਨ।