ਪਿਆ ਚੁੱਲ੍ਹੇ ਤੇ ਪਤੀਲਾ ਏ,
ਉਸ ਝਾੜੂ ਨੇ ਸਫਾਈ ਕੀ ਕਰਨੀ
ਜੋ ਹੋਇਆ ਤੀਲਾ, ਤੀਲਾ ਏ।
ਆਕਾਸ਼ ‘ਚ ਤਾਰੇ ਚਮਕ ਰਹੇ,
ਸਾਡੇ ਗਿਆਂ ਪਿੱਛੋਂ ਸਮਝ ਆਣੇ
ਜੋ ਬੋਲ ਅਸੀਂ ਤੈਨੂੰ ਕਹੇ।
ਕੋਠੇ ਤੇ ਬੈਠੀਆਂ ਚਿੜੀਆਂ ਨੇ,
ਬਦੇਸ਼ੋਂ ਆਏ ਪੁੱਤ ਨੂੰ ਵੇਖ ਕੇ
ਮਾਂ ਦੀਆਂ ਵਾਛਾਂ ਖਿੜੀਆਂ ਨੇ।
ਥਾਲੀ ਵਿੱਚ ਪਤਾਸਾ ਏ,
ਅੱਜ ਕੱਲ੍ਹ ਸਭ ਪੁੱਤ ਪੈਸੇ ਦੇ
ਦੁਖੀ ਨੂੰ ਕੋਈ ਦਿੰਦਾ ਨਾ ਦਿਲਾਸਾ ਏ।
ਮੇਜ਼ ਤੇ ਕਿਤਾਬਾਂ ਪਈਆਂ,
ਕਿਤਾਬਾਂ ਪੜ੍ਹ,ਪੜ੍ਹ ਕੇ
ਜੀਵਨ ਸੁਆਰ ਲਿਆ ਕਈਆਂ।
ਕੋਈ ਹਰੇ,ਭਰੇ ਰੁੱਖ ਵੱਢ ਗਿਆ,
ਉਸ ਨੂੰ ਕੀ ਪਤਾ, ਇਸ ਨਾਲ
ਸਭ ਨੂੰ ਕਿੰਨਾ ਘਾਟਾ ਪਿਆ।
ਪਾਣੀ ਖੜ੍ਹਾ ਏ ਤਲਾਬ ਦਾ,
ਜੇ ਤੁਸੀਂ ਸਿਹਤ ਠੀਕ ਰੱਖਣੀ
ਕਦੇ ਨਾਂ ਲਿਉ ਨਾ ਸ਼ਰਾਬ ਦਾ।
ਸੜਕ ਪੂਰੀ ਟੁੱਟੀ ਹੋਈ ਏ,
ਉਹ ਪੈਸੇ ਬਿਨ ਕੰਮ ਨਾ ਕਰੇ
ਜਿਸ ਅਫਸਰ ਦੀ ਜ਼ਮੀਰ ਮੋਈ ਏ।

ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554