ਕੋਟਕਪੂਰਾ, 12 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਬੱਤੀਆਂ ਵਾਲਾ ਚੌਕ ਤੋਂ ਜੈਤੋ ਰੋਡ ਨੂੰ ਜਾਣ ਵਾਲੀ ਸੜਕ ’ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਾਰ ਚਾਲਕ ਦਾ ਪੁਲਿਸ ਵਲੋਂ ਚਲਾਨ ਕੀਤਾ ਗਿਆ। ਇਸ ਸਬੰਧੀ ਟ੍ਰੈਫਿਕ ਇੰਚਾਰਜ ਜਗਰੂਪ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਕਰਤਾਰ ਸਿੰਘ ਜੋ ਬਿਨਾਂ ਪਾਰਕਿੰਗ ਤੋਂ ਕਾਰ ਵਿਚਕਾਰ ਖੜੀ ਕਰ ਗਿਆ ਸੀ, ਜਿਸ ਨੂੰ ਲੈ ਕੇ ਕਾਰ ਚਾਲਕ ਦਾ ਚਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਵਾਹਨ ਮੁਫਤ ਬਣੀ ਪਾਰਕਿੰਗ ’ਚ ਖੜ੍ਹੀ ਕਰੋ ਤਾਂ ਜੋ ਟੈ੍ਰਫਿਕ ’ਚ ਵਿਘਣ ਨਾ ਪਵੇ। ਜਿਕਰਯੋਗ ਹੈ ਕਿ ਸ਼ਹਿਰ ’ਚ ਟ੍ਰੈਫਿਕ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਉੱਚ ਅਧਿਕਾਰੀਆਂ ਦੇ ਆਦੇਸ਼ਾ ’ਤੇ ਜਿਲ੍ਹਾ ਟੈ੍ਰਫਿਕ ਇੰਚਾਰਜ ਜਸਵਿੰਦਰ ਸਿੰਘ ਅਤੇ ਸਥਾਨਕ ਟ੍ਰੈਫਿਕ ਇੰਚਾਰਜ ਜਗਰੂਪ ਸਿੰਘ ਦੀ ਅਗਵਾਈ ’ਚ ਜੈਤੋ ਰੋਡ ਵਿਖੇ ਟ੍ਰੈਫਿਕ ਵੰਨ-ਵੇਅ ਕਰ ਦਿੱਤਾ ਗਿਆ ਸੀ ਅਤੇ ਲੋਕਾਂ ਨੂੰ ਆਪਣੇ ਵਹੀਕਲ ਜੈਤੋ ਰੋਡ ’ਤੇ ਬਣੀਆਂ ਦੋ ਪਾਰਕਿੰਗ ’ਚ ਖੜ੍ਹੇ ਕਰਨ ਦੀ ਅਪੀਲ ਕੀਤੀ ਗਈ ਸੀ। ਜਗਰੂਪ ਸਿੰਘ ਨੇ ਦੱਸਿਆ ਕਿ ਐਸਐਸਪੀ ਫਰੀਦਕੋਟ ਦੇ ਆਦੇਸ਼ਾਂ ’ਤੇ ਜੇਕਰ ਕੋਈ ਵਾਹਨ ਚਾਲਕ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਤੁਰਤ ਉਸ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।