ਸਰੀ, 10 ਦਸੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਅਸੀਸ ਮੰਚ ਟੋਰਾਂਟੋ ਵੱਲੋਂ ਦਿਸ਼ਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਵਿੱਚ ਪੰਜਾਬ ਤੋਂ ਆਏ ਨਾਮਵਰ ਪੱਤਰਕਾਰ ਅਤੇ ਸ਼ਾਇਰ ਸੁਸ਼ੀਲ ਦੁਸਾਂਝ ਨਾਲ ਵਿਸ਼ੇਸ਼ ਸਮਾਗਮ ਰਚਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਜੀਟੀਏ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਇੰਦਰਜੀਤ ਸਿੰਘ ਬੱਲ, ਨਾਮਵਰ ਕਹਾਣੀਕਾਰ ਵਰਿਆਮ ਸਿੰਘ ਸੰਧੂ, ਸ਼ਾਇਰ ਭੁਪਿੰਦਰ ਦੁਲੇ, ਪੰਜਾਬੀ ਭਵਨ ਦੇ ਸੰਸਥਾਪਕ ਦਲਬੀਰ ਸਿੰਘ ਕਥੂਰੀਆ, ਸੁਸ਼ੀਲ ਦੁਸਾਂਝ ਅਤੇ ਸ਼ਾਇਰਾ ਪਰਮਜੀਤ ਦਿਓਲ ਨੇ ਕੀਤੀ।
ਸਮਾਗਮ ਦੇ ਆਗਾਜ਼ ਵਿਚ ਰਿੰਟੂ ਭਾਟੀਆ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਅਸੀਸ ਮੰਚ ਦੇ ਕਾਰਜਾਂ ਬਾਰੇ ਅਤੇ ਪ੍ਰੋਗਰਾਮ ਦੇ ਵੇਰਵੇ ਸਾਂਝੇ ਕੀਤੇ। ਪਿਆਰਾ ਸਿੰਘ ਕੁੱਦੋਵਾਲ ਨੇ ਪ੍ਰਧਾਨਗੀ ਮੰਡਲ ਦੀ ਸ਼ੋਭਾ ਬਣੇ ਸਭ ਵਿਦਵਾਨਾਂ ਬਾਰੇ ਸਰੋਤਿਆਂ ਨਾਲ ਜਾਣ ਪਛਾਣ ਸਾਂਝੀ ਕੀਤੀ। ਸੁਸ਼ੀਲ ਦੁਸਾਂਝ ਨੇ ਇਸ ਸਮਾਗਮ ਲਈ ਅਸੀਸ ਮੰਚ ਟੋਰਾਂਟੋ ਦੀ ਸੰਸਥਾਪਕ ਪਰਮਜੀਤ ਦਿਓਲ ਅਤੇ ਤੀਰਥ ਦਿਓਲ ਦਾ ਧੰਨਵਾਦ ਕਰਦਿਆਂ ਆਪਣੀ ਪੱਤਰਕਾਰੀ ਦੇ ਸ਼ੁਰੂਆਤੀ ਸਮੇਂ ਬਾਰੇ, ਆਪਣੀ ਲੇਖਣੀ ਬਾਰੇ ਅਤੇ ਸਮੁੱਚੀ ਪੱਤਰਕਾਰੀ ਬਾਰੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਆਪਣੀਆਂ ਕੁਝ ਗਜ਼ਲਾਂ ਅਤੇ ਕਵਿਤਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਪਰਮਜੀਤ ਦਿਓਲ ਅਤੇ ਤੀਰਥ ਦਿਓਲ ਨੇ ਸਮਾਗਮ ਵਿਚ ਸ਼ਾਮਲ ਹੋ ਕੇ ਮਾਣ ਵਧਾਉਣ ਵਾਲੀਆਂ ਸਭਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਨਮਾਨ ਪੱਤਰ ਅਤੇ ਦੁਸ਼ਾਲੇ ਨਾਲ ਸੁਸ਼ੀਲ ਦੁਸਾਂਝ ਦਾ ਸਨਮਾਨ ਕੀਤਾ ਗਿਆ।
ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸੁਖਚਰਨ ਕੌਰ ਗਿੱਲ, ਸਰਬਜੀਤ ਕੌਰ ਕਾਹਲੋਂ, ਹਰਪਾਲ ਸਿੰਘ ਭਾਟੀਆ ਜਗੀਰ ਕਾਹਲੋਂ, ਰਾਜਵੰਤ ਕੌਰ ਸੰਧੂ, ਜਸਪਾਲ ਢਿੱਲੋਂ, ਹਰੀ ਦੇਵ ਕੰਡਾ, ਪਿਰਤਪਾਲ ਸਿੰਘ ਚੱਗਰ, ਸੁਖਚਰਨਜੀਤ ਗਿੱਲ, ਅੰਮ੍ਰਿਤ ਢਿੱਲੋਂ, ਚਰਜੀ ਬਾਜਵਾ, ਹਰਬੰਸ ਮੱਲ੍ਹੀ, ਗੁਰਦਿਆਲ ਸਿੰਘ ਬੱਲ, ਇਕਬਾਲ ਮਾਹਲ, ਜਨਕ ਜੋਸ਼ੀ, ਸੁਰਜੀਤ ਕੌਰ, ਡਾ. ਜਗਮੋਹਨ ਸੰਘਾ, ਜਸਵੀਰ (ਜੱਸੀ) ਭੁੱਲਰ, ਮਲਵਿੰਦਰ, ਹੀਰਾ ਰੰਧਾਵਾ, ਡਾ. ਦਵਿੰਦਰ ਲੱਧੜ, ਪਰਮਜੀਤ ਸਿੰਘ ਬਿਰਦੀ, ਹਰਜੀਤ ਸਿੰਘ ਗਿੱਲ, ਜਗਜੀਤ ਸਿੰਘ ਅਰੋੜਾ, ਅਫਜ਼ਲ ਰਾਜ਼, ਨਾਹਰ ਔਜਲਾ, ਹਰਦਿਆਲ ਸਿੰਘ ਝੀਤਾ, ਹਰਨੇਕ ਸਿੰਘ ਗਰੇਵਾਲ, ਜੇਬੀਐਸ ਰੰਧਾਵਾ, ਮਤਲੂਬ ਵੜੈਚ, ਹੀਰਾ ਸਿੰਘ ਹੰਸਪਾਲ, ਪ੍ਰਭਜੋਤ ਰਾਠੌਰ ਅਤੇ ਪਰਮਜੀਤ ਸਿੰਘ ਢਿੱਲੋਂ ਸ਼ਾਮਲ ਸਨ।
Leave a Comment
Your email address will not be published. Required fields are marked with *